ਫਿਲੌਰ 24 ਜਨਵਰੀ (ਵਿਪਨ ਗੈਰੀ)- ਸੜਕ ਸੁਰੱਖਿਆ ਫੋਰਸ ਅਤੇ ਸ਼੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਅੱਟੀ ਵੱਲੋਂ ਸੜਕ ਸੁਰੱਖਿਆ ਹਫ਼ਤੇ ਅਧੀਨ ਇੱਕ ਜਾਗਰੂਕ ਕੈਂਪ ਲਗਾਇਆ ਗਿਆ | ਕੈਂਪ 'ਚ ਏ.ਐਸ.ਆਈ. ਜਸਵਿੰਦਰ ਸਿੰਘ, ਏ.ਐਸ.ਆਈ. ਸਰਬਜੀਤ ਸਿੰਘ ਮੈਡਮ ਨਿਸ਼ਾ ਤੇ ਸਕੂਲ ਪ੍ਰਬੰਧਕ ਚਰਨਜੀਤ ਸਿੰਘ ਨੇ ਬੱਚਿਆਂ ਨੂੰ ਧੁੰਦ ਅਤੇ ਰਾਤ ਸਮੇਂ ਕਿਸ ਤਰ੍ਹਾਂ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨੀ ਹੈ ਦੇ ਵਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਸੜਕ ਸੁਰੱਖਿਆ ਟੀਮ ਵੱਲੋਂ ਬੱਚਿਆਂ ਨੂੰ ਅੰਡਰ ਏਜ ਵਾਹਨ ਨਾ ਚਲਾਉਣ ਦੀ ਅਪੀਲ ਕੀਤੀ | ਇਸ ਮੌਕੇ ਸੜਕ ਸੁਰੱਖਿਆ ਫੋਰਸ ਤੇ ਸਕੂਲ ਵੱਲੋਂ ਵੱਖ-ਵੱਖ ਵਾਹਨਾਂ ਨੂੰ ਰਿਫ਼ਲੈਕਟਰ ਸਟਿੱਕਰ ਲਗਾਏ ਗਏ | ਸੜਕ ਸੁਰੱਖਿਆ ਟੀਮ ਨੇ ਵਾਹਨ ਚਾਲਕਾਂ ਸਕੂਲ ਡਰਾਈਵਰਾਂ ਅਤੇ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਟਰੈਫ਼ਿਕ ਨਿਯਮਾਂ ਦੀ ਚੰਗੀ ਤਰ੍ਹਾਂ ਪਾਲਨ ਕਰਨ | ਇਸ ਮੌਕੇ ਸਕੂਲ ਐਮ.ਡੀ. ਸੁਖਦੀਪ ਸਿੰਘ, ਸਕੂਲ ਸਟਾਫ਼ ਡਰਾਈਵਰ ਤਰਸੇਮ ਲਾਲ, ਅਵਤਾਰ ਸਿੰਘ, ਅਸ਼ੋਕ ਕੁਮਾਰ, ਰਵਿੰਦਰ ਰਾਜਾ, ਵਰਿੰਦਰ ਸਮਰਾ ਅਤੇ ਹੋਰ ਹਾਜ਼ਰ ਸਨ |