ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਮਨੋਰੰਜਨ ਤੇ ਮਸਤੀ ਭਰਪੂਰ ਰਹੀ ਡੀ. ਏ. ਵੀ. ਕਾਲਜ ਦੀ 'ਮੈਗਾ ਫੇਟ'

Ad Position 21
No active advertisement
ਮੇਲੇ ਮÏਕੇ ਗੀਤ ਪੇਸ਼ ਕਰਦੇ ਗਾਇਕ ਦਲਵਿੰਦਰ ਦਿਆਲਪੁਰੀ, ਐਸ. ਡੀ. ਐਮ. ਲਾਲ ਵਿਸ਼ਵਾਸ ਬੈਂਸ ਦਾ ਸਨਮਾਨ ਕਰਦੇ ਨੈਸ਼ਨਲ ਕੋਆਰਡੀਨੇਟਰ ਪਿ੍ੰਸੀਪਲ ਡਾ. ਅਨੂਪ ਕੁਮਾਰ, ਪਿ੍ੰਸੀਪਲ ਡਾ. ਸਲਿਲ ਕੁਮਾਰ ਤੇ ਡਾ. ਤੇਜਿੰਦਰ ਵਿਰਲੀ, ਗਾਇਕ ਦਲਵਿੰਦਰ ਦਿਆਲਪੁਰੀ ਦੇ ਗੀਤਾਂ 'ਤੇ ਨੱਚ ਕੇ ਖੁਸ਼ੀ ਮਨਾਉਂਦੇ ਕਾਲਜ ਦੇ ਸਟਾਫ਼ ਮੈਂਬਰ | ਤਸਵੀਰਾਂ : ਗੁਰਵਿੰਦਰ ਸਿੰਘ <br/> 03-03-2026
ਨਕੋਦਰ, 2 ਮਾਰਚ (ਗੁਰਵਿੰਦਰ ਸਿੰਘ)-ਕੇ. ਆਰ. ਐਮ. ਡੀ. ਏ. ਵੀ. ਕਾਲਜ ਨਕੋਦਰ ਵਿਖੇ ਪਿ੍ੰਸੀਪਲ ਡਾ. ਸਲਿਲ ਕੁਮਾਰ ਦੀ ਅਗਵਾਈ ਤੇ ਫੇਟ ਇੰਚਾਰਜ ਪ੍ਰੋ. ਮਾਧਵੀ ਸ਼ਰਮਾ ਦੀ ਦੇਖ-ਰੇਖ ਹੇਠ ਮੈਗਾ ਫੇਟ ਸ਼ਾਨੋ-ਸ਼Ïਕਤ ਨਾਲ ਕਰਵਾਈ ਗਈ | ਮੈਗਾ ਫੇਟ ਮੌਕੇ ਐਸ. ਡੀ. ਐਮ. ਲਾਲ ਵਿਸ਼ਵਾਸ ਬੈਂਸ, ਡੀ. ਏ. ਵੀ. ਕਾਲਜ ਮੈਨੇਜਿੰਗ ਕਮੇਟੀ ਨਵੀਂ ਦਿੱਲੀ ਦੇ ਨੈਸ਼ਨਲ ਕੋਆਰਡੀਨੇਟਰ-ਕਮ-ਪਿ੍ੰਸੀਪਲ ਡਾ. ਅਨੂਪ ਕੁਮਾਰ, ਸਮਾਜ ਸੇਵਕ ਪਿ੍ੰਸੀਪਲ ਅਕਾਸ਼ ਭੱਲਾ ਆਦਿ ਨੇ ਉਚੇਚੇ ਤÏਰ 'ਤੇ ਸ਼ਿਰਕਤ ਕੀਤੀ | ਇਸ ਮÏਕੇ ਮਨੋਰੰਜਨ ਖੇਡਾਂ, ਡਾਂਸ ਫਲÏਰ, ਖਾਣ-ਪੀਣ ਦੇ ਸਟਾਲ, ਝੂਲਿਆਂ ਸਮੇਤ ਹੋਰ ਵੀ ਕਈ ਰÏਚਕ ਗਤੀਵਿਧੀਆਂ ਹੋਈਆਂ | ਮੈਗਾ ਫੇਟ ਮÏਕੇ ਪੰਜਾਬੀ ਲੋਕ ਗਾਇਕ ਕਲੇਰ ਕੰਠ ਤੇ ਦਲਵਿੰਦਰ ਦਿਆਲਪੁਰੀ ਨੇ ਆਪਣੇ ਗੀਤਾਂ ਨਾਲ ਹਾਜ਼ਰੀ ਲਗਵਾਈ | ਐਸ. ਡੀ. ਐਮ. ਲਾਲ ਵਿਸ਼ਵਾਸ ਬੈਂਸ ਨੇ ਕਿਹਾ ਕਿ ਕਾਲਜ ਦੀ ਮੈਗਾ ਫੇਟ ਕਾਰਨ ਇਲਾਕੇ ਦੇ ਲੋਕਾਂ ਵਿਚ ਜੋ ਉਤਸ਼ਾਹ ਤੇ ਖੁਸ਼ੀ ਦੇਖੀ ਗਈ, ਉਸ ਲਈ ਕਾਲਜ ਮੈਨੇਜਮੈਂਟ, ਪਿ੍ੰਸੀਪਲ, ਸਟਾਫ਼ ਤੇ ਵਿਦਿਆਰਥੀ ਵਧਾਈ ਦੇ ਪਾਤਰ ਹਨ | ਇਸ ਮÏਕੇ ਡੀ. ਏ. ਵੀ. ਕਾਲਜ ਮੈਨੇਜਿੰਗ ਕਮੇਟੀ ਦੇ ਨੈਸ਼ਨਲ ਕੋਆਰਡੀਨੇਟਰ ਡਾ. ਅਨੂਪ ਕੁਮਾਰ ਨੇ ਕਿਹਾ ਕਿ ਫੇਟ ਪਿੱਛੇ ਇਕ ਵੱਡਾ ਮੰਤਵ ਹੈ ਕਿ ਵਿਦਿਆਰਥੀਆਂ ਨੂੰ ਪਲੇਟਫਾਰਮ ਦੇਣਾ ਕਿਉਂਕਿ ਹਰ ਵਿਦਿਆਰਥੀ ਅੰਦਰ ਇਕ ਹੁਨਰ ਛੁਪਿਆ ਹੁੰਦਾ ਹੈ ਤੇ ਵਿਦਿਆਰਥੀ ਕਈ ਨਵੀਂਆਂ ਚੀਜ਼ਾਂ ਸਿੱਖਦੇ ਹਨ | ਇਸ ਮÏਕੇ ਕਾਲਜ ਪਿ੍ੰਸੀਪਲ ਤੇ ਸਟਾਫ਼ ਵਲੋਂ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ | ਅਖੀਰ 'ਚ ਲੱਕੀ ਡਰਾਅ ਵੀ ਕੱਢੇ ਗਏ ਤੇ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ | ਪਿ੍ੰਸੀਪਲ ਡਾ. ਸਲਿਲ ਕੁਮਾਰ ਨੇ ਕਿਹਾ ਕਿ ਇਸ ਮੈਗਾ ਫੇਟ ਦÏਰਾਨ ਉਮੀਦ ਨਾਲੋਂ ਵੱਧ ਹੁੰਗਾਰਾ ਕਾਲਜ ਨੂੰ ਮਿਲਿਆ ਹੈ | ਪ੍ਰੋ. (ਡਾ.) ਤੇਜਿੰਦਰ ਵਿਰਲੀ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ | ਫੇਟ ਇੰਚਾਰਜ ਪ੍ਰੋ. ਮਾਧਵੀ ਸ਼ਰਮਾ ਨੇ ਸਾਰਿਆਂ ਦਾ ਧੰਨਵਾਦ ਕੀਤਾ | ਇਸ ਐਲ. ਐਮ. ਸੀ. ਮੈਂਬਰ ਪ੍ਰੇਮ ਸਾਗਰ ਸ਼ਰਮਾ, ਪ੍ਰਮੋਦ ਭਾਰਦਵਾਜ, ਪਵਨ ਸੋਬਤੀ, ਓ. ਡੀ. ਸ਼ਾਰਦਾ, ਰਵੀ ਭੂਸ਼ਣ ਮਹਿਤਾ, ਐਮ. ਸੀ. ਪਵਨ ਗਿੱਲ, ਐਮ. ਸੀ. ਵਿਜੇ ਕੁਮਾਰ ਪੋਪਲੀ, ਸਾਬਕਾ ਐਮ. ਸੀ. ਅਰੁਣ ਕੁਮਾਰ ਗੁਪਤਾ, ਸਾਬਕਾ ਐਮ. ਸੀ. ਕੇਵਲ ਸਿੰਘ ਤੱਖਰ, ਪਿ੍ੰਸੀਪਲ ਪ੍ਰਬਲ ਕੁਮਾਰ ਜੋਸ਼ੀ, ਪ੍ਰੋ. ਹਰਦਿਆਲ ਸਾਗਰ, ਪ੍ਰੋ. ਕੇ. ਐਸ. ਢਿੱਲੋਂ, ਮਾਸਟਰ ਵਰਿੰਦਰ ਚੋਪੜਾ, ਰਮਨਵੀਰ ਜੈਨ, ਨਰਿੰਦਰ ਟੰਡਨ, ਰਿਟਾ. ਸੁਪਰਡੈਂਟ ਕੁਲਦੀਪ ਰਾਏ, ਰੇਨੂੰ ਭਾਰਦਵਾਜ, ਸੁਰਿੰਦਰ ਪਾਲ, ਐਡਵੋਕੇਟ ਵਿਵੇਕ ਪੱਤੂ, ਤਰਲੋਕ ਭਟਾਰਾ, ਸਰਬਜੀਤ ਸਿੰਘ ਧੀਮਾਨ, ਰਵਿੰਦਰ ਬੱਤਰਾ, ਲਾਇਨ ਸੁਖਵਿੰਦਰ ਕਲਸੀ, ਰਮਨਵੀਰ ਜੈਨ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਪੰਜਾਬ ਸਰਕਾਰ ਲੜਾਈ ਜਾਰੀ ਰੱਖੇਗੀ-ਮੁੱਖ ਮੰਤਰੀ <br/> ਅਗਲੀ ਖ਼ਬਰ 'ਮੁੱਖ ਮੰਤਰੀ ਸਿਹਤ ਯੋਜਨਾ' ਤਹਿਤ ਕਾਰਡ ਬਣਾਉਣ ਲਈ 6 ਰੋਜ਼ਾ ਕੈਂਪ ਅੱਜ ਤੋਂ-ਮਨੋਜ ਅਰੋੜਾ
Ad Position 24
No active advertisement