ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਪੂਰੀ ਦੁਨੀਆ ਲਈ ਮਾਰਗਦਰਸ਼ਕ ਹਨ - ਪੰਮਾ
ਅੰਤਰਰਾਸ਼ਟਰੀ ਵਪਾਰ ਮੇਲੇ ’ ਚ 27 ਨੂੰ ਮਨਾਇਆ ਜਾਵੇਗਾ ਪੰਜਾਬ ਦਿਵਸ
ਨਵੀਂ ਦਿੱਲੀ, 24 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਲੱਗੇ ਅੰਤਰਰਾਸ਼ਟਰੀ ਵਪਾਰ ਮੇਲੇ ਵਿਚ ਲਗਾਤਾਰ ਭੀੜ ਵਧਦੀ ਜਾ ਰਹੀ ਹੈ ਅਤੇ ਲੋਕ ਵੱਖ-ਵੱਖ ਮੰਡਪਾਂ ਵਿਚੋਂ ਰਾਜਾਂ ਦੇ ਉਤਪਾਦਾਂ ਦੀ ਖੂਬ ਖਰੀਦਦਾਰੀ ਕਰ ਰਹੇ ਹਨ।
ਪ
ਪੰਜਾਬ ਮੰਡਪ ਵਿਚ ਗੁਰਪ੍ਰੀਤ ਸਿੰਘ ਵਿਕਸਤ ਪੰਜਾਬ ਦੀ ਜਾਣਕਾਰੀ ਦਿੰਦੇ ਹੋਏ ਨਾਲ ਹੀ ਹੋਰ ਸਟਾਲਾਂ ਦੇ ਦ੍ਰਿਸ਼।
25-11-2026
ਨਵੀਂ ਦਿੱਲੀ, 24 ਨਵੰਬਰ (ਡਾ.ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਲੱਗੇ ਅੰਤਰਰਾਸ਼ਟਰੀ ਵਪਾਰ ਮੇਲੇ ਵਿਚ ਲਗਾਤਾਰ ਭੀੜ ਵਧਦੀ ਜਾ ਰਹੀ ਹੈ ਅਤੇ ਲੋਕ ਵੱਖ-ਵੱਖ ਮੰਡਪਾਂ ਵਿਚੋਂ ਰਾਜਾਂ ਦੇ ਉਤਪਾਦਾਂ ਦੀ ਖੂਬ ਖਰੀਦਦਾਰੀ ਕਰ ਰਹੇ ਹਨ। ਪੰਜਾਬ ਦੇ ਮੰਡਪ ਵਿਚ ਲੋਕ ਵਿਸ਼ੇਸ਼ ਤੌਰ ’ਤੇ ਜਾ ਰਹੇ ਹਨ ਅਤੇ ਪੰਜਾਬ ਦੇ ਉਤਪਾਦਾਂ ਨੂੰ ਪਸੰਦ ਕਰਨ ਦੇ ਨਾਲ-ਨਾਲ ਖਰੀਦਦਾਰੀ ਵੀ ਕਰਦੇ ਹਨ ਢੋਲ ਦੀ ਆਵਾਜ਼ ਸੁਣ ਕੇ ਦੂਰੋਂ ਹੀ ਲੋਕ ਪੰਜਾਬ ਦੇ ਮੰਡਪ ਵੱਲ ਆ ਰਹੇ ਹਨ। ਗੁਰਪ੍ਰੀਤ ਸਿੰਘ (ਡਿਪਟੀ ਪ੍ਰਸ਼ਾਸਕ ਪੰਜਾਬ ਮੰਡਪ) ਨੇ ਗੱਲਬਾਤ ਕਰਦਿਆਂ ਦੱਸਿਆ ਕਿ ‘ਪੰਜਾਬ ਦਿਵਸ’ 27 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ, ਜਿਸ ਵਿਚ ਨਾਮੀ ਗਾਇਕ ਆਪਣੀ ਗਾਇਕੀ ਦੇ ਜੌਹਰ ਵਿਖਾਉਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਵਿਕਸਤ ਪੰਜਾਬ ਵਿਚ ਵਿਰਸਾ ਤੇ ਵਿਰਾਸਤ ਮੁੱਖ ਥੀਮ ਦੇ ਵਿਚ ਇੰਡਸਟਰੀ ਅਤੇ ਵਿਕਾਸ ਨੂੰ ਇਸ ਕਾਲੇ ਹਿਰਨ ਦੇ ਰੂਪ ਵਿਚ ਪੰਜਾਬ ਦੇ ਵਿਕਾਸ ਨੂੰ ਦੱਸਿਆ ਗਿਆ ਹੈ, ਜਿਸ ਦੀ ਗੁਰਪ੍ਰੀਤ ਸਿੰਘ ਇੱਥੇ ਆਏ ਦਰਸ਼ਕਾਂ ਨੂੰ ਜਾਣਕਾਰੀ ਵੀ ਦੇ ਰਹੇ ਹਨ। ਪੰਜਾਬ ਮੰਡਪ ਵਿਚ ਸਟਾਲਾਂ ’ਤੇ ਮਾਰਕਫ਼ੈਡ, ਵੇਰਕਾ ਅਤੇ ਹੋਰਾਂ ਉਤਪਾਦਾਂ ਦੇ ਪੋ੍ਜੈਕਟਾਂ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ। ਜੋ ਲੋਕ ਪੰਜਾਬ ਦੇ ਰਹਿਣ ਵਾਲੇ ਹਨ ਪ੍ਰੰਤੂ ਉਹ ਦਿੱਲੀ ਤੇ ਹੋਰਾਂ ਰਾਜਾਂ ਵਿਚ ਕੰਮ ਧੰਦੇ ਵੇਖਦੇ ਹੋਏ ਉੱਥੇ ਰਹਿ ਰਹੇ ਹਨ। ਉਹ ਵਿਸ਼ੇਸ਼ ਤੌਰ ’ਤੇ ਪੰਜਾਬ ਦੇ ਉਤਪਾਦੀ ਦੀ ਖਰੀਦਾਰੀ ਕਰ ਰਹੇ ਹਨ।