ਸਾਈਬਰ ਧੋਖਾਧੜੀ ’ਚ ਪੁਲਿਸ ਨੇ ਤਿੰਨ ਮੁਲਜ਼ਮ ਕੀਤੇ ਕਾਬੂ
ਨਵੀਂ ਦਿੱਲੀ, 2 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਪੂਰਬੀ ਜ਼ਿਲ੍ਹੇ ਦੇ ਸਾਈਬਰ ਥਾਣੇ ਦੀ ਪੁਲਿਸ ਨੇ ਇਕ ਅੰਤਰਰਾਜੀ ਸਾਈਬਰ ਧੋਖਾਧੜੀ ਦੇ ਗਰੋਹ ਦਾ ਪਰਦਾਫਾਸ਼ ਕੀਤਾ ਹੈ ਅਤੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਇਨ੍ਹਾਂ ਦੈ ਕੋਲੋਂ 7 ਮੋਬਾਈਲ ਫੋਨ(ਮਿਊਲ) ਬੈਂਕ ਖਾਤਿਆਂ ਦੇ ਨੈੱਟਵਰਕ ਦੇ ਨਾਲ ਸੰਬੰਧਿਤ ਪੇਪਰ ਫੜੇ ਹਨ।
ਨਵੀਂ ਦਿੱਲੀ, 2 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਪੂਰਬੀ ਜ਼ਿਲ੍ਹੇ ਦੇ ਸਾਈਬਰ ਥਾਣੇ ਦੀ ਪੁਲਿਸ ਨੇ ਇਕ ਅੰਤਰਰਾਜੀ ਸਾਈਬਰ ਧੋਖਾਧੜੀ ਦੇ ਗਰੋਹ ਦਾ ਪਰਦਾਫਾਸ਼ ਕੀਤਾ ਹੈ ਅਤੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਇਨ੍ਹਾਂ ਦੈ ਕੋਲੋਂ 7 ਮੋਬਾਈਲ ਫੋਨ(ਮਿਊਲ) ਬੈਂਕ ਖਾਤਿਆਂ ਦੇ ਨੈੱਟਵਰਕ ਦੇ ਨਾਲ ਸੰਬੰਧਿਤ ਪੇਪਰ ਫੜੇ ਹਨ। ਇਨ੍ਹਾਂ ਦੇ ਨਾਂਅ ਰਵੀ ਸ਼ਰਮਾ (42), ਗੌਰਵ (40) ਅਤੇ ਸੰਨੀ ਕਸ਼ਯਪ (33) ਹਨ ਜੋ ਕਿ ਭੋਲੇ ਭਾਲੇ ਲੋਕਾਂ ਨੂੰ ਨਿੱਜੀ ਕਰਜ਼ੇ, ਬੀਮਾ ਪਾਲਿਸੀਆਂ ਅਤੇ ਰੁਜ਼ਗਾਰ ਦਿਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਦੇ ਨਾਲ ਠੱਗੀ ਮਾਰਦੇ ਸਨ। ਇਸ ਮਾਮਲੇ ਦੇ ਪ੍ਰਤੀ ਤਾਮਿਲਨਾਡੂ ਦੇ ਰਹਿਣ ਵਾਲੇ ਬਾਲਾਮੁਰੂਗਨ ਨਾਂਅ ਦੇ ਵਿਅਕਤੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਨਾਲ ਨਿੱਜੀ ਕਰਜ਼ਾ ਦਿਵਾਉਣ ਦੇ ਪ੍ਰਤੀ ਠੱਗੀ ਕੀਤੀ ਗਈ ਹੈ ਅਤੇ ਪੈਸੇ ਲੈਣ ਦੇ ਬਾਵਜੂਦ ਵੀ ਕਰਜ਼ਾ ਨਹੀਂ ਦਿਵਾਇਆ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਦਿੱਲੀ ਦੇ ਲਕਸ਼ਮੀ ਨਗਰ ਸਥਿਤ ਕਰਨਾਟਕਾ ਬੈਂਕ ਦੇ ਵਿਚ ਇਕ ਸ਼ੱਕੀ ਬੈਂਕ ਖਾਤੇ ਦੀ ਪਹਿਚਾਣ ਕੀਤੀ, ਜਿਸ ਦੀ ਵਰਤੋਂ ਸਾਈਬਰ ਧੋਖਾਧੜੀ ਪ੍ਰਤੀ ਲਈ ਕੀਤੀ ਗਈ ਸੀ। ਪੁਲਿਸ ਨੇ ਬੀ. ਐਨ. ਐਸ. ਦੀਆਂ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰ ਲਿਆ। ਪੁਲਿਸ ਇਨ੍ਹਾਂ ਫੜੇ ਗਏ ਮੁਲਜ਼ਮਾਂ ਤੋਂ ਪੂਰੀ ਜਾਣਕਾਰੀ ਲੈ ਰਹੀ ਹੈ