ਗੁਰਾਇਆ, 24 ਜਨਵਰੀ (ਬਲਵਿੰਦਰ ਸਿੰਘ) -ਗੁਰੂ ਨਾਨਕ ਖਾਲਸਾ ਗਰਲਜ਼ ਕਾਲਜ, ਬਾਬਾ ਸੰਗ ਢੇਸੀਆਂ ਦੇ ਐਨ. ਐੱਸ. ਐੱਸ. ਵਿਭਾਗ ਵਲੋਂ 7 ਦਿਨਾਂ ਸਪੈਸ਼ਲ ਕੈਂਪ ਦੌਰਾਨ ਪ੍ਰੋਗਰਾਮ ਅਫ਼ਸਰ ਪ੍ਰੋ . ਡਾ. ਰੁਪਿੰਦਰ ਮਾਹਲ ਅਤੇ ਪ੍ਰੋ.ਅਮਰਪ੍ਰੀਤ ਕੌਰ ਦੀ ਅਗਵਾਈ ਹੇਠ ਗੁਰੂ ਨਾਨਕ ਬਿਰਧ ਅਤੇ ਅਨਾਥ ਆਸ਼ਰਮ ਵਿਰਕ ਕਲਾਂ ਦਾ ਦੌਰਾ ਕੀਤਾ ਗਿਆ | ਵਲੰਟੀਅਰਜ਼ ਨੇ ਬਿਰਧ ਆਸ਼ਰਮ ਵਿਖੇ ਫਲਦਾਰ ਬੂਟੇ ਦਾਨ ਕੀਤੇ ਤੇ ਬਜ਼ੁਰਗਾਂ ਨੂੰ ਫਲ ਵੀ ਵੰਡੇ | ਬਿਰਧ ਆਸ਼ਰਮ ਦੇ ਮੈਨੇਜਰ ਡਾ. ਸੋਮ ਨਾਥ ਨੇ ਵਲੰਟੀਅਰਜ਼ ਨੂੰ ਬਿਰਧ ਆਸ਼ਰਮ ਵਿਖੇ ਰਹਿਣ ਵਾਲੇ 60 ਵਸਨੀਕਾਂ ਬਾਰੇ ਤੇ ਉਨ੍ਹਾਂ ਦੇ ਪਰਿਵਾਰਕ ਪਿਛੋਕੜ ਤੋਂ ਜਾਣੂ ਕਰਵਾਇਆ | ਡਾ. ਰੁਪਿੰਦਰ ਮਾਹਲ ਨੇ ਵਿਦਿਆਰਥੀਆਂ ਨੂੰ ਆਪਣੇ ਸੰਬੋਧਨ ਵਿਚ ਕਿਹਾ ਕਿ ਬਿਰਧ ਆਸ਼ਰਮ ਆਉਣ ਦਾ ਮੁੱਖ ਉਦੇਸ਼ ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਪਰਿਵਾਰਾਂ ਵਿਚ ਰਹਿੰਦੇ ਬਜ਼ੁਰਗਾਂ ਨਾਲ ਜ਼ਿਆਦਾ ਸਮਾਂ ਬਿਤਾਉਣਾ ਤੇ ਉਨ੍ਹਾਂ ਦੀ ਦੇਖਭਾਲ ਕਰਨ ਲਈ ਪ੍ਰੇਰਿਤ ਕਰਨਾ ਹੈ |