ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਪੀ.ਐੱਮ. ਪੋਸ਼ਣ ਸਕੀਮ ਅਧੀਨ ਬਲਾਕ ਪੱਧਰੀ ਕੁਕਿੰਗ ਮੁਕਾਬਲੇ ਕਰਵਾਏ <br/>

Ad Position 21
No active advertisement
ਬਲਾਕ ਪੱਧਰੀ ਕੁਕਿੰਗ ਮੁਕਾਬਲੇ 'ਚੋਂ ਜੇਤੂ ਕੁੱਕ ਨੂੰ ਸਨਮਾਨਿਤ ਕਰਦੇ ਹੋਏ ਬੀ.ਪੀ.ਈ.ਓ. ਸ਼ਾਹਕੋਟ-1 ਨਿਰਮਲ ਸਿੰਘ ਗਿੱਦੜਪਿੰਡੀ, ਬੀ.ਪੀ.ਈ.ਓ. ਸ਼ਾਹਕੋਟ-2 ਵਿਜੈ ਕੁਮਾਰ ਨਰੂਲਾ, ਬਲਬੀਰ ਸਿੰਘ ਧੰਜੂ ਜੂਨੀਅਰ ਸਹਾਇਕ, ਮਿਨਾਕਸ਼ੀ ਅਰੋੜਾ ਤੇ ਹੋਰ | ਤਸਵੀਰ : ਦਲਜੀਤ ਸਿੰਘ ਸਚਦੇਵਾ <br/> 25-01-2026
ਸ਼ਾਹਕੋਟ, 24 ਜਨਵਰੀ (ਦਲਜੀਤ ਸਿੰਘ ਸਚਦੇਵਾ)- ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਜਲੰਧਰ ਹਰਜਿੰਦਰ ਕੌਰ ਦੀ ਅਗਵਾਈ ਹੇਠ ਸਿੱਖਿਆ ਬਲਾਕ ਸ਼ਾਹਕੋਟ-1 ਅਧੀਨ ਆਉਂਦੇ ਪ੍ਰਾਇਮਰੀ ਸਕੂਲਾਂ ਦੀਆਂ ਮਿਡ-ਡੇ-ਮੀਲ ਕੁੱਕਾਂ ਵਿਚਾਲੇ ਪੀ.ਐੱਮ. ਪੋਸ਼ਨ ਸਕੀਮ ਅਧੀਨ ਕੁਕਿੰਗ ਮੁਕਾਬਲੇ ਬੀ.ਪੀ.ਈ.ਓ. ਸ਼ਾਹਕੋਟ-1 ਨਿਰਮਲ ਸਿੰਘ ਗਿੱਦੜਪਿੰਡੀ ਦੀ ਦੇਖ-ਰੇਖ ਹੇਠ ਕਰਵਾਏ ਗਏ | ਇਹ ਮੁਕਾਬਲੇ ਕੁੱਕਾਂ ਦੇ ਹੁਨਰ ਨੂੰ ਨਿਖਾਰਨ ਤੇ ਖਾਣੇ ਦੀ ਗੁਣਵੱਤਾ ਵਿਚ ਹੋਰ ਸੁਧਾਰ ਲਿਆਉਣ ਦੇ ਮਕਸਦ ਨਾਲ ਕਰਵਾਏ ਗਏ | ਬੀ.ਪੀ.ਈ.ਓ ਨਿਰਮਲ ਸਿੰਘ ਨੇ ਕਿਹਾ ਕਿ ਸਕੂਲਾਂ ਵਿਚ ਬੱਚਿਆਂ ਨੂੰ ਦਿੱਤਾ ਜਾਣ ਵਾਲਾ ਖਾਣਾ ਕੇਵਲ ਪੇਟ ਭਰਨ ਲਈ ਨਹੀਂ, ਸਗੋਂ ਉਨ੍ਹਾਂ ਦੇ ਸਰੀਰਕ ਤੇ ਮਾਨਸਿਕ ਵਿਕਾਸ ਲਈ ਪੌਸ਼ਟਿਕ ਹੋਣਾ ਵੀ ਲਾਜ਼ਮੀ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਦਾ ਮੁੱਖ ਉਦੇਸ਼ ਕੁੱਕਾਂ ਨੂੰ ਸਾਫ਼-ਸਫ਼ਾਈ, ਪੌਸ਼ਟਿਕਤਾ ਤੇ ਖਾਣੇ ਨੂੰ ਸੁਆਦੀ ਬਣਾਉਣ ਦੇ ਨਵੇਂ ਤਰੀਕਿਆਂ ਬਾਰੇ ਜਾਗਰੂਕ ਕਰਨਾ ਹੈ | ਇਸ ਮੁਕਾਬਲੇ 'ਚੋਂ ਸਰਕਾਰੀ ਪ੍ਰਾਇਮਰੀ ਸਕੂਲ ਸਾਰੰਗਵਾਲ ਨੇ ਪਹਿਲਾ, ਸਰਕਾਰੀ ਪ੍ਰਾਇਮਰੀ ਸਕੂਲ ਜਾਫਰਵਾਲ ਨੇ ਦੂਜਾ, ਸਰਕਾਰੀ ਪ੍ਰਾਇਮਰੀ ਸਕੂਲ ਕੋਹਾੜ ਕਲਾਂ ਨੇ ਤੀਸਰਾ, ਰੂਪੇਵਾਲ ਸਕੂਲ ਨੇ ਚੌਥਾ ਤੇ ਸੀਚੇਵਾਲ ਸਕੂਲ ਨੇ ਪੰਜਵਾਂ ਸਥਾਨ ਹਾਸਲ ਕੀਤਾ | ਇਸ ਮੌਕੇ ਬੀ.ਪੀ.ਈ.ਓ ਸ਼ਾਹਕੋਟ-1 ਨਿਰਮਲ ਸਿੰਘ ਗਿੱਦੜਪਿੰਡੀ ਤੇ ਬੀ.ਪੀ.ਈ.ਓ ਸ਼ਾਹਕੋਟ-2 ਵਿਜੈ ਕੁਮਾਰ ਨਰੂਲਾ ਵਲੋਂ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੀਆਂ ਕੁੱਕਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਲਬੀਰ ਸਿੰਘ ਧੰਜੂ ਜੂਨੀਅਰ ਸਹਾਇਕ, ਉਰਮਿਲਾ ਦੇਵੀ ਸੀ.ਐੱਚ.ਟੀ, ਮਿਨਾਕਸ਼ੀ ਅਰੋੜਾ, ਰਾਕੇਸ਼ ਕੁਮਾਰ ਏ.ਬੀ.ਐੱਮ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਅੱਟੀ ਵਿਖੇ ਜਾਗਰੂਕਤਾ ਕੈਂਪ ਲਗਾਇਆ <br/> ਅਗਲੀ ਖ਼ਬਰ ਫੁਲਵਾੜੀ ਸਕੂਲ ਲੋਹੀਆਂ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ <br/>
Ad Position 24
No active advertisement