ਜਲੰਧਰ, 1 ਜਨਵਰੀ (ਸ਼ੈਲੀ)- ਪੰਜਾਬ ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਆਪਣੇ ਸਾਥੀਆਂ ਸਮੇਤ ਨਵੇਂ ਸਾਲ ਦੀ ਸਵੇਰ ਡੇਰਾ ਸੱਚਖੰਡ ਬੱਲਾਂ ਵਿਖੇ ਮੱਥਾ ਟੇਕਿਆ | ਇਸ ਦੌਰਾਨ, ਉਨ੍ਹਾਂ ਡੇਰਾ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਜੀ ਤੋਂ ਅਸ਼ੀਰਵਾਦ ਲਿਆ | ਉਨ੍ਹਾਂ ਨਵੇਂ ਸਾਲ 'ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ | ਇਸ ਦੌਰਾਨ ਸੁਸ਼ੀਲ ਰਿੰਕੂ ਦੇ ਨਾਲ ਪ੍ਰਧਾਨ ਤਰਸੇਮ ਮੀਨਾ, ਸਤਪਾਲ ਬੰਗੋਤਰਾ, ਅਨਿਲ ਕੁਮਾਰ ਬਾਲਾ, ਯਸ਼ਪਾਲ ਟਿੱਕਾ ਆਦਿ ਹਾਜ਼ਰ ਸਨ |