ਜੰਡਿਆਲਾ ਮੰਜਕੀ, 3 ਮਾਰਚ (ਸੁਰਜੀਤ ਸਿੰਘ ਜੰਡਿਆਲਾ)-ਸਹਾਇਕ ਕਮਿਸ਼ਨਰ ਆਫ਼ ਪੁਲਿਸ (ਜਲੰਧਰ ਛਾਉਣੀ) ਸਰਵਣਜੀਤ ਸਿੰਘ ਵਲੋਂ ਸਥਾਨਕ ਕਸਬੇ ਦੇ ਜਲੰਧਰ ਚੌਕ ਵਿਚ ਵਾਹਨਾਂ ਦੀ ਚੈਕਿੰਗ ਕੀਤੀ ਗਈ ਤੇ ਬਿਨਾਂ ਕਾਗਜ਼ ਪੱਤਰਾਂ ਵਾਲੇ ਵਾਹਨਾਂ ਦੇ ਆਨਲਾਈਨ ਚਲਾਨ ਕੱਟੇ ਗਏ | ਏ. ਸੀ. ਪੀ. ਸਰਵਣਜੀਤ ਸਿੰਘ ਨੇ ਗੱਲਬਾਤ ਦੌਰਾਨ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਵਾਹਨਾਂ ਦੇ ਕਾਗਜ਼ ਮੁਕੰਮਲ ਰੱਖਣ ਅਸੀਂ ਤੁਹਾਡੀ ਸੁਰੱਖਿਆ ਦੇ ਮੰਤਵ ਨਾਲ ਹੀ ਇਹ ਚੈਕਿੰਗ ਕਰਦੇ ਹਨ ਨਾ ਕਿ ਤੰਗ ਕਰਨ ਲਈ | ਉਨ੍ਹਾਂ ਹੁੱਲੜਬਾਜ਼ਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਕਿਸੇ ਤਰ੍ਹਾਂ ਦੀ ਹੁੱਲੜਬਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਇਸ ਮੌਕੇ ਚੌਕੀ ਇੰਚਾਰਜ ਜੰਡਿਆਲਾ ਜਸਵੀਰ ਚੰਦ ਤੇ ਹੋਰ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ |