ਜਲੰਧਰ, 24 ਜਨਵਰੀ (ਸ਼ੈਲੀ)- ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਅਤੇ ਖੇਡ ਉਦਯੋਗ ਸੰਘ ਨੇ ਸਿਹਤ ਪ੍ਰੋਜੈਕਟ ਦੇ ਹਿੱਸੇ ਵਜੋਂ ਮਨੋਬਲਮ (ਮਾਨਸਿਕ ਸਿਹਤ ਪ੍ਰੋਗਰਾਮ) ਕਰਵਾਇਆ ਗਿਆ | ਇਸ ਮੌਕੇ ਸੰਸਥਾ ਦੇ ਡਾ. ਸਰਵੇਸ਼ਵਰ ਨੇ ਇਕੱਠ ਨੂੰ ਸੰਬੋਧਨ ਕੀਤਾ | ਡਾ. ਸਰਵੇਸ਼ਵਰ ਨੇ ਕਿਹਾ ਕਿ ਅੱਜ ਦੇ ਮੁਕਾਬਲੇ ਵਾਲੇ ਤੇ ਤਣਾਅਪੂਰਨ ਜੀਵਨ ਵਿੱਚ ਮਾਨਸਿਕ ਸੰਤੁਲਨ ਬਣਾਈ ਰੱਖਣਾ ਬਹੁਤ ਮਹੱਤਵਪੂਰਨ ਹੋ ਗਿਆ ਹੈ | ਮਾਨਸਿਕ ਅਸ਼ਾਂਤੀ, ਉਦਾਸੀ ਤੇ ਚਿੰਤਾ ਵਰਗੀਆਂ ਸਮੱਸਿਆਵਾਂ ਜੀਵਨ ਦੀ ਗੁਣਵੱਤਾ ਨੂੰ ਪ੍ਰਭਾਵਤ ਕਰਦੀਆਂ ਹਨ | ਉਨ੍ਹਾਂ ਨੇ ਸਕਾਰਾਤਮਕ ਸੋਚ, ਆਤਮ-ਨਿਰੀਖਣ ਤੇ ਨਿਯਮਤ ਧਿਆਨ ਨੂੰ ਮਾਨਸਿਕ ਸਸ਼ਕਤੀਕਰਨ ਦੇ ਸ਼ਕਤੀਸ਼ਾਲੀ ਸਾਧਨ ਦੱਸਿਆ | ਇਹ ਪ੍ਰੋਗਰਾਮ ਖੇਡ ਉਦਯੋਗ ਸੰਘ ਦੇ ਸਹਿ-ਸੰਯੋਜਕ ਪ੍ਰਵੀਨ ਆਨੰਦ ਤੇ ਰਮੇਸ਼ ਆਨੰਦ ਦੀ ਅਗਵਾਈ ਹੇਠ ਕਰਵਾਇਆ ਗਿਆ | ਸਮਾਗਮ ਨੂੰ ਸੰਬੋਧਨ ਕਰਦਿਆਂ ਵਪਾਰ ਮੰਡਲ ਦੇ ਆਗੂ ਰਵਿੰਦਰ ਧੀਰ ਨੇ ਕਿਹਾ ਕਿ ਇਹ ਸਮਾਗਮ ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਸੱਚਮੁੱਚ ਰਾਹਤ ਪ੍ਰਦਾਨ ਕਰਦਾ ਹੈ ਤੇ ਸਾਨੂੰ ਸਾਰਿਆਂ ਨੂੰ ਇਸ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹਿਣਾ ਚਾਹੀਦਾ ਹੈ | ਸਪੋਰਟਸ ਇੰਡਸਟਰੀ ਐਸੋਸੀਏਸ਼ਨ ਦੀ ਟੀਮ ਨੇ ਸਵਾਮੀ ਸਰਵੇਸ਼ਵਰ, ਸਵਾਮੀ ਸੱਜਨਾਨੰਦ, ਸੇਵਾ-ਮੁਕਤ ਐੱਸ.ਪੀ. ਸੁਖਦੇਵ ਸਿੰਘ ਨੂੰ ਸਨਮਾਨਿਤ ਕੀਤਾ | ਇਸ ਮੌਕੇ ਸ਼ਾਮ ਸੁੰਦਰ ਮਹਾਜਨ, ਪ੍ਰੇਮ ਉੱਪਲ, ਸੰਦੀਪ ਗਾਂਧੀ, ਰਜਿੰਦਰ ਚਤਰਥ, ਅਰਵਿੰਦ ਖੰਨਾ, ਸੰਜੇ ਮਹਿੰਦੀਰੱਤਾ, ਜਗਜੀਤ ਸਿੰਘ ਬੁੱਧੀਰਾਜਾ, ਲਲਿਤ ਆਨੰਦ, ਨੰਦ ਕਿਸ਼ੋਰ ਸੱਭਰਵਾਲ, ਚੇਤਨ ਧੀਰ, ਮਾਧਵ ਧੀਰ, ਗੌਰਵ ਸਲਗੋਤਰਾ, ਬਲਰਾਜ ਗੁਪਤਾ, ਦੀਕਸ਼ਿਤ ਅਰੋੜਾ, ਪੁਨੀਤ ਨਾਰੰਗ, ਨੇ ਕੁਮਾਰ ਸ਼ਾਨ, ਰਾਜ ਕੁਮਾਰ ਸ਼ਾਨ, ਜੇ. ਮੁਕੇਸ਼ ਕਪੂਰ, ਸੁਭਾਸ਼ ਨਾਰੰਗ, ਸੰਜੀਵ ਮਹਾਜਨ, ਮਨਦੀਪ ਸਿੰਘ ਚਾਵਲਾ, ਰਾਜੀਵ ਮਹਾਜਨ, ਅਨਿਲ ਸਾਹਨੀ, ਪੁਨੀਸ਼ ਮਦਾਨ, ਲੋਕੇਸ਼ ਦੇਵ, ਅਸ਼ੋਕ ਕਤਿਆਲ ਆਦਿ ਹਾਜ਼ਰ ਸਨ |