ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਹੱਤਿਆ ਤੇ ਚੋਰੀ ਦੇ ਮਾਮਲੇ 'ਚ ਗਿ੍ਫ਼ਤਾਰ ਦੋਸ਼ੀ ਚਾਰ ਦਿਨਾ ਰਿਮਾਂਡ 'ਤੇ

Ad Position 21
No active advertisement
ਅਜੀਤ ਡੈਸਕ 24-01-2026
ਜਲੰਧਰ, 23 ਜਨਵਰੀ (ਸ਼ੈਲੀ) - ਸਪੋਰਟਸ ਮਾਰਕੀਟ ਵਿੱਚ ਸਨ ਫਲਾਈ ਨਾਮ ਦੀ ਦੁਕਾਨ 'ਚ ਚੋਰੀ ਤੇ ਇੱਕ ਬਜ਼ੁਰਗ ਵਿਅਕਤੀ ਦੀ ਹੱਤਿਆ ਕਰਨ ਵਾਲੇ ਦੋਵੇਂ ਦੋਸ਼ੀਆਂ ਨੂੰ ਥਾਣਾ ਬਸਤੀ ਬਾਵਾਖੇਲ ਦੀ ਪੁਲਿਸ ਅੰਬਾਲਾ ਤੋਂ ਗਿ੍ਫਤਾਰ ਕਰਕੇ ਜਲੰਧਰ ਲਿਆਈ ਤੇ ਅਦਾਲਤ ਵਿਚ ਪੇਸ਼ ਕੀਤਾ ਜਿੱਥੇ ਪੁਲਿਸ ਨੂੰ ਪੁੱਛਗਿੱਛ ਲਈ ਚਾਰ ਦਿਨਾਂ ਦਾ ਰਿਮਾਂਡ ਮਿਲਿਆ ਹੈ | ਦੋਸ਼ੀਆਂ ਦੀ ਪਛਾਣ ਸੋਨੂੰ ਤੇ ਸੰਦੀਪ ਦੋਵੇਂ ਨਿਵਾਸੀ ਬੂਟਾ ਮੰਡੀ ਵਜੋਂ ਹੋਈ ਹੈ | ਥਾਣਾ ਬਸਤੀ ਬਾਵਾ ਖੇਲ ਦੇ ਮੁਖੀ ਇੰਸਪੈਕਟਰ ਜੈ ਇੰਦਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਕੋਲੋਂ ਚੋਰੀ ਕੀਤੀ ਗਈ ਕਾਰ ਤੇ 2 ਲੱਖ 32 ਹਜ਼ਾਰ, 165 ਰੁਪਏ ਬਰਾਮਦ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਮੁਲਜ਼ਮ ਚਾਰ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਹਨ ਜਿਸ ਦੌਰਾਨ ਉਨ੍ਹਾਂ ਤੋਂ ਬਾਕੀ ਪੈਸੇ ਤੇ ਵਾਰਦਾਤ ਬਾਰੇ ਪੁੱਛਗਿੱਛ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਮੁਨਿਆਰੀ ਦੀ ਦੁਕਾਨ 'ਚੋਂ ਹਜ਼ਾਰਾਂ ਦੀ ਨਕਦੀ ਚੋਰੀ ਅਗਲੀ ਖ਼ਬਰ ਲਗਾਤਾਰ ਪਏ ਮੀਂਹ ਨਾਲ ਜਲੰਧਰ ਹੋਇਆ ਜਲਥਲ, ਠੰਢ ਨੇ ਛੇੜੀ ਕੰਬਣੀ
Ad Position 24
No active advertisement