ਚੁਗਿੱਟੀ/ਜੰਡੂਸਿੰਘਾ, 24 ਜਨਵਰੀ (ਲਾਗੂ)- ਸੂਰਿਆ ਐਨਕਲੇਵ ਜਲੰਧਰ ਦੀਆਂ ਵੱਖ-ਵੱਖ ਸੁਸਾਇਟੀਆਂ ਤੇ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨਾਂ ਦੇ ਸਾਂਝੇ ਵਫ਼ਦ ਨੇ ਅੱਜ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਨਿਤਿਨ ਕੋਹਲੀ ਨਾਲ ਮੁਲਾਕਾਤ ਕੀਤੀ | ਇਸ ਮੌਕੇ ਵਫ਼ਦ ਵੱਲੋਂ ਲੈਂਡ ਐਨਹਾਂਸਮੈਂਟ ਚਾਰਜ ਦੀ ਸਾਲਾਂ ਤੋਂ ਲੰਬਿਤ ਸਮੱਸਿਆ ਸੰਬੰਧੀ ਇਕ ਮੰਗ ਪੱਤਰ ਸੌਂਪਿਆ | ਪ੍ਰਤੀਨਿਧੀਆਂ ਨੇ ਦੱਸਿਆ ਕਿ ਇਹ ਮਾਮਲਾ ਲੰਮੇ ਸਮੇਂ ਤੋਂ ਲਟਕਿਆ ਹੋਇਆ ਹੈ ਜਿਸ ਕਾਰਨ ਸੂਰਿਆ ਐਨਕਲੇਵ ਦੇ ਨਿਵਾਸੀਆਂ ਨੂੰ ਲਗਾਤਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਦੇ ਨਾਲ ਹੀ ਵਫ਼ਦ ਨੇ ਜਲੰਧਰ ਇੰਪਰੂਵਮੈਂਟ ਟਰੱਸਟ ਵੱਲੋਂ ਸਾਲ 2016 ਤੋਂ ਮੁੜ ਵਸੂਲ ਕੀਤੇ ਜਾ ਰਹੇ ਨਾਨ-ਕਾਨਸਟ੍ਰਕਸ਼ਨ ਚਾਰਜ ਦੇ ਮਸਲੇ ਨੂੰ ਵੀ ਜ਼ੋਰਦਾਰ ਢੰਗ ਨਾਲ ਉਠਾਇਆ ਤੇ ਇਸ ਨੰੂ ਤੁਰੰਤ ਅਤੇ ਸਥਾਈ ਤੌਰ 'ਤੇ ਖ਼ਤਮ ਕਰਨ ਦੀ ਮੰਗ ਕੀਤੀ | ਨਿਤਿਨ ਕੋਹਲੀ ਨੇ ਭਰੋਸਾ ਦਿਵਾਇਆ ਕਿ ਉਹ ਇਸ ਮਾਮਲੇ 'ਚ ਆਪਣੇ ਪੱਧਰ 'ਤੇ ਹਰ ਸੰਭਵ ਯਤਨ ਕਰਨਗੇ | ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਇਹ ਮਸਲਾ ਜਲਦੀ ਹੀ ਲੋਕਲ ਬਾਡੀਜ਼ ਮੰਤਰੀ ਤੇ ਮੁੱਖ ਮੰਤਰੀ ਪੰਜਾਬ ਦੇ ਸਾਹਮਣੇ ਉਠਾਉਣਗੇ | ਇਸ ਮੌਕੇ ਕੌਂਸਲਰ ਮਨਮੋਹਨ ਰਾਜੂ, ਰਾਜੀਵ ਧਮੀਜਾ, ਗੁਲਸ਼ਨ ਅਗਰਵਾਲ, ਗੁਰਨਾਮ ਸਿੰਘ, ਜਸਜੀਤ ਸਿੰਘ, ਰਤਨ ਸਿੰਘ, ਐਮ.ਐਸ. ਭਾਟੀਆ (ਸੀ.ਏ.), ਪ੍ਰਮੋਦ ਗੁਪਤਾ, ਅਸ਼ਵਨੀ ਵਰਮਾ, ਡਾ. ਰਾਮੇਂਦਰ ਸਿੰਘ, ਰਾਜਨ ਮੋਹਿੰਦਰੂ, ਵਿਕਾਸ ਅਗਰਵਾਲ, ਸੁਖਵਿੰਦਰ ਸਿੰਘ, ਸਤੀਸ਼ ਸੋਨੀ, ਪਵਨ ਧਵਨ, ਧਰਮਿੰਦਰ ਕੁਮਾਰ, ਮੁਰਲੀ ਮਨੋਹਰ ਮਹਾਜਨ, ਡਾ. ਓਮ ਦੱਤ ਸ਼ਰਮਾ, ਅਮਿਤ ਜੱਗੀ, ਪਿ੍ਤਪਾਲ ਸਿੰਘ, ਪਿ੍ਥੀਪਾਲ ਸਿੰਘ, ਪ੍ਰੋ. ਸ਼ਿਵ ਕੁਮਾਰ ਤੁਲੀ, ਸਤਿੰਦਰ ਮਹਾਜਨ, ਜਗਦੀਸ਼ ਮਹੇ, ਮਨੀਸ਼ ਸੈਣੀ, ਸੁਦੇਸ਼ ਚਿੱਬ, ਰਘੁਵੀਰ ਸਿੰਘ, ਭੁਪਿੰਦਰ ਸਿੰਘ, ਪਵਨ ਪਠਾਨੀਆ ਸਮੇਤ ਹੋਰ ਹਾਜ਼ਰ ਸਨ |