ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਮੱਲੀ ਨੰਗਲ ਵਿਖੇ 9ਵਾਂ ਸੈਵਨ ਸਾਈਡ ਫੁੱਟਬਾਲ ਟੂਰਨਾਮੈਂਟ ਕਰਵਾਇਆ

Ad Position 21
No active advertisement
ਅਜੀਤ ਡੈਸਕ 03-03-2026
ਆਦਮਪੁਰ, 2 ਮਾਰਚ (ਰਮਨ ਦਵੇਸਰ)-ਨਜ਼ਦੀਕੀ ਪਿੰਡ ਮੱਲੀ ਨੰਗਲ ਵਿਖੇ ਗੁਰੂ ਗੋਬਿੰਦ ਸਿੰਘ ਸਪੋਰਟਸ ਕਲੱਬ, ਐਨ. ਆਰ. ਆਈ. ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ 9ਵਾਂ ਸੈਵਨ ਸਾਈਡ ਫੁੱਟਬਾਲ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਿਆ | ਇਸ ਮੌਕੇ ਕਰਵਾਏ ਫਾਈਨਲ ਮੁਕਾਬਲਿਆਂ ਵਿਚ ਫੁੱਟਬਾਲ ਓਪਨ ਵਿਚ ਨੰਗਲ ਸਲਾਲਾ ਨੇ ਚੂਹੜਵਾਲੀ ਦੀ ਟੀਮ ਨੂੰ ਹਰਾਇਆ ਤੇ ਅੰਡਰ 18 ਦੇ ਫਾਈਨਲ ਮੁਕਾਬਲੇ ਵਿਚ ਅਲਾਵਲਪੁਰ ਨੇ ਮੱਲੀ ਨੰਗਲ ਦੀ ਟੀਮ ਨੂੰ ਹਰਾਇਆ | ਇਸ ਮੌਕੇ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਉਨ੍ਹਾਂ ਜੇਤੂ ਤੇ ਉਪ ਜੇਤੂ ਟੀਮਾਂ ਤੇ ਖਿਡਾਰੀਆਂ ਨੂੰ ਪ੍ਰਬੰਧਕਾਂ ਦੀ ਹਾਜ਼ਰੀ ਵਿਚ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਪਵਨ ਕੁਮਾਰ ਟੀਨੂੰ ਨੇ ਪ੍ਰਬੰਧਕਾਂ ਨੂੰ ਟੂਰਨਾਮੈਂਟ ਕਰਾਉਣ ਦੀ ਵਧਾਈ ਦਿੰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੇ ਹੋਰ ਅਲਾਮਤਾਂ ਤੋਂ ਦੂਰ ਰੱਖਣ ਲਈ ਅਜਿਹੇ ਟੂਰਨਾਮੈਂਟ ਕਰਵਾਉਣਾ ਅੱਜ ਸਮੇਂ ਦੀ ਮੁੱਖ ਲੋੜ ਹੈ | ਉਨ੍ਹਾਂ ਪਿੰਡ ਦੀ ਜਿੰਮ ਵਾਸਤੇ ਇਕ ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ | ਇਸ ਮੌਕੇ ਜਥੇਦਾਰ ਹਰਮੇਲ ਸਿੰਘ, ਪ੍ਰਗਟ ਸਿੰਘ, ਜੀਤਾ ਯੂ. ਐਸ. ਏ., ਅਮਨ ਯੂ. ਐਸ. ਏ., ਲਖਵੀਰ ਸਿੰਘ ਯੂ. ਐਸ. ਏ., ਮਿੰਟੂ ਨੰਬਰਦਾਰ, ਸੁੱਖਾ ਕੋਚ, ਸਰਪੰਚ ਰਮਨਦੀਪ ਸਿੰਘ, ਹੈਪੀ ਆਸਟ੍ਰੇਲੀਆ, ਦੀਪ ਚੋਬਰ, ਬਿੱਟੂ ਅਹੀਰ ਅਲਾਵਲਪੁਰ, ਇੰਦੂ ਮਨੀ, ਨੰਨੀ, ਗੱਗੀ, ਕਰਨਦੀਪ ਢਿਲੋਂ, ਚਰਨਜੀਤ ਸਿੰਘ, ਗੁਰਚਰਨ ਸਿੰਘ, ਭਿੰਦਰ ਯੂਕੇ, ਜਗਮਿੱਤਰ, ਭਜਾ, ਮੁੰਨਾ ਬਲਵੀਰ ਸਿੰਘ, ਸਰਪੰਚ ਤਰਲੋਚਨ ਸਿੰਘ ਦੋਲੀਕੇ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਸਦਿਆਲ ਜਸ, ਹਰਕੀਰਤ ਸਿੰਘ ਨਿੱਝਰ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 'ਮੁੱਖ ਮੰਤਰੀ ਸਿਹਤ ਯੋਜਨਾ' ਤਹਿਤ ਕਾਰਡ ਬਣਾਉਣ ਲਈ 6 ਰੋਜ਼ਾ ਕੈਂਪ ਅੱਜ ਤੋਂ-ਮਨੋਜ ਅਰੋੜਾ ਅਗਲੀ ਖ਼ਬਰ ਸਰਕਾਰੀ ਐਲੀਮੈਂਟਰੀ ਸਕੂਲ ਢੰਡੋਵਾਲ ਦੇ ਨਵੇਂ ਗੇਟ ਦਾ ਗੁਰਦਿਆਲ ਸਿੰਘ ਚੱਠਾ ਵਲੋਂ ਉਦਘਾਟਨ
Ad Position 24
No active advertisement