ਜਲੰਧਰ, 24 ਜਨਵਰੀ (ਜਸਪਾਲ ਸਿੰਘ)- ਐਲ.ਕੇ.ਸੀ.ਟੀ.ਸੀ ਅਤੇ 2 ਪੀਬੀ ਗਰਲਜ਼ ਬੀਐਨ ਐਨ.ਸੀ.ਸੀ ਜਲੰਧਰ ਲਈ ਇਹ ਮਾਣ ਵਾਲਾ ਪਲ ਹੈ ਕਿ ਐਲ.ਕੇ.ਸੀ.ਟੀ.ਸੀ ਦੀ ਐਨ. ਸੀ. ਸੀ. ਕੈਡਿਟ ਮਨਮੀਤ ਕੌਰ ਨੂੰ ਆਰਮੀ ਫਲੈਗ-ਡੇ ਪਰੇਡ ਲਈ ਚੁਣਿਆ ਗਿਆ ਸੀ ਜੋ ਕਿ ਜੈਪੁਰ ਵਿਖੇ ਕਮਾਂਡਿੰਗ ਅਫਸਰ ਕਰਨਲ ਆਰ.ਐਸ. ਲੇਹਲ ਦੀ ਅਗਵਾਈ ਹੇਠ ਕੀਤੀ ਗਈ ਸੀ | ਕੈਡਿਟ ਮਨਮੀਤ ਦੇ 80 ਦਿਨਾਂ ਦੇ ਸਮਰਪਣ ਤੇ ਸਖ਼ਤ ਅਭਿਆਸਾਂ ਨੇ ਉਸ ਦੇ ਸੁਪਨੇ ਨੂੰ ਸਾਕਾਰ ਕੀਤਾ | ਡਾਇਰੈਕਟੋਰੇਟ ਤੋਂ ਕੁੱਲ 25 ਕੈਡਿਟਾਂ ਦੀ ਚੋਣ ਕੀਤੀ ਗਈ ਤੇ ਮਨਮੀਤ ਉਨ੍ਹਾਂ ਵਿੱਚੋਂ ਇੱਕ ਸੀ | ਉਸ ਨੂੰ ਮਿਜ਼ੋਰਮ ਦੇ ਰਾਜਪਾਲ, ਸਾਬਕਾ ਸੈਨਾ ਮੁਖੀ ਜਨਰਲ ਵੀ.ਕੇ. ਸਿੰਘ, ਰਾਜਸਥਾਨ ਦੇ ਰਾਜਪਾਲ ਸ਼੍ਰੀ ਹਰੀਭਾਊ ਬਾਗੜੇ, ਚੀਫ਼ ਆਫ਼ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ, ਮੁੱਖ ਮੰਤਰੀ ਸ਼੍ਰੀ ਭਜਨ ਲਾਲ ਸ਼ਰਮਾ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਮੌਜੂਦਗੀ ਵਿੱਚ ਇੱਕ ਮੈਡਲ, ਕਿੱਟ ਤੇ ਭਾਗੀਦਾਰੀ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ | ਸ.ਸੁਖਬੀਰ ਸਿੰਘ ਚੱਠਾ (ਡਾਇਰੈਕਟਰ, ਅਕਾਦਮਿਕ ਮਾਮਲੇ, ਕੇ.ਸੀ.ਐਲ. ਗਰੁੱਪ) ਤੇ ਡਾ. ਆਰ.ਐਸ. ਦਿਓਲ (ਡਾਇਰੈਕਟਰ, ਐਲ.ਕੇ.ਸੀ.ਟੀ.ਸੀ) ਨੇ ਕੈਡਿਟ ਮਨਮੀਤ ਦੀ ਉਸ ਦੇ ਸਮਰਪਣ ਤੇ ਸਖ਼ਤ ਮਿਹਨਤ ਲਈ ਪ੍ਰਸ਼ੰਸਾ ਕੀਤੀ | ਉਨ੍ਹਾਂ ਸੀ.ਟੀ.ਓ. ਹਰਬਿੰਦਰ ਕੌਰ ਨੂੰ ਉਸਦੀ ਪ੍ਰੇਰਣਾ ਤੇ ਯਤਨਾਂ ਲਈ ਵਧਾਈ ਦਿੱਤੀ | ਕੈਡਿਟ ਮਨਮੀਤ ਕੌਰ ਦੇ ਸਨਮਾਨ ਦÏਰਾਨ ਡਾ. ਨਿਧੀ ਚੋਪੜਾ (ਡੀਨ ਵਿਦਿਆਰਥੀ ਭਲਾਈ) ਵੀ ਮੌਜੂਦ ਸਨ ¢