17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਅੰਤਰਰਾਸ਼ਟਰੀ ਵਪਾਰ ਮੇਲੇ ’ਚ ਹਰ ਰਾਜ ਦੇ ਉਤਪਾਦਾਂ ਦੀ ਲੋਕ ਕਰ ਰਹੇ ਨੇ ਖਰੀਦਦਾਰੀ

ਨਵੀਂ ਦਿੱਲੀ 16 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ ਅੰਤਰਰਾਸ਼ਟਰੀ ਵਪਾਰ ਮੇਲੇ ਦੇ ਵਿਚ ਲੋਕ ਖੂਬ ਖਰੀਦਦਾਰੀ ਕਰ ਰਹੇ ਹਨ, ਉਹ ਇਨ੍ਹਾਂ ਦਿਨਾਂ ਦੇ ਵਿਚ ਮਹਿੰਗਾ ਟਿਕਟ ਖਰੀਦ ਕੇ ਮੇਲੇ ਦੇ ਵਿਚ ਆ ਰਹੇ ਹਨ।

Ad Position 21
No active advertisement
ਨਵੀਂ ਦਿੱਲੀ ਵਿਖੇ ਚੱਲ ਰਹੇ ਇੰਡੀਆ ਇੰਟਰਨੈਸ਼ਨਲ ਟ੍ਰੇਡ ਫੇਅਰ 2026 ਦੌਰਾਨ ਖਰੀਦਦਾਰੀ ਕਰਦੇ ਹੋਏ ਲੋਕ। 17-11-2026
ਨਵੀਂ ਦਿੱਲੀ 16 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ ਅੰਤਰਰਾਸ਼ਟਰੀ ਵਪਾਰ ਮੇਲੇ ਦੇ ਵਿਚ ਲੋਕ ਖੂਬ ਖਰੀਦਦਾਰੀ ਕਰ ਰਹੇ ਹਨ, ਉਹ ਇਨ੍ਹਾਂ ਦਿਨਾਂ ਦੇ ਵਿਚ ਮਹਿੰਗਾ ਟਿਕਟ ਖਰੀਦ ਕੇ ਮੇਲੇ ਦੇ ਵਿਚ ਆ ਰਹੇ ਹਨ। ਮੇਲੇ ਦੇ ਵਿਚ ਪਹਿਲੇ 6 ਦਿਨ ਬਿਜ਼ਨਸ ਡੇ ਰੱਖੇ ਹੋਏ ਹਨ ਅਤੇ ਲੋਕਾਂ ਲਈ ਦਾਖ਼ਲੇ ਪ੍ਰਤੀ ਟਿਕਟ ਆਮ ਦਿਨਾਂ ਤੋਂ ਮਹਿੰਗਾ ਹੈ। ਲੋਕ ਇਸ ਕਰਕੇ ਪਹਿਲੇ ਦਿਨਾਂ ਵਿਚ ਮੇਲੇ ਵਿਚੋਂ ਖਰੀਦਦਾਰੀ ਕਰ ਰਹੇ ਹਨ ਕਿਉਂਕਿ ਬਾਅਦ ਵਿਚ ਇੰਨੀ ਭੀੜ ਹੋ ਜਾਂਦੀ ਹੈ ਕਿ ਲੋਕ ਚੰਗੀ ਤਰ੍ਹਾਂ ਖਰੀਦਦਾਰੀ ਨਹੀਂ ਕਰ ਸਕਦੇ। ਔਰਤਾਂ ਮੇਲੇ ਦੇ ਵਿਚ ਸਾੜੀਆਂ, ਸੂਟ ਅਤੇ ਹੋਰ ਵੱਖ-ਵੱਖ ਡਿਜ਼ਾਇਨਾਂ ਦੇ ਕੱਪੜਿਆਂ ਦੀ ਖੂਬ ਖਰੀਦਦਾਰੀ ਕਰ ਰਹੀਆਂ ਹਨ। ਵਿਸ਼ੇਸ਼ ਕਰਕੇ ਸਿਲਕੀ ਕੱਪੜਿਆਂ ਨੂੰ ਪਸੰਦ ਕਰ ਰਹੀਆਂ ਹਨ। ਹੱਥ ਦੇ ਨਾਲ ਬਣਾਏ ਸਮਾਜ ਦੀ ਵੀ ਲੋਕ ਖਰੀਦਦਾਰੀ ਕਰ ਰਹੇ ਹਨ। ਮੇਲੇ ਦੇ ਸਟਾਲਾਂ ’ਤੇ ਅਨੇਕ ਤਰ੍ਹਾਂ ਦੇ ਸਜਾਵਟੀ ਫੁੱਲਾਂ ਦੀ ਖੂਬ ਭਰਮਾਰ ਹੈ ਜੋ ਕਿ ਲੋਕਾਂ ਨੂੰ ਦੂਰ ਤੋਂ ਹੀ ਆਕਰਸ਼ਿਤ ਕਰਦੇ ਹਨ। ਮੇਲੇ ਦੇ ਵਿਚ ਵੱਖ-ਵੱਖ ਰਾਜਾਂ ਦੇ ਪ੍ਰਦਰਸ਼ਿਤ ਕੀਤੇ ਉਤਪਾਦਾਂ ਦੀ ਵੀ ਖਰੀਦਦਾਰੀ ਹੋ ਰਹੀ ਹੈ। ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਮੰਡਪ ਵਿਚ ਦਰਸ਼ਕਾਂ ਦੇ ਲਈ ਆਕਰਸ਼ਿਤ ਬਣੇ ਹੋਏ ਹਨ। ਬਿਹਾਰ ਦੇ ਮੰਡਪ ਵਿਚ ਪਹਿਲੀ ਵਾਰ ਮਿਊਜ਼ੀਅਮ ਬਣਿਆ ਹੋਇਆ ਹੈ, ਜਿਸ ਵਿਚ ਮੌਰਿਆ ਕਾਲ, ਸਿੰਧੂ ਘਾਟੀ ਸਭਿਅਤਾ, ਬੁੱਧ ਤੇ ਜੈਨ ਧਰਮ ਦੇ ਨਾਲ ਜੁੜੇ ਇਤਿਹਾਸਕ ਧਰੋਹਰਾਂ ਨੂੰ ਆਧੁਨਿਕ ਢੰਗ ਦੇ ਨਾਲ ਪ੍ਰਦਰਸ਼ਿਤ ਕੀਤਾ ਹੋਇਆ ਹੈ।
Ad Position 22
No active advertisement
ਪਿਛਲੀ ਖ਼ਬਰ ਜਨ-ਸੁਣਵਾਈ ਪ੍ਰੋਗਰਾਮ ਵਿਚ ਪੁਲਿਸ ਕਰਮਚਾਰੀ ਇਕ ਵਿਅਕਤੀ ਦੀ ਸ਼ਿਕਾਇਤ ਸੁਣਦੇ ਹੋਏ। ਵੱਖ-ਵੱਖ ਥਾਣਿਆਂ ਵਿਚ ਹੋਈ ਜਨ-ਸੁਣਵਾ... ਅਗਲੀ ਖ਼ਬਰ ਗੋਲਡੀ ਮੁਸਾਫਿਰ ਨੂੰ ਮੁੜ ਟਿਕਟ ਮਿਲਣ ’ਤੇ ਹਲਕੇ ’ਚ ਖ਼ੁਸ਼ੀ ਦੀ ਲਹਿਰ-ਸਰਪੰਚ ਭਜਨ ਲਾਲ
Ad Position 24