ਜਲੰਧਰ, 24 ਫਰਵਰੀ (ਸ਼ਿਵ)-ਸਾਬਕਾ ਵਿਧਾਇਕ ਤੇ ਭਾਜਪਾ ਦੇ ਸੀਨੀਅਰ ਆਗੂ ਸ਼ੀਤਲ ਅੰਗੁਰਾਲ ਦੀ ਅਗਵਾਈ ਵਿਚ ਭਾਜਪਾ ਆਗੂਆਂ ਨੇ ਭਾਰਗੋ ਥਾਣੇ ਦੇ ਕੋਲ ਕੇਂਦਰ ਸਰਕਾਰ ਦੀ ਜ਼ਮੀਨ 'ਤੇ ਕਬਜ਼ੇ ਦੇ ਦੋਸ਼ਾਂ ਨੂੰ ਲੈ ਕੇ ਡੀ. ਸੀ. ਹਿਮਾਂਸ਼ੂ ਅਗਰਵਾਲ ਨੂੰ ਮੰਗ ਪੱਤਰ ਦੇ ਕੇ ਇਸ ਮਾਮਲੇ ਵਿਚ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਇਸ ਮੌਕੇ ਕÏਾਸਲਰ ਤਰਵਿੰਦਰ ਸੋਈ, ਕÏਾਸਲਰ ਅਜੇ ਬਬਲ, ਕÏਾਸਲਰ ਪਤੀ ਦਰਸ਼ਨ ਭਗਤ, ਕÏਾਸਲਰ ਪਤੀ ਅਮਿੱਤ ਸਿੰਘ ਸੰਧਾ, ਐਡਵੋਕੇਟ ਹਰਮਿੰਦਰ ਸੰਧੂ, ਮੰਡਲ ਭਾਜਪਾ ਪ੍ਰਧਾਨ ਮਨੀਸ਼ ਬਲ, ਭਾਜਪਾ ਆਗੂ ਯੋਗੇਸ਼ ਮਲਹੋਤਰਾ ਹਾਜਰ ਸਨ | ਇਸ ਮੌਕੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੇ ਦੋਵਾਂ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਦੇ ਨਾਲ-ਨਾਲ ਪੰਜਾਬ ਸਰਕਾਰ ਦੇ ਮੁੱਖ ਸਕੱਤਰ, ਡੀ. ਸੀ. ਜਲੰਧਰ, ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਵੱਲੋਂ ਨਿਗਮ ਕਮਿਸ਼ਨਰ ਜਲੰਧਰ ਨੂੰ ਇਸ ਵਿਵਾਦਿਤ ਕੇਂਦਰ ਸਰਕਾਰ ਦੀ ਜ਼ਮੀਨ 'ਤੇ ਕਿਸੇ ਵੀ ਤਰ੍ਹਾਂ ਦੀ ਉਸਾਰੀ ਨਾ ਕਰਨ ਦੇ ਜਾਰੀ ਲਿਖਤੀ ਹੁਕਮ ਦੀ ਕਾਪੀ ਵੀ ਦਿੱਤੀ¢ ਸ਼ੀਤਲ ਅੰਗੁਰਾਲ ਨੇ ਸ਼ਿਕਾਇਤ ਦੇ ਨਾਲ ਕੇਂਦਰ ਸਰਕਾਰ ਦੀ ਮਾਲਕੀ ਵਾਲੀ ਜ਼ਮੀਨ ਦੇ ਫ਼ਰਦ ਇੰਤਕਾਲ ਦੀਆਂ ਕਾਪੀਆਂ ਵੀ ਅਧਿਕਾਰੀਆਂ ਨੂੰ ਸÏਾਪੀਆਂ ਹਨ¢ ਭਾਜਪਾ ਆਗੂਆਂ ਨੇ ਬਾਅਦ ਵਿਚ ਮੇਅਰ ਵਨੀਤ ਧੀਰ ਨਾਲ ਮੁਲਾਕਾਤ ਕਰਕੇ ਇਸ ਮਾਮਲੇ ਵਿਚ ਕਾਰਵਾਈ ਕਰਨ ਦੀ ਮੰਗ ਕੀਤੀ | ਇਸ ਮੌਕੇ ਕ੍ਰਿਸ਼ਨ ਮੀਨੀਆ, ਸੰਦੀਪ ਪਾਹਵਾ ਤੇ ਹੋਰ ਹਾਜ਼ਰ ਸਨ |