ਜਲੰਧਰ, 24 ਜਨਵਰੀ (ਅ.ਬ.) - ਸਕੂਲ ਪ੍ਰਬੰਧਕ ਅਤੇ ਪਿ੍ੰਸੀਪਲ ਪ੍ਰਵੀਨ ਸੈਲੀ ਦੀ ਯੋਗ ਅਗਵਾਈ ਹੇਠ, ਵਿਦਿਆਰਥੀ ਵੱਖ-ਵੱਖ ਖੇਤਰਾਂ ਵਿੱਚ ਮੁਕਾਬਲਿਆਂ 'ਚ ਹਿੱਸਾ ਲੈ ਕੇ ਪੁਰਸਕਾਰ ਪ੍ਰਾਪਤ ਕਰਦੇ ਹਨ | ਇਸ ਲੜੀ ਤਹਿਤ 9ਵੀਂ ਜਮਾਤ ਦੇ ਵਿਦਿਆਰਥੀ ਯੁਵਰਾਜ ਸ਼ਰਮਾ ਨੇ ਵੇਦ ਪ੍ਰਚਾਰ ਮੰਡਲ ਲੁਧਿਆਣਾ ਦੁਆਰਾ ਸਦਾ ਸੁਖ ਚੋਪੜਾ ਐਸ.ਡੀ.ਸੀ. ਸੈਕੰਡਰੀ ਸਕੂਲ ਜਲੰਧਰ ਵਿਖੇ ਕਰਵਾਏ ਅੰਤਰ-ਸਕੂਲ ਵੈਦਿਕ ਭਾਸ਼ਣ ਮੁਕਾਬਲੇ ਦੇ ਦੂਜੇ ਦੌਰ ਵਿੱਚ ਹਿੱਸਾ ਲਿਆ | ਇਸ ਦੌਰਾਨ ਆਪਣਾ ਭਾਸ਼ਣ ਹੁਨਰ ਪ੍ਰਦਰਸ਼ਨ ਕਰਦੇ ਹੋਏ ਯੁਵਰਾਜ ਸ਼ਰਮਾ ਨੂੰ ਪ੍ਰਸ਼ੰਸਾ ਪੁਰਸਕਾਰ ਮਿਲਿਆ | ਪਿ੍ੰਸੀਪਲ ਸ਼੍ਰੀਮਤੀ ਪ੍ਰਵੀਨ ਸੈਲੀ ਨੇ ਯੁਵਰਾਜ ਸ਼ਰਮਾ ਨੂੰ ਵਧਾਈ ਦਿੱਤੀ | ਉਨ੍ਹਾਂ ਨੇ ਐਕਟੀਵਿਟੀ ਇੰਚਾਰਜ ਸ਼੍ਰੀਮਤੀ ਭਾਵਨਾ ਸੱਭਰਵਾਲ, ਸ਼੍ਰੀਮਤੀ ਜੋਤੀ ਚਾਵਲਾ ਤੇ ਪਲਵਿੰਦਰ ਕੌਰ ਦੀ ਭੂਮਿਕਾ ਦੀ ਵੀ ਪ੍ਰਸ਼ੰਸਾ ਕੀਤੀ | ਡਾ. ਵਿਦੁਰ ਜੋਤੀ (ਚੇਅਰਮੈਨ ਟਰੱਸਟ), ਡਾ. ਸੁਵਿਕਰਮ ਜੋਤੀ (ਚੇਅਰਮੈਨ ਕਮ ਮੈਨੇਜਰ, ਮੈਨੇਜਿੰਗ ਕਮੇਟੀ; ਜਨਰਲ ਸਕੱਤਰ, ਟਰੱਸਟ), ਸ਼੍ਰੀਮਤੀ ਰਮਨਦੀਪ (ਵਾਈਸ ਪਿ੍ੰਸੀਪਲ) ਤੇ ਸ਼੍ਰੀਮਤੀ ਮਮਤਾ ਅਰੋੜਾ (ਸਹਾਇਕ ਵਾਈਸ ਪਿ੍ੰਸੀਪਲ) ਨੇ ਵੀ ਯੁਵਰਾਜ ਸ਼ਰਮਾ ਨੂੰ ਵਧਾਈ ਦਿੱਤੀ |