ਜਲੰਧਰ, 1 ਜਨਵਰੀ (ਪਵਨ ਖਰਬੰਦਾ)- ਨਵੇਂ ਸਾਲ 2026 ਦੀ ਸ਼ੁਰੂਆਤ ਸੇਂਟ ਸੋਲਜਰ ਇੰਟਰ ਕਾਲਜ ਵਿੱਚ ਸਕਾਰਾਤਮਕ ਸੰਕਲਪਾਂ ਨਾਲ ਹੋਈ, ਜਿਸ ਵਿਚ ਸਾਰੀਆਂ ਬ੍ਰਾਂਚਾਂ ਦੇ ਡਾਇਰੈਕਟਰਾਂ, ਪਿ੍ੰਸੀਪਲਾਂ ਤੇ ਹੋਰ ਸਟਾਫ਼ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਸਹੀ ਸੇਧ ਦੇਣ ਤੇ ਚੰਗੇ ਤੇ ਉਸਾਰੂ ਸੰਕਲਪ ਲੈਣ ਅਤੇ ਉਨ੍ਹਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰਨ ਲਈ ਵੱਖ-ਵੱਖ ਪੋਸਟਰ ਬਣਾਏ ਜਿਵੇਂ ਕਿ ਕੋਈ ਨਵਾਂ ਸ਼ੌਕ ਸਿੱਖਣਾ, ਮਾਨਸਿਕ ਸਿਹਤ ਨੂੰ ਪਹਿਲ ਦੇਣਾ, ਡਰ ਨੂੰ ਦੂਰ ਕਰਨਾ, ਇਕ ਵਿਸ਼ਾਲ ਦਿ੍ਸ਼ਟੀਕੋਣ ਲੈਣਾ, ਘੱਟ ਬਹਾਨੇ ਬਣਾਉਣਾ, ਇੱਕ ਬੁਰੀ ਆਦਤ ਛੱਡਣਾ, ਵਧੇਰੇ ਸ਼ੁਕਰਗੁਜ਼ਾਰ ਹੋਣਾ, ਸਵੈ-ਵਿਸ਼ਵਾਸ ਹੋਣਾ, ਸਿਹਤਮੰਦ ਖਾਣਾ, ਆਪਣੀ ਸਰੀਰਕ ਤੰਦਰੁਸਤੀ 'ਤੇ ਧਿਆਨ ਦੇਣਾ, ਦੂਜਿਆਂ ਨੂੰ ਮੁਆਫ਼ ਕਰਨਾ ਆਦਿ | ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ ਤੇ ਵਾਈਸ ਚੇਅਰਪਰਸਨ ਸੰਗੀਤਾ ਚੋਪੜਾ ਨੇ ਸਮੂਹ ਸਟਾਫ਼ ਮੈਂਬਰਾਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਤੇ ਸੰਦੇਸ਼ ਦਿੱਤਾ ਕਿ ਸਾਰੇ ਵਿਦਿਆਰਥੀਆਂ ਨੂੰ ਇਨ੍ਹਾਂ ਸੰਕਲਪਾਂ 'ਤੇ ਅਮਲ ਕਰਨਾ ਚਾਹੀਦਾ ਹੈ |