ਜੰਤਰ ਮੰਤਰ ਦਾ ਰਸਤਾ ਆਮ ਲੋਕਾਂ ਲਈ ਖੁੱਲ੍ਹਿਆ
ਨਵੀਂ ਦਿੱਲੀ, 6 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਵਿਚ ਧਰਨੇ ਪ੍ਰਦਰਸ਼ਨ ਦਾ ਮੁੱਖ ਕੇਂਦਰ ‘ਜੰਤਰ ਮੰਤਰ’ ਜੋ ਕਿ ਪਿਛਲੇ ਦਿਨਾਂ ਤੋਂ ਪੂਰੀ ਤਰ੍ਹਾਂ ਬੰਦ ਕੀਤਾ ਹੋਇਆ ਸੀ ਅਤੇ ਸਾਰੇ ਪਾਸੇ ਬੈਰੀਕੇਡ ਲਗਾ ਕੇ ਇਸ ਨੂੰ ਸੀਲ ਕਰ ਰੱਖਿਆ ਸੀ ਅਤੇ ਇੱਥੇ ਧਰਨੇ ਪ੍ਰਦਰਸ਼ਨ ਕਰਨ ’ਤੇ ਰੋਕ ਵੀ ਲਗਾਈ ਹੋਈ ਸੀ, ਹੁਣ ਇਸ ਥਾਂ ਨੂੰ ਲੋਕਾਂ ਦੇ ਆਉਣ-ਜਾਣ ਲਈ ਖੋਲ ਦਿੱਤਾ ਹੈ।
ਨਵੀਂ ਦਿੱਲੀ, 6 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਵਿਚ ਧਰਨੇ ਪ੍ਰਦਰਸ਼ਨ ਦਾ ਮੁੱਖ ਕੇਂਦਰ ‘ਜੰਤਰ ਮੰਤਰ’ ਜੋ ਕਿ ਪਿਛਲੇ ਦਿਨਾਂ ਤੋਂ ਪੂਰੀ ਤਰ੍ਹਾਂ ਬੰਦ ਕੀਤਾ ਹੋਇਆ ਸੀ ਅਤੇ ਸਾਰੇ ਪਾਸੇ ਬੈਰੀਕੇਡ ਲਗਾ ਕੇ ਇਸ ਨੂੰ ਸੀਲ ਕਰ ਰੱਖਿਆ ਸੀ ਅਤੇ ਇੱਥੇ ਧਰਨੇ ਪ੍ਰਦਰਸ਼ਨ ਕਰਨ ’ਤੇ ਰੋਕ ਵੀ ਲਗਾਈ ਹੋਈ ਸੀ, ਹੁਣ ਇਸ ਥਾਂ ਨੂੰ ਲੋਕਾਂ ਦੇ ਆਉਣ-ਜਾਣ ਲਈ ਖੋਲ ਦਿੱਤਾ ਹੈ। ਜੰਤਰ ਮੰਤਰ ਵਾਲੀ ਥਾਂ ਬੰਦ ਹੋਣ ਕਰਕੇ ਇੱਥੋਂ ਦੇ ਆਸ-ਪਾਸ ਦੇ ਇਲਾਕੇ ਵਿਚ ਰਹਿਣ ਵਾਲੇ ਲੋਕ ਬਹੁਤ ਪ੍ਰੇਸ਼ਾਨ ਹੋ ਰਹੇ ਸਨ। ਇਸ ਤੋਂ ਇਲਾਵਾ ਜੰਤਰ ਮੰਤਰ ਦੇ ਨਜ਼ਦੀਕ ਸਰਕਾਰੀ ਦਫ਼ਤਰ ਤੇ ਢਾਬੇ ਵੀ ਹਨ। ਉਨ੍ਹਾਂ ਨੂੰ ਇਸ ਰਸਤੇ ਦੇ ਖੁੱਲ੍ਹ ਜਾਣ ’ਤੇ ਬਹੁਤ ਖੁਸ਼ੀ ਮਹਿਸੂਸ ਕੀਤੀ ਹੈ ਪਰ ਇਸ ਥਾਂ ’ਤੇ ਪੁਲਿਸ ਦੇ ਜਵਾਨ ਅਜੇ ਵੀ ਮੌਜੂਦ ਹਨ।