29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਨਵੇਂ ਸਾਲ ਦੀ ਖ਼ੁਸ਼ੀ 'ਚ ਗੁਰਦੁਆਰਾ ਸ਼ਹੀਦ ਬਾਬਾ ਮਤੀ ਵਿਖੇ ਕੀਰਤਨ ਸਮਾਗਮ ਕਰਵਾਇਆ <br/>

Ad Position 21
No active advertisement
ਸਮਾਗਮ ਦੌਰਾਨ ਸੰਗਤਾਂ ਨੂੰ ਕੀਰਤਨ ਰਾਹੀ ਨਿਹਾਲ ਕਰਦੇ ਰਾਗੀ ਸਿੰਘ | ਤਸਵੀਰ: ਹਰਪ੍ਰੀਤ ਸਿੰਘ <br/> 02-01-2026
ਆਦਮਪੁਰ, 1 ਜਨਵਰੀ (ਹਰਪ੍ਰੀਤ ਸਿੰਘ)- ਨਵੇਂ ਸਾਲ ਦੀ ਖੁਸ਼ੀ 'ਚ ਗੁਰਦੁਆਰਾ ਸ਼ਹੀਦ ਬਾਬਾ ਮਤੀ ਡਰੋਲੀ ਕਲਾ ਵਿਖੇ ਪ੍ਰਧਾਨ ਮਨੋਹਰ ਸਿੰਘ ਦੀ ਅਗਵਾਈ ਹੇਠ ਕੀਰਤਨ ਸਮਾਗਮ ਕਰਵਾਇਆ | ਪ੍ਰਧਾਨ ਮਨੋਹਰ ਸਿੰਘ ਨੇ ਦੱਸਿਆ ਕਿ ਨਵੇਂ ਸਾਲ ਦੀ ਖੁਸ਼ੀ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਵੇਰੇ 9 ਵਜੇ ਤੋਂ ਦੁਪਹਿਰ ਕਰੀਬ 1 ਵਜੇ ਤੱਕ ਕੀਰਤਨ ਸਮਾਗਮ ਕਰਵਾਏ ਗਏ ਜਿਸ ਵਿਚ ਭਾਈ ਭੁਪਿੰਦਰ ਸਿੰਘ ਰਾਮਾ ਮੰਡੀ, ਭਾਈ ਰਣਯੋਧ ਸਿੰਘ ਹਜ਼ੂਰੀ ਰਾਗੀ ਨਡਾਲੋਂ ਹੁਸ਼ਿਆਰਪੁਰ, ਭਾਈ ਗੁਰਜੀਤ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ਼ਹੀਦ ਬਾਬਾ ਮਤੀ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀ ਨਿਹਾਲ ਕੀਤਾ | ਇਸ ਮੌਕੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ, ਰਣਵੀਰਪਾਲ ਸਿੰਘ, ਜਰਨੈਲ ਸਿੰਘ, ਜਸਪਾਲ ਸਿੰਘ, ਨਰਿੰਦਰ ਸਿੰਘ ਨਿੰਦੀ, ਰਸ਼ਪਾਲ ਸਿੰਘ ਸਰਪੰਚ, ਡਾ: ਰਣਧੀਰ ਸਿੰਘ ਰੰਧਾਵਾ, ਸੁਰਿੰਦਰ ਸਿੰਘ, ਅਮਰਜੀਤ ਸਿੰਘ, ਹਰਦਿਆਲ ਸਿੰਘ ਆਦਿ ਹਾਜ਼ਰ ਹੋਏ |

Ad Position 22
No active advertisement
ਪਿਛਲੀ ਖ਼ਬਰ ਸ਼ਾਹਕੋਟ ਵਿਖੇ ਘਰੋਂ ਸੈਰ ਕਰਨ ਗਏ ਵਿਅਕਤੀ ਦੀ ਸੜਕ ਕਿਨਾਰੇ ਭੇਦਭਰੇ ਹਾਲਾਤ 'ਚ ਲਾਸ਼ ਬਰਾਮਦ <br/> ਅਗਲੀ ਖ਼ਬਰ ਡਾ. ਪਰਵਿੰਦਰ ਸਿੰਘ ਪਧਿਆਣਾ ਦਾ ਦਿੱਲੀ ਵਿਖੇ ਸਨਮਾਨ ਕਰਨ 'ਤੇ ਆਦਮਪੁਰ ਇਲਾਕੇ 'ਚ ਖ਼ੁਸ਼ੀ ਦੀ ਲਹਿਰ <br/>
Ad Position 24