19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਸੀਨੀਅਰ ਨੈਸ਼ਨਲ ਖੋ-ਖੋ ਚੈਂਪੀਅਨਸ਼ਿਪ 'ਚੋਂ ਪੰਜਾਬ ਦੀਆਂ ਲੜਕੀਆਂ ਬਣੀਆਂ ਉਪ ਜੇਤੂ <br/>

Ad Position 21
No active advertisement
ਲੜਕੀਆਂ ਦੀ ਟੀਮ ਟਰਾਫ਼ੀ ਹਾਸਲ ਕਰਦੀ ਹੋਈ | ਨਾਲ ਰਵਿੰਦਰ ਸਿੰਘ ਜਨਰਲ ਸਕੱਤਰ, ਰਾਕੇਸ਼ ਕੁਮਾਰ ਤੇ ਹੋਰ | ਤਸਵੀਰ:-ਮੁਨੀਸ਼ <br/> 05-02-2026
ਜਲੰਧਰ, 4 ਫਰਵਰੀ (ਡਾ. ਜਤਿੰਦਰ ਸਾਬੀ) - ਸੀਨੀਅਰ ਨੈਸ਼ਨਲ ਖੋ.ਖੋ ਚੈਂਪੀਅਨਸ਼ਿਪ ਜੋ 31 ਜਨਵਰੀ ਤੋਂ 3 ਫਰਵਰੀ ਤੱਕ ਤੁਮਕੁਰ (ਕਰਨਾਟਕਾ) ਵਿਖੇ ਕਰਵਾਈ ਗਈ | ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਖੋ-ਖੋ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਵਿੰਦਰ ਸਿੰਘ, ਬਲਵਿੰਦਰ ਸਿੰਘ, ਅਮਨਦੀਪ ਸਿੰਘ, ਐਡਵੋਕੇਟ ਮਨਮੋਹਨ ਸਿੰਘ, ਸ੍ਰੀਰਾਮ ਤੇ ਅਮਰਜੀਤ ਸਿੰਘ ਨੇ ਦੱਸਿਆ ਕਿ ਸੀਨੀਅਰ ਨੈਸ਼ਨਲ ਖੋ-ਖੋ ਚੈਂਪੀਅਨਸ਼ਿਪ ਲੜਕੇ ਵਰਗ 'ਚ 29 ਤੇ ਲੜਕੀਆਂ ਦੇ ਵਰਗ 'ਚ 24 ਰਾਜਾਂ ਦੀਆਂ ਟੀਮਾਂ ਨੇ ਹਿੱਸਾ ਲਿਆ ਤੇ ਲੜਕੀਆਂ ਦੇ ਵਰਗ 'ਚੋਂ ਪੰਜਾਬ ਦੀ ਲੜਕੀਆਂ ਦੀ ਟੀਮ ਨੇ ਦੂਜਾ ਤੇ ਤਾਮਿਲਨਾਡੂ ਨੇ ਪਹਿਲਾ ਤੇ ਕਰਨਾਟਕਾ ਨੇ ਤੀਜਾ ਸਥਾਨ ਹਾਸਲ ਕੀਤਾ | ਪੰਜਾਬ ਦੀ ਖਿਡਾਰਨ ਖੁਸ਼ਪ੍ਰੀਤ ਕੌਰ ਨੂੰ ਟੂਰਨਾਮੈਂਟ ਆਫ਼ ਦੀ ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ ਤੇ ਇਸ ਮੌਕੇ ਕੋਚ ਸੁਮਨਪ੍ਰੀਤ ਕੌਰ ਤੇ ਗੋਬਿੰਦ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਤਲ ਦੇ ਮਾਮਲੇ 'ਚੋਂ ਬਰੀ ਅਗਲੀ ਖ਼ਬਰ ਬੇੜੀਆਂ ਲਾ ਕੇ ਨੌਜਵਾਨਾਂ ਨੂੰ ਵਾਪਸ ਭੇਜਣਾ ਅਮਰੀਕਾ ਦੇ ਅੰਦਰੂਨੀ ਸੰਕਟ ਦਾ ਪ੍ਰਗਟਾਵਾ- ਪ੍ਰੋ. ਮਨਜੀਤ ਸਿੰਘ <br/>
Ad Position 24