ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

'ਮੁੱਖ ਮੰਤਰੀ ਸਿਹਤ ਯੋਜਨਾ' ਤਹਿਤ ਕਾਰਡ ਬਣਾਉਣ ਲਈ 6 ਰੋਜ਼ਾ ਕੈਂਪ ਅੱਜ ਤੋਂ-ਮਨੋਜ ਅਰੋੜਾ

Ad Position 21
No active advertisement
ਅਜੀਤ ਡੈਸਕ 03-03-2026
ਸ਼ਾਹਕੋਟ, 2 ਮਾਰਚ (ਸੁਖਦੀਪ ਸਿੰਘ)-ਪੰਜਾਬ ਸਰਕਾਰ ਦੀ 'ਮੁੱਖ ਮੰਤਰੀ ਸਿਹਤ ਯੋਜਨਾ' ਤਹਿਤ ਯੋਗ ਲਾਭਪਾਤਰੀਆਂ ਦੇ 10 ਲੱਖ ਦੇ ਬੀਮਾ ਕਾਰਡ ਬਣਾਉਣ ਸੰਬੰਧੀ ਵਾਰਡ ਨੰਬਰ-11 ਅਧੀਨ ਵੋਟਰਾਂ ਲਈ 6 ਰੋਜ਼ਾ ਕੈਂਪ 3 ਤੋਂ 8 ਮਾਰਚ ਤੱਕ ਸੈਦਪੁਰ ਰੋਡ, ਸ਼ਾਹਕੋਟ ਵਿਖੇ ਵਾਰਡ ਇੰਚਾਰਜ ਸੰਜਨਾ ਅਰੋੜਾ ਦੀ ਅਗਵਾਈ 'ਚ ਲਗਾਇਆ ਜਾ ਰਿਹਾ ਹੈ | ਇਸ ਸੰਬੰਧੀ ਮਨੋਜ ਕੁਮਾਰ ਅਰੋੜਾ ਸ਼ਹਿਰੀ ਪ੍ਰਧਾਨ ਆਮ ਆਦਮੀ ਪਾਰਟੀ ਨੇ ਦੱਸਿਆ ਕਿ ਵਾਰਡ ਨੰਬਰ-11 ਦੇ ਵੋਟਰਾਂ ਦੀ ਸਹੂਲਤ ਲਈ ਦੁਕਾਨ ਸਮਾਰਟ ਜ਼ੋਨ ਨਜ਼ਦੀਕ ਚੋਪੜਾ ਹਸਪਤਾਲ, ਸੈਦਪੁਰ ਰੋਡ, ਸ਼ਾਹਕੋਟ ਵਿਖੇ ਬਣਾਏ ਜਾਣਗੇ | ਉਨ੍ਹਾਂ ਦੱਸਿਆ ਕਿ ਰਜਿਸਟ੍ਰੇਸ਼ਨ ਕਰਵਾਉਣ ਲਈ ਆਧਾਰ ਕਾਰਡ, ਵੋਟਰ ਕਾਰਡ, 18 ਸਾਲ ਤੋਂ ਛੋਟੇ ਬੱਚੇ ਦਾ ਜਨਮ ਸਰਟੀਫਿਕੇਟ ਨਾਲ ਲੈ ਕੇ ਆਉਣਾ ਜ਼ਰੂਰੀ ਹੈ | ਉਨ੍ਹਾਂ ਦੱਸਿਆ ਕਿ ਆਧਾਰ ਕਾਰਡ ਨਾਲ ਮੋਬਾਈਲ ਨੰਬਰ ਲਿੰਕ ਹੋਣਾ ਲਾਜ਼ਮੀ ਹੈ ਤੇ ਜਿੰਨੇ ਵੀ ਮੈਂਬਰਾਂ ਦਾ ਕਾਰਡ ਬਣਨਾ ਹੈ, ਉਨ੍ਹਾਂ ਸਭ ਦਾ ਨਾਲ ਆਉਣਾ ਜ਼ਰੂਰੀ ਹੈ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਾਹਕੋਟ ਤੋਂ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਲੰਗਰ ਲਈ ਰਸਦ ਦੇ ਟਰੱਕ ਰਵਾਨਾ ਅਗਲੀ ਖ਼ਬਰ ਚਰਬੀ ਤੋਂ ਘਿਉ ਬਣਾਉਣ ਵਾਲੇ ਗਰੋਹ ਦਾ ਪਰਦਾਫਾਸ਼
Ad Position 24
No active advertisement