02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਆਈਵੀ ਵਰਲਡ ਸਕੂਲ 'ਚ ਸਲੋਗਨ ਸਪੀਕਿੰਗ ਮੁਕਾਬਲੇ ਕਰਵਾਏ

Ad Position 21
No active advertisement
ਸਮਾਗਮ ਦੌਰਾਨ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਵਿਦਿਆਰਥੀ | ਤਸਵੀਰਾਂ-ਜੀ.ਪੀ.ਸਿੰਘ <br/> 31-01-2026
ਜਲੰਧਰ, 30 ਜਨਵਰੀ (ਪਵਨ ਖਰਬੰਦਾ)- ਆਈਵੀ ਵਰਲਡ ਸਕੂਲ ਵਾਸਲ ਐਜੂਕੇਸ਼ਨ ਵਲੋਂ ਸਲੋਗਨ ਸਪੀਕਿੰਗ ਮੁਕਾਬਲਾ ਕਰਵਾਇਆ ਗਿਆ | ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ ਪੈਦਾ ਕਰਨਾ, ਬੋਲਣ ਦੀ ਕਲਾ ਨੂੰ ਨਿਖਾਰਨਾ ਤੇ ਨੰਨ੍ਹੇ ਆਈਵੀਅਨਜ ਨੂੰ ਰਚਨਾਤਮਿਕ ਤੇ ਅਰਥਪੂਰਨ ਢੰਗ ਨਾਲ ਆਪਣੇ ਵਿਚਾਰ ਪ੍ਰਗਟ ਕਰਨ ਲਈ ਉਤਸ਼ਾਹਿਤ ਕਰਨਾ ਸੀ | ਇਸ ਮੌਕੇ ਆਈਵੀ ਦੇ ਨੰਨ੍ਹੇ-ਮੁੰਨੇ ਬੱਚਿਆਂ ਅਤੇ ਨੌਜਵਾਨ ਬੁਲਾਰਿਆਂ ਨੇ ਨੇਤਾਜੀ ਸੁਭਾਸ਼ ਚੰਦਰ ਬੋਸ, ਸ਼ਹੀਦ ਭਗਤ ਸਿੰਘ, ਬਾਲ ਗੰਗਾਧਰ ਤਿਲਕ, ਸਰੋਜਨੀ ਨਾਇਡੂ ਅਤੇ ਲਾਲਾ ਲਾਜਪਤ ਰਾਏ ਵਰਗੇ ਮਹਾਨ ਸੁਤੰਤਰਤਾ ਸੈਨਾਨੀਆਂ ਦੇ ਪ੍ਰੇਰਣਾਦਾਇਕ ਨਾਅਰੇ ਭਰੋਸੇ ਤੇ ਜੋਸ਼ ਨਾਲ ਪੇਸ਼ ਕੀਤੇ | ਬੋਲਣ ਦੇ ਵਿਸ਼ੇ ਅਨੁਸਾਰ ਸੁਚੱਜੇ ਤਰੀਕੇ ਨਾਲ ਸਜ ਕੇ ਆਏ ਬੱਚਿਆਂ ਨੇ ਆਪਣੀ ਸਪੱਸ਼ਟ ਉਚਾਰਣ, ਸੁੰਦਰ ਹਾਵ-ਭਾਵ ਤੇ ਆਤਮ-ਵਿਸ਼ਵਾਸ ਨਾਲ ਸਭ ਨੂੰ ਪ੍ਰਭਾਵਿਤ ਕੀਤਾ | ਇਸ ਮੌਕੇ ਵਾਸਲ ਐਜੂਕੇਸ਼ਨ ਦੇ ਪ੍ਰਧਾਨ ਕੇ. ਕੇ. ਵਾਸਲ, ਚੇਅਰਮੈਨ ਸੰਜੀਵ ਕੁਮਾਰ ਵਾਸਲ, ਉਪ-ਪ੍ਰਧਾਨ ਸ੍ਰੀਮਤੀ ਈਨਾ ਵਾਸਲ, ਸੀ.ਈ.ਓ. ਰਾਘਵ ਵਾਸਲ ਤੇ ਡਾਇਰੈਕਟਰ ਸ੍ਰੀਮਤੀ ਅਦਿੱਤੀ ਵਾਸਲ ਨੇ ਜੇਤੂਆਂ ਨੂੰ ਵਧਾਈ ਦਿੱਤੀ ਤੇ ਵਿਦਿਆਰਥੀਆਂ ਨੂੰ ਅਜਿਹੇ ਮੁਕਾਬਲਿਆਂ 'ਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਨਸ਼ੀਲੇ ਪਾਊਡਰ ਦੇ ਮਾਮਲੇ 'ਚ 10 ਸਾਲ ਦੀ ਕੈਦ ਅਗਲੀ ਖ਼ਬਰ ਨਿਊ ਸੇਂਟ ਸੋਲਜਰ ਪਬਲਿਕ ਸਕੂਲ ਵਿਖੇ ਸਮਾਗਮ ਕਰਵਾਇਆ
Ad Position 24
No active advertisement