ਜਲੰਧਰ, 3 ਮਾਰਚ (ਜਸਪਾਲ ਸਿੰਘ)-ਸਥਾਨਕ ਟਿ੍ਨਿਟੀ ਕਾਲਜ ਵਿਖੇ ਕਾਮਰਸ ਵਿਭਾਗ ਦੇ ਡਾਇਨਾਮਿਕ ਬਿਜ਼ਨਸ ਕਲੱਬ ਵਲੋਂ ਵਿਦਿਆਰਥੀਆਂ ਨੂੰ ਕਰ ਪ੍ਰਣਾਲੀ ਪ੍ਰਤੀ ਵਧੇਰੇ ਸੁਚੇਤ ਕਰਨ ਦੇ ਉਦੇਸ਼ ਨੂੰ ਮੁੱਖ ਰੱਖ ਕੇ 'ਭਾਰਤ ਵਿਚ ਪਰਸਨਲ ਕਰ ਪ੍ਰਣਾਲੀ' ਵਿਸ਼ੇ ਬਾਰੇ ਸਟੂਡੈਂਟ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ | ਇਸ ਮੌਕੇ ਪ੍ਰੋਗਰਾਮ 'ਚ ਡੀ. ਏ. ਵੀ. ਕਾਲਜ ਦੇ ਐਸੋਸੀਏਟ ਪ੍ਰੋਫੈਸਰ ਡਾ. ਰਜੀਵ ਪੁਰੀ ਨੇ ਰਿਸੋਰਸ ਪਰਸਨ ਵਜੋਂ ਸ਼ਿਰਕਤ ਕੀਤੀ | ਵਿਭਾਗ ਦੇ ਮੁਖੀ ਡਾ. ਇੰਦਰਪ੍ਰੀਤ ਕੌਰ ਨੇ ਸਾਰਿਆਂ ਦਾ ਨਿੱਘਾ ਸਵਾਗਤ ਕੀਤਾ | ਇਸ ਮੌਕੇ ਡਾ. ਰਜੀਵ ਪੁਰੀ ਨੇ ਆਮਦਨ ਕਰ ਦੀ ਸੰਰਚਨਾ, ਕਰ ਛੋਟਾਂ, ਕਰ ਬੱਚਤ ਦੇ ਉਪਾਅ ਤੇ ਆਮਦਨ ਕਰ ਰਿਟਰਨ ਫਾਈਲ ਕਰਨ ਦੀ ਵਿਧੀ ਬਾਰੇ ਸਪਸ਼ਟ ਅਤੇ ਸਰਲ ਢੰਗ ਨਾਲ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਵਿਭਾਗ ਵਲੋਂ ਵਿਦਿਆਰਥੀਆਂ ਦੀ ਰਚਨਾਤਮਕਤਾ ਤੇ ਉਦਮੀ ਸੋਚ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਮੁਕਾਬਲੇ ਵੀ ਕਰਵਾਏ ਗਏ | ਡਿਜ਼ੀਟਲ ਐਡਵਰਟਾਈਜ਼ਮੈਂਟ ਮੁਕਾਬਲੇ 'ਚੋਂ ਪਹਿਲਾ ਸਥਾਨ ਵਿਦਿਆਰਥਣ ਵਸੁਧਾ, ਦੂਜਾ ਸਥਾਨ ਵਿਦਿਆਰਥਣ ਮਹਿਮਾ ਤੇ ਤੀਜਾ ਸਥਾਨ ਵਿਦਿਆਰਥਣ ਇਸ਼ਮੀਤ ਕੌਰ ਨੇ ਪ੍ਰਾਪਤ ਕੀਤਾ | ਈ-ਲੋਗੋ ਮੇਕਿੰਗ ਮੁਕਾਬਲੇ 'ਚੋਂ ਪਹਿਲਾ ਸਥਾਨ ਵਿਦਿਆਰਥਣ ਇਸ਼ਮੀਤ ਕੌਰ, ਦੂਜਾ ਸਥਾਨ ਵਿਦਿਆਰਥਣ ਪਲਕ ਤੇ ਤੀਜਾ ਸਥਾਨ ਵਿਦਿਆਰਥਣ ਤਮੰਨਾ ਨੇ ਪ੍ਰਾਪਤ ਕੀਤਾ | ਬਿਜ਼ਨਸ ਆਈਡੀਆ ਮੁਕਾਬਲੇ 'ਚੋਂ ਪਹਿਲਾ ਸਥਾਨ ਵਿਦਿਆਰਥੀ ਵਿਕੀ, ਦੂਜਾ ਸਥਾਨ ਵਿਦਿਆਰਥਣ ਰੇਣੂ ਤੇ ਤੀਜਾ ਸਥਾਨ ਵਿਦਿਆਰਥਣ ਖੁਸ਼ੀ ਨੇ ਪ੍ਰਾਪਤ ਕੀਤਾ | ਬਿਜ਼ਨਸ ਰੈਂਪ ਵਾਕ 'ਚੋਂ ਪਹਿਲਾ ਸਥਾਨ ਵਿਦਿਆਰਥਣ ਵਸੁਧਾ, ਦੂਜਾ ਸਥਾਨ ਵਿਦਿਆਰਥਣ ਇਸ਼ਮੀਤ ਕੌਰ ਤੇ ਤੀਜਾ ਸਥਾਨ ਵਿਦਿਆਰਥਣ ਪ੍ਰਾਚੀ ਨੇ ਪ੍ਰਾਪਤ ਕੀਤਾ | ਪ੍ਰੋਗਰਾਮ 'ਚ ਟਿ੍ਨਿਟੀ ਗਰੁੱਪ ਆਫ਼ ਇੰਸਟੀਚਿਊਟਸ ਦੇ ਡਾਇਰੈਕਟਰ ਰੈਵ. ਫਾਦਰ ਪੀਟਰ ਕਾਵੁਮਪੁਰਮ, ਕਾਲਜ ਦੇ ਪਿ੍ੰਸੀਪਲ ਡਾ. ਅਜੈ ਪਰਾਸ਼ਰ, ਪ੍ਰੋ. ਨਿਧੀ ਸ਼ਰਮਾ, ਡਾ. ਨੀਤੂ ਖੰਨਾ ਆਦਿ ਵੀ ਮੌਜੂਦ ਸਨ |