ਕਿਸਾਨ ਆਗੂਆਂ ਦੇ ਵਫ਼ਦ ਨੇ ਮੁੱਖ ਮੰਤਰੀ ਕੋਲ ਉਠਾਈਆਂ ਖੇਤਰ ਦੀਆਂ ਜਨਤਕ ਮੰਗਾਂ
ਕਾਲਾਂਵਾਲੀ/ਸਿਰਸਾ, 24 ਨਵੰਬਰ (ਭੁਪਿੰਦਰ ਪੰਨੀਵਾਲੀਆ)- ਭਾਰਤੀ ਕਿਸਾਨ ਏਕਤਾ ਕਾਲਾਂਵਾਲੀ ਦੇ ਪ੍ਰਧਾਨ ਗੁਰਦਾਸ ਸਿੰਘ ਲੱਕੜਵਾਲੀ, ਜਰਨੈਲ ਸਿੰਘ ਅਤੇ ਸੱਤਾ ਚਾਹਲ ਕਾਲਾਂਵਾਲੀ ਦੇ ਨਾਲ ਮਿਲ ਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਕੋਲ ਜਨਤਕ ਮੁੱਦਿਆਂ ਅਤੇ ਮੰਗਾਂ ਨੂੰ ਉਠਾਇਆ। ਜਿਸ ’ਤੇ ਮੁੱਖ ਮੰਤਰੀ ਨੇ ਵਿਸ਼ਵਾਸ ਦਿਵਾਇਆ ਕਿ ਉਹ ਇਹਨਾਂ ਮੰਗਾਂ ਨੂੰ ਪੂਰਾ ਕਰਨ ਲਈ ਸੰਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦੇਣਗੇ।
ਮ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਮੰਗ ਪੱਤਰ ਸੌਂਪਦੇ ਕਿਸਾਨ ਆਗੂ। ਤਸਵੀਰ : ਪੰਨੀਵਾਲੀਆ
25-11-2026
ਕਾਲਾਂਵਾਲੀ/ਸਿਰਸਾ, 24 ਨਵੰਬਰ (ਭੁਪਿੰਦਰ ਪੰਨੀਵਾਲੀਆ)- ਭਾਰਤੀ ਕਿਸਾਨ ਏਕਤਾ ਕਾਲਾਂਵਾਲੀ ਦੇ ਪ੍ਰਧਾਨ ਗੁਰਦਾਸ ਸਿੰਘ ਲੱਕੜਵਾਲੀ, ਜਰਨੈਲ ਸਿੰਘ ਅਤੇ ਸੱਤਾ ਚਾਹਲ ਕਾਲਾਂਵਾਲੀ ਦੇ ਨਾਲ ਮਿਲ ਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਕੋਲ ਜਨਤਕ ਮੁੱਦਿਆਂ ਅਤੇ ਮੰਗਾਂ ਨੂੰ ਉਠਾਇਆ। ਜਿਸ ’ਤੇ ਮੁੱਖ ਮੰਤਰੀ ਨੇ ਵਿਸ਼ਵਾਸ ਦਿਵਾਇਆ ਕਿ ਉਹ ਇਹਨਾਂ ਮੰਗਾਂ ਨੂੰ ਪੂਰਾ ਕਰਨ ਲਈ ਸੰਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦੇਣਗੇ। ਕਿਸਾਨ ਆਗੂ ਗੁਰਦਾਸ ਸਿੰਘ ਲੱਕੜਵਾਲੀ ਨੇ ਦੱਸਿਆ ਕਿ ਖੇਤਰ ਦੇ ਜਨਤਕ ਮੰਗਾਂ ਵਿੱਚ ਸਿਰਸਾ ਜ਼ਿਲ੍ਹਾ ਵਿੱਚ ਸਿੰਚਾਈ ਲਈ ਨਹਿਰੀ ਪਾਣੀ ਮਹੀਨੇ ਵਿੱਚ ਘੱਟੋ-ਘੱਟ ਦੋ ਹਫ਼ਤੇ ਦੇਣ, ਘੱਗਰ ਡਰੇਨ ਪਿੰਡ ਮੱਤੜ, ਲਹੰਗੇਵਾਲਾ ਅਤੇ ਰੰਗਾ ਦੇ ਨੇੜੇ ਘੱਗਰ ਨਦੀ ਤੋਂ ਪਿੰਡ ਪੰਜਮਾਲਾ, ਭੀਵਾਂ, ਥਿਰਾਜ, ਭਾਦਰਾ, ਕੁਰੰਗਾਂਵਾਲੀ, ਸੁਖਚੈਨ, ਲੱਕੜਵਾਲੀ, ਗੁਦਰਾਣਾ, ਚਕੇਰੀਆਂ ਅਤੇ ਔਢਾਂ ਵਿੱਚੋਂ ਡੱਬਵਾਲੀ ਖੇਤਰ ਤੱਕ ਪੁੱਟਣ, ਪੀਣ ਵਾਲੇ ਪਾਣੀ ਲਈ ਕਾਲਾਂਵਾਲੀ ਵਿੱਚ ਪਾਈਪਲਾਈਨਾਂ ਵਿਛਾਈਆਂ ਜਾਣ, ਕਾਲਾਂਵਾਲੀ ਵਿੱਚ ਨੌਜਵਾਨਾਂ ਲਈ ਇੱਕ ਖੇਡ ਸਟੇਡੀਅਮ ਬਣਾਉਣ, ਕਿਸਾਨ ਮੇਰੀ ਫਸਲ ਮੇਰਾ ਬਿਓਰਾ ਅਧੀਨ ਝੋਨੇ ਵਰਗੀਆਂ ਫਸਲਾਂ ਲਈ ਰਜਿਸਟਰ ਕਰਨ ਤੋਂ ਬਾਅਦ ਪਟਵਾਰੀ ਖੇਤਾਂ ਦਾ ਦੌਰਾ ਕਰਨ ਅਤੇ ਵੇਰਵਿਆਂ ਦੀ ਸਹੀ ਢੰਗ ਨਾਲ ਪੁਸ਼ਟੀ ਕਰਨ ਤਾਂ ਜੋ ਕਿਸਾਨ ਬਾਅਦ ਵਿੱਚ ਆਪਣੀਆਂ ਫਸਲਾਂ ਪ੍ਰਾਪਤ ਕਰ ਸਕਣ, ਇਲਾਕੇ ਨੂੰ ਜੰਗਲੀ ਸੂਰਾਂ ਵੱਲੋਂ ਫਸਲਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਫੜ ਕੇ ਜੰਗਲ ਵਿੱਚ ਛੱਡਣ, ਕਾਲਾਂਵਾਲੀ ਸਬ-ਡਵੀਜ਼ਨ/ਤਹਿਸੀਲ ਕਮਿਊਨਿਟੀ ਹੈਲਥ ਸੈਂਟਰ ਦੇ ਨੇੜੇ ਖਾਲੀ ਜ਼ਮੀਨ ’ਤੇ ਸਬ-ਡਵੀਜ਼ਨਲ ਅਫ਼ਸਰ ਦਫ਼ਤਰ/ਤਹਿਸੀਲ ਬਣਾਉਣ, ਸੜਕਾਂ ਦੇ ਨਾਲ-ਨਾਲ ਬੇਲੋੜੀਆਂ ਕੰਡਿਆਲੀਆਂ ਝਾੜੀਆਂ ਨੂੰ ਹਟਾਉਣ, ਸੜਕਾਂ ਦੇ ਕਿਨਾਰਿਆਂ ਦੀ ਮੁਰੰਮਤ ਕਰਨ ਅਤੇ ਲਿੰਕ ਸੜਕ ਨੂੰ 18 ਫੁੱਟ ਚੌੜਾ ਕਰਨ ਆਦਿ ਮੰਗਾਂ ਮੁੱਖ ਮੰਤਰੀ ਦੇ ਅੱਗੇ ਰੱਖੀਆਂ ਗਈਆਂ ਸਨ। ਜਿਹਨਾਂ ਬਾਰੇ ਮੁੱਖ ਮੰਤਰੀ ਨੇ ਆਉਣ ਵਾਲੇ ਸਮੇਂ ਵਿੱਚ ਮੰਗਾਂ ਨੂੰ ਪੂਰਾ ਕਰਨ ਦਾ ਯਕੀਨ ਦਿਵਾਇਆ।