?ਆਦਮਪੁਰ, 2 ਮਾਰਚ (ਹਰਪ੍ਰੀਤ ਸਿੰਘ)-ਜਥੇਦਾਰ ਮੇਜਰ ਸਿੰਘ ਸਾਬਕਾ ਚੇਅਰਮੈਨ ਤੇ ਡੈਲੀਗੇਟ ਸ਼੍ਰੋਮਣੀ ਅਕਾਲੀ ਦਲ ਪੁਰਨ ਸੁਰਜੀਤ ਦੇ ਪਿਤਾ ਜੋਗਿੰਦਰ ਸਿੰਘ ਦਿਓਲ ਵਾਸੀ ਪਿੰਡ ਹਰੀਪੁਰ ਆਦਮਪੁਰ ਜਲੰਧਰ ਨਮਿਤ ਅੰਤਿਮ ਅਰਦਾਸ ਉਨ੍ਹਾਂ ਦੇ ਗ੍ਰਹਿ ਨਿਵਾਸ ਪਿੰਡ ਹਰੀਪੁਰ ਵਿਖੇ ਪਰਸੋਂ ਰੋਜ ਤੋਂ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਉਪਰੰਤ ਭਾਈ ਕਮਲਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਜੱਤੇ ਵਲੋਂ ਕੀਰਤਨ ਕੀਤਾ ਅਤੇ ਭਾਈ ਸੁਖਦੇਵ ਸਿੰਘ ਅਰਦਾਸੀਆਂ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵਲੋਂ ਅਰਦਾਸ ਕੀਤੀ | ਉਪਰੰਤ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੁਰਨ ਸੁਰਜੀਤ ਦੀ ਸੋਚ 'ਤੇ ਪਹਿਰਾ ਦਿੰਦਿਆ ਸੁੱਚਾ ਸਿੰਘ ਛੋਟੇਪੁਰ, ਗੁਰਪ੍ਰਤਾਪ ਸਿੰਘ ਬਡਾਲਾ, ਮਲਕੀਤ ਸਿੰਘ ਦੌਲਤਪੁਰ, ਜਰਨੈਲ ਸਿੰਘ ਨੇ ਪਾਰਟੀ ਵਲੋਂ ਜਥੇਦਾਰ ਮੇਜਰ ਸਿੰਘ ਨੂੰ ਦਸਤਾਰ ਭੇਟ ਕੀਤੀ ਗਈ | ਸਮਾਪਤੀ ਉਪਰੰਤ ਸਿਆਸੀ, ਰਾਜਨੀਕਿਤ ਤੇ ਧਾਰਮਿਕ ਆਗੂ ਜਿਨ੍ਹਾਂ 'ਚ ਪਵਨ ਕੁਮਾਰ ਟੀਨੂੰ ਹਲਕਾ ਇੰਚਾਰਜ ਆਦਮਪੁਰ 'ਆਪ', ਮਲਕੀਤ ਸਿੰਘ ਦੌਲਤਪੁਰ, ਗੁਰਦਿਆਲ ਸਿੰਘ ਨਿੱਝਰ ਅਕਾਲੀ ਦਲ (ਬ), ਭਰਾ ਗੁਰਮੀਤ ਸਿੰਘ ਦਿਓਲ, ਜਰਨੈਲ ਸਿੰਘ ਗੜਦੀਵਾਲ ਵਰਕਿੰਗ ਕਮੇਟੀ ਮੈਂਬਰ, ਜੋਗਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਸੁਖਵੰਤ ਸਿੰਘ ਰੌਲੀ ਪ੍ਰਧਾਨ ਜ਼ਿਲ੍ਹਾ ਅਕਾਲੀ ਜਥਾ ਜਲੰਧਰ, ਅਮਰਜੀਤ ਸਿੰਘ ਕਿਸ਼ਨਪੁਰ ਪ੍ਰਧਾਨ ਅਕਾਲੀ ਜਥਾ ਜਲੰਧਰ ਸ਼ਹਿਰੀ, ਸਿਸਪਾਲ ਸਿੰਘ ਪੰਨੂ, ਜਸਪ੍ਰੀਤ ਸਿੰਘ ਕਪੂਰ ਪਿੰਡ ਨਿੱਜੀ ਸਕੱਤਰ, ਹਰਵਿੰਦਰ ਸਿੰਘ ਸਰੀਹ, ਰਮਨਦੀਪ ਸਿੰਘ ਅਟਵਾਲ, ਮੱਖਣ ਸਿੰਘ ਕਢਿਆਣਾ, ਜਸਪਾਲ ਸਿੰਘ ਦੂਹੜੇ, ਸੁਰਜੀਤ ਸਿੰਘ ਉਦੇਸੀਆਂ, ਭੁਪਿੰਦਰ ਸਿੰਘ ਦਿਓਲ, ਅੰਮਿ੍ਤਪਾਲ ਸਿੰਘ ਨੰਬੜਦਾਰ, ਧਰਮਪਾਲ ਲੇਸੜੀਵਾਲ ਅਕਾਲੀ ਆਗੂ, ਸਖਵਿੰਦਰ ਸਿੰਘ ਡਰੋਲੀ ਸਰਕਲ ਪ੍ਰਧਾਨ ਬੀ. ਕੇ. ਯੂ. ਰਾਜੇਵਾਲ, ਨਿਰਮਲ ਕੌਲ ਸਰਪੰਚ ਹਰੀਪੁਰ, ਜਸਵਿੰਦਰ ਸਿੰਘ ਬਿੰਦਾ, ਭੁਪਿੰਦਰ ਸਿੰਘ ਭਿੰਦਾ ਪ੍ਰਧਾਨ, ਅਮਨਦੀਪ ਸਿੰਘ ਢਿੱਲੋਂ, ਦਲਵੀਰ ਸਿੰਘ ਖੋਜਕੀਪੁਰ, ਰਾਕੇਸ਼ ਕੁਮਾਰ ਸਰਪੰਚ ਸਲਾਲਾ, ਅਵਤਾਰ ਸਿੰਘ ਦਿਓਲ, ਬਲਵੀਰ ਸਿੰਘ ਦਿਓਲ, ਦਲਜੀਤ ਸਿੰਘ ਜੀਤਾ, ਕੁਲਵਿੰਦਰ ਸਿੰਘ ਟੋਨੀ, ਦਲਜੀਤ ਸਿੰਘ ਭੱਟੀ, ਗੁਰਮੇਲ ਸਿੰਘ, ਪਵਿੱਤਰ ਸਿੰਘ , ਅਮਰਜੀਤ ਸਿੰਘ ਅਰਜਨਵਾਲ, ਕੁਲਦੀਪ ਸਿੰਘ ਖੁਰਦਪੁਰ, ਸਰਬਜੀਤ ਸਿੰਘ ਪਧਿਆਣਾ ਜ਼ਿਲ੍ਹਾ ਪ੍ਰੀਸ਼ਦ ਮੈਬਰ, ਬਲਜੀਤ ਸਿੰਘ ਪਧਿਆਣਾ, ਕੁਲਵੰਤ ਸਿੰਘ ਦੂਹੜਾ, ਅਸ਼ਵੰਤ ਸਿੰਘ ਆਦਿ ਹਾਜ਼ਰ ਹੋਏ ਸਮਾਪਤੀ ਉਪਰੰਤ ਜਥੇਦਾਰ ਮੇਜਰ ਸਿੰਘ ਤੇ ਗੁਰਮੀਤ ਸਿੰਘ ਦਿਓਲ, ਨਰਿੰਦਰ ਕੌਰ ਸਪੁੱਤਰੀ ਸਮੂਹ ਦਿਓਲ ਪਰਿਵਾਰ ਵਲੋਂ ਆਈ ਸੰਗਤ ਦਾ ਧੰਨਵਾਦ ਕੀਤਾ |