ਕਰਤਾਰਪੁਰ, 24 ਜਨਵਰੀ (ਜਨਕ ਰਾਜ ਗਿੱਲ) - ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਜ਼ੋਰਦਾਰ ਆਗਾਜ਼ ਹਲਕਾ ਵਿਧਾਇਕ ਕਰਤਾਰਪੁਰ ਵਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ 'ਚ ਕੀਤਾ ਗਿਆ | ਇਸ ਮੌਕੇ ਆਪ ਆਗੂ ਲੱਕੀ ਅਟਵਾਲ ਮੀਡੀਆ ਇੰਚਾਰਜ਼ ਕਰਤਾਰਪੁਰ, ਚੇਅਰਮੈਨ ਮਾਰਕੀਟ ਕਮੇਟੀ ਗੁਰਪਾਲ ਸਿੰਘ ਮਾਂਗੇਕੀ, ਵਰੁਣ ਬਾਵਾ, ਮਾਨਵ ਛਾਬੜਾ, ਚਰਨਜੀਤ ਸਿੰਘ ਪੁਰੇਵਾਲ, ਅਗਮਜੋਤ ਸਿੰਘ, ਭਾਰਤ ਸੋਂਧੀ, ਉਮੰੰਗ ਬੱਸੀ, ਉਂਕਾਰ ਸਿੰਘ, ਰਾਜੂ ਮੱਟੂ ਆਦਿ ਵਲੋਂ ਸ਼ਹਿਰ ਵਾਸੀਆਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਆਰੰਭ ਕੀਤੇ ਜਾ ਰਹੇ ਇਸ ਵਿਸ਼ੇਸ਼ ਉਪਰਾਲੇ ਤੇ ਭਾਲਈ ਸਕੀਮ ਤੋਂ ਜਾਣੂ ਕਰਵਾਇਆ ਗਿਆ |