ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦਾ ਸਾਰਿਆਂ ਨੂੰ ਸਮਰਥਨ ਕਰਨ ਚਾਹੀਦਾ ਹੈ : ਬਾਬਾ ਕਰਤਾਰ ਸਿੰਘ ਗੂਹਲਾ ਵਾਲੇ
ਗੂਹਲਾ ਚੀਕਾ, 16 ਨਵੰਬਰ (ਓ. ਪੀ.
ਗੂਹਲਾ ਚੀਕਾ, 16 ਨਵੰਬਰ (ਓ.ਪੀ. ਸੈਣੀ)-ਸਰਵ ਸਾਂਝਾ ਕੀਰਤਨ ਦਰਬਾਰ, ਗੁਮੂਹਲਾ ਵਿਖੇ 25ਵਾਂ ਸਮਾਗਮ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਦੂਰ-ਦੁਰਾਡੇ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੱਥਾ ਟੇਕਣ ਲਈ ਪਹੁੰਚੇ। ਦਰਬਾਰ ਦੇ ਸੰਸਥਾਪਕ ਸੰਚਾਲਕ ਬਾਬਾ ਬਾਬਾ ਕਰਤਾਰ ਸਿੰਘ ਗੁਲਾ ਵਾਲੇ ਨੇ ਰਾਜੇਂਦਰ ਗਿਰੀ ਦੀ ਰਹਿਨੁਮਾਈ ਹੇਠ ਬਾਬਾ ਬਾਲਕ ਨਾਥ, ਬਾਬਾ ਭਰਤਰੀ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ’ਤੇ ਚਾਨਣਾ ਪਾ ਕੇ ਸ਼ਰਧਾਲੂਆਂ ਨੂੰ ਨਿਹਾਲ ਕੀਤਾ। ਬਾਬਾ ਜੀ ਨੇ ਲੜਕੀਆਂ ਦੀ ਵੱਧ ਤੋਂ ਵੱਧ ਸਿੱਖਿਆ ਲਈ ਉਤਸ਼ਾਹਿਤ ਕੀਤਾ ਅਤੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਵੀ ਉਤਸ਼ਾਹਿਤ ਕੀਤਾ ਤੇ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਅਤੇ ਪ੍ਰਸ਼ਾਸਨ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦੇਣ, ਨਸ਼ਾਖੋਰੀ ਦੀ ਸਮਾਜਿਕ ਬੁਰਾਈ ਨੂੰ ਜੜ੍ਹ ਤੋਂ ਖਤਮ ਕਰਨ। ਬਾਬਾ ਕਰਤਾਰ ਸਿੰਘ ਨੇ ਕਿਹਾ ਕਿ ਅਸੀਂ ਆਪਣੇ ਗੁਰੂਆਂ ਦੁਆਰਾ ਦਰਸਾਏ ਮਾਰਗ ’ਤੇ ਚੱਲ ਕੇ ਅਤੇ ਲੋੜਵੰਦਾਂ ਦੀ ਸੇਵਾ ਕਰਕੇ ਹੀ ਆਪਣੇ ਜੀਵਨ ਨੂੰ ਬਿਹਤਰ ਬਣਾ ਸਕਦੇ ਹਾਂ।ਇਸ ਮੌਕੇ ’ਤੇ ਨਿਊ ਟੈਗੋਰ ਪਬਲਿਕ ਸਕੂਲ, ਚੀਕਾ ਦੇ ਬੱਚਿਆਂ ਨੇ ਪੇਸ਼ਕਾਰੀ ਕੀਤੀ । ਇਸ ਮੌਕੇ ’ਤੇ ਸੰਤਾਂ ਮਹਾਂਪੁਰਖਾਂ ਨੂੰ ਲੰਗਰ ਛਕਾ ਕੇ ਗਰਮ ਵਸਤਰ ਵੀ ਦਿੱਤੇ ਗਏ। ਇੱਕ ਵਿਸਾਲ ਲੰਗਰ ਦਾ ਆਯੋਜਨ ਵੀ ਕੀਤਾ ਗਿਆ। ਇਸ ਮੌਕੇ ’ਤੇ ਸੰਤਾਂ, ਉੱਘੀਆਂ ਸ਼ਖਸੀਅਤਾਂ ਅਤੇ ਪ੍ਰਮੁੱਖ ਸ਼ਖਸੀਅਤਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਸਟੇਜ ਦਾ ਸੰਚਾਲਨ ਕਰਦੇ ਹੋਏ, ਸਿੱਖ ਆਗੂ ਦਲੀਪ ਸਿੰਘ ਮਠਾੜੂ ਨੇ ਇਕੱਠ ਦਾ ਸਵਾਗਤ ਕੀਤਾ ਅਤੇ ਧੰਨਵਾਦ ਕੀਤਾ। ਇਸ ਮੌਕੇ ’ਤੇ ਵੱਡੀ ਗਿਣਤੀ ਵਿਚ ਬੀਬੀਆਂ ਦੀ ਸੰਗਤ ਵੀ ਮੌਜੂਦ ਸੀ। ਇਸ ਮੌਕੇ ’ਤੇ ਪ੍ਰਸਿੱਧ ਸਮਾਜ ਸੇਵਕ ਰੋਸ਼ਨ ਲਾਲ ਗਰਗ, ਬਿੰਦਰ ਸਿੰਘ, ਜਸਪਾਲ ਸਿੰਘ ਕਾਂਗਥਲੀ, ਸੁਨੀਲ ਕੁਮਾਰ ਪੇਹਵਾ, ਇੰਸਪੈਕਟਰ ਸਿੰਗਾਰਾ ਸਿੰਘ, ਸਰਦਾਰ ਰਾਮ ਸਿੰਘ ਅਤੇ ਰਣਧੀਰ ਸਿੰਘ ਵੀ ਮੌਜੂਦ ਸਨ। ਬਾਬਾ ਕਰਤਾਰ ਸਿੰਘ ਨੇ ਇਸ ਮੌਕੇ ਕਈ ਉੱਘੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ।