ਫਤਿਹਾਬਾਦ ਵਿਖੇ ‘ਫਿੱਟ ਇੰਡੀਆ ਸੰਡੇਜ਼ ਔਨ ਸਾਈਕਲ’ ਰੈਲੀ ਕਰਵਾਈ
ਫਤਿਹਾਬਾਦ, 29 ਨਵੰਬਰ (ਹਰਬੰਸ ਸਿੰਘ ਮੰਡੇਰ)- ਫਿੱਟ ਇੰਡੀਆ ਮੂਵਮੈਂਟ ਦੇ ਹਿੱਸੇ ਵਜੋਂ ‘ਸਾਈਕਲਾਂ ’ਤੇ ਫਿੱਟ ਇੰਡੀਆ ਐਤਵਾਰ’ ਦੇ 100ਵੇਂ ਐਡੀਸ਼ਨ ਨੂੰ ਮਨਾਉਣ ਲਈ ਐਤਵਾਰ ਨੂੰ ਦੇਸ਼ ਭਰ ਦੇ 700 ਜ਼ਿਲ੍ਹਿਆਂ ’ਚ ਸਾਈਕਲ ਰੈਲੀਆਂ ਕਰਵਾਈਆਂ ਗਈਆਂ। ਇਸ ਸਬੰਧ ਵਿਚ ਮੇਰਾ ਯੁਵਾ ਭਾਰਤ ਫਤਿਹਾਬਾਦ ਨੇ ਸਵੇਰੇ 7 ਵਜੇ ਏਅਰਲਾਈਨਜ਼ ਸਪੋਰਟਸ ਅਕੈਡਮੀ ਭੱਟੂ ਮੰਡੀ ਤੋਂ ਸਾਈਕਲ ਰੈਲੀ ਕਰਵਾਈ।
ਫਤਿਹਾਬਾਦ, 29 ਨਵੰਬਰ (ਹਰਬੰਸ ਸਿੰਘ ਮੰਡੇਰ)- ਫਿੱਟ ਇੰਡੀਆ ਮੂਵਮੈਂਟ ਦੇ ਹਿੱਸੇ ਵਜੋਂ ‘ਸਾਈਕਲਾਂ ’ਤੇ ਫਿੱਟ ਇੰਡੀਆ ਐਤਵਾਰ’ ਦੇ 100ਵੇਂ ਐਡੀਸ਼ਨ ਨੂੰ ਮਨਾਉਣ ਲਈ ਐਤਵਾਰ ਨੂੰ ਦੇਸ਼ ਭਰ ਦੇ 700 ਜ਼ਿਲ੍ਹਿਆਂ ’ਚ ਸਾਈਕਲ ਰੈਲੀਆਂ ਕਰਵਾਈਆਂ ਗਈਆਂ। ਇਸ ਸਬੰਧ ਵਿਚ ਮੇਰਾ ਯੁਵਾ ਭਾਰਤ ਫਤਿਹਾਬਾਦ ਨੇ ਸਵੇਰੇ 7 ਵਜੇ ਏਅਰਲਾਈਨਜ਼ ਸਪੋਰਟਸ ਅਕੈਡਮੀ ਭੱਟੂ ਮੰਡੀ ਤੋਂ ਸਾਈਕਲ ਰੈਲੀ ਕਰਵਾਈ। ਸਤਬੀਰ ਸਿੰਘ ਸੀ.ਐਮ. ਵਿੰਡੋ ਨਾਮਜ਼ਦ ਮੈਂਬਰ ਮੇਹੂਵਾਲਾ, ਡਾ. ਐਨ.ਡੀ. ਸ਼ਰਮਾ, ਪ੍ਰੋ. ਬੰਸੀ ਲਾਲ ਗੁਰਜਰ, ਮਨਜੀਤ ਸ਼ਰਮਾ, ਪਰਮਜੀਤ ਸਿੰਘ ਬੈਨੀਵਾਲ ਨੇ ਪ੍ਰੋਗਰਾਮ ’ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨਾਂ ਨੇ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਈ। ਉਨ੍ਹਾਂ ਨਸ਼ਿਆਂ ਤੋਂ ਦੂਰ ਰਹਿਣ ਖੇਡਾਂ ਅਤੇ ਸਰੀਰਕ ਗਤੀਵਿਧੀਆਂ ਨੂੰ ਆਪਣੇ ਰੋਜ਼ਾਨਾ ਜੀਵਨ ’ਚ ਸ਼ਾਮਲ ਕਰਨ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਿਰਫ਼ ਨਸ਼ਾ ਮੁਕਤ ਨੌਜਵਾਨ ਹੀ ਸਿਹਤਮੰਦ ਅਤੇ ਮਜ਼ਬੂਤ ਰਾਸ਼ਟਰ ਦੇ ਨਿਰਮਾਣ ’ਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਜ਼ਿਲ੍ਹਾ ਯੁਵਾ ਅਧਿਕਾਰੀ ਰੀਨਾ ਕੇਸਰੀਆ ਨੇ ਮਹਿਮਾਨਾਂ ਅਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਨੌਜਵਾਨਾਂ ਵਿਚ ਤੰਦਰੁਸਤੀ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ ਸਕਾਰਾਤਮਕ ਗਤੀਵਿਧੀਆਂ ਵਿਚ ਸ਼ਾਮਲ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਪ੍ਰੋਗਰਾਮ ਦੇ ਅੰਤ ’ਚ ਸਾਰਿਆਂ ਨੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ, ਨਸ਼ਿਆਂ ਤੋਂ ਦੂਰ ਰਹਿਣ ਅਤੇ ਤੰਦਰੁਸਤ ਭਾਰਤ ਦੇ ਨਿਰਮਾਣ ’ਚ ਯੋਗਦਾਨ ਪਾਉਣ ਦਾ ਪ੍ਰਣ ਲਿਆ।