02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਪੁਲਿਸ ਡੀ.ਏ.ਵੀ. ਪਬਲਿਕ ਸਕੂਲ 'ਚ ਪੁਸਤਕ ਮੇਲਾ ਲਗਾਇਆ <br/>

Ad Position 21
No active advertisement
ਪੁਸਤਕ ਮੇਲੇ ਦੌਰਾਨ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਪਿ੍ੰਸੀਪਲ ਡਾ. ਰਸ਼ਮੀ ਵਿਜ | ਤਸਵੀਰ-ਜੀ.ਪੀ.ਸਿੰਘ <br/> 25-01-2026
ਜਲੰਧਰ, 24 ਜਨਵਰੀ (ਪਵਨ ਖਰਬੰਦਾ)- ਵਿਦਿਆਰਥੀਆਂ ਵਿੱਚ ਪੜ੍ਹਨ ਦੀ ਆਦਤ ਪਾਉਣ ਦੇ ਉਦੇਸ਼ ਨਾਲ ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਜਲੰਧਰ ਵਿਖੇ ਇੱਕ ਵਿਦਿਅਕ ਪੁਸਤਕ ਮੇਲਾ ਲਾਇਆ ਗਿਆ | ਮੇਲੇ ਦਾ ਉਦਘਾਟਨ ਸਕੂਲ ਦੀ ਪਿ੍ੰਸੀਪਲ ਡਾ. ਰਸ਼ਮੀ ਵਿਜ ਵਲੋਂ ਕੀਤਾ ਗਿਆ | ਇੱਕ ਪਾਠਕ ਹੋਣ ਦੇ ਨਾਤੇ ਉਨ੍ਹਾਂ ਨੇ ਪ੍ਰਦਰਸ਼ਿਤ ਸੰਗ੍ਰਹਿ ਤੋਂ ਵਿਦਿਆਰਥੀਆਂ ਦੀ ਦਿਲਚਸਪੀ ਵਾਲੀਆਂ ਕਿਤਾਬਾਂ ਬਾਰੇ ਵਿਸਥਾਰ ਵਿੱਚ ਪੁੱਛਗਿੱਛ ਕੀਤੀ | ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਨ ਦੇ ਬਹੁਪੱਖੀ ਲਾਭਾਂ ਬਾਰੇ ਜਾਣਕਾਰੀ ਦਿੱਤੀ ਤੇ ਡਿਜੀਟਲ ਡਿਵਾਈਸਾਂ ਅਤੇ ਏ.ਆਈ. ਦੀ ਦਿਲਚਸਪ ਮੌਜੂਦਗੀ ਦੇ ਵਿਚਕਾਰ ਆਪਣੇ ਨਿੱਜੀ ਪੁਸਤਕ ਸੰਗ੍ਰਹਿ ਬਣਾਉਣ ਲਈ ਉਤਸ਼ਾਹਿਤ ਕੀਤਾ | ਇਸ ਦੌਰਾਨ ਵੱਖ-ਵੱਖ ਉਮਰ ਸਮੂਹਾਂ ਲਈ ਢੁਕਵੀਆਂ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਗਈ | ਪ੍ਰਬੰਧਕਾਂ ਨੇ ਦੱਸਿਆ ਕਿ ਇਹ ਮੇਲਾ ਤਿੰਨ ਦਿਨਾਂ ਤੱਕ ਚੱਲੇਗਾ | ਵਿਕਰੀ ਲਈ ਉਪਲਬਧ ਕਿਤਾਬਾਂ ਸਕਾਲਸਟਿਕ ਦੁਆਰਾ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ | ਇਹ ਸਮਾਗਮ 'ਰੀਡਰਜ਼ ਕਲੱਬ' ਤੇ 'ਲਿਟਰੇਰੀ ਕਲੱਬ ਦੀ ਪਹਿਲਕਦਮੀ ਹੇਠ ਕਰਵਾਇਆ ਜਾ ਰਿਹਾ ਹੈ | ਵਿਦਿਆਰਥੀ ਇਸ ਸਮਾਗਮ ਨੂੰ ਭਰਵਾਂ ਹੁੰਗਾਰਾ ਦੇ ਰਹੇ ਹਨ ਤੇ ਆਪਣੀ ਪਸੰਦ ਅਨੁਸਾਰ ਕਿਤਾਬਾਂ ਖਰੀਦ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਕੇ. ਐਮ. ਵੀ. ਨੇ ਉਤਸ਼ਾਹ ਨਾਲ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ ਅਗਲੀ ਖ਼ਬਰ ਮਾਤਾ ਗੁਜਰੀ ਖਾਲਸਾ ਮਾਡਰਨ ਸਕੂਲ 'ਚ ਸਮਾਗਮ ਕਰਵਾਇਆ <br/>
Ad Position 24
No active advertisement