03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਦਮੋਰੀਆ ਪੁਲ ਦੀ ਮੁਰੰਮਤ ਹੋਣ ਨਾਲ ਰਸਤਾ ਬੰਦ ਇਕਹਿਰੀ ਪੁਲੀ 'ਤੇ ਲੱਗਣ ਲੱਗਾ ਜਾਮ

Ad Position 21
No active advertisement
ਅਜੀਤ ਡੈਸਕ 10-03-2026
ਜਲੰਧਰ, 9 ਮਾਰਚ (ਸ਼ਿਵ)-ਰੇਲ ਵਿਭਾਗ ਵਲੋਂ ਪੁਰਾਣੇ ਦਮੋਰੀਆ ਪੁਲ ਦੀ ਮੁਰੰਮਤ ਦਾ ਕੰਮ ਹੋਣ ਕਰਕੇ ਹੇਠਾਂ ਤੋਂ ਆਉਣਾ ਜਾਣਾ ਬਿਲਕੁਲ ਬੰਦ ਕਰ ਦਿੱਤਾ ਗਿਆ ਹੈ, ਜਿਸ ਕਰਕੇ ਹੁਣ ਟ੍ਰੈਫਿਕ ਦਮੋਰੀਆ ਫਲਾਈ ਓਵਰ ਤੋਂ ਜਾਣ ਤੋਂ ਇਲਾਵਾ ਇਕਹਿਰੀ ਪੁਲੀ ਵਾਲੇ ਪਾਸੇ ਗੱਡੀਆਂ ਦੀ ਜ਼ਿਆਦਾ ਆਮਦ ਹੋਣ ਕਰਕੇ ਜਾਮ ਲੱਗਣ ਲੱਗ ਪਿਆ ਹੈ | ਇਸ ਵੇਲੇ ਦਮੋਰੀਆ ਪੁਲ ਦੀ ਮੁਰੰਮਤ ਦਾ ਕੰਮ ਰੇਲ ਵਿਭਾਗ ਵਲੋਂ ਕਰਵਾਇਆ ਜਾ ਰਿਹਾ ਹੈ ਕਿਉਂਕਿ ਉਸ ਦੇ ਪਿੱਲਰ ਵੀ ਕਾਫੀ ਕਮਜ਼ੋਰ ਹੋ ਚੁੱਕੇ ਹਨ | ਰੇਲ ਵਿਭਾਗ ਵਲੋਂ ਹੁਣ ਨਵੇਂ ਸੀਮੈਂਟ ਦੇ ਪਿਲਰਾਂ ਦੀ ਉਸਾਰੀ ਕੀਤੀ ਜਾ ਰਹੀ ਹੈ | ਇਹ ਕੰਮ ਤਾਂ ਕਈ ਦਿਨਾਂ ਤੋਂ ਚੱਲ ਰਿਹਾ ਹੈ | ਪਹਿਲਾਂ ਤਾਂ ਰੇਲ ਵਿਭਾਗ ਦਮੋਰੀਆ ਪੁਲ ਦੀ ਮੁਰੰਮਤ ਦੇ ਕੰਮ ਲਈ ਇਕ ਪਾਸਾ ਹੀ ਬੰਦ ਕੀਤਾ ਸੀ ਪਰ ਹੁਣ ਦੋਵੇਂ ਸਾਈਡਾਂ ਤੋਂ ਟ੍ਰੈਫਿਕ ਬੰਦ ਕੀਤਾ ਗਿਆ ਹੈ | ਕਿਸ਼ਨਪੁਰਾ ਤੋਂ ਜਿਹੜਾ ਟ੍ਰੈਫਿਕ ਫਲਾਈ ਓਵਰ ਤੋਂ ਹੇਠਾਂ ਤੋਂ ਰੇਲਵੇ ਰੋਡ ਵੱਲ ਜਾਂਦਾ ਸੀ | ਉਹ ਰਸਤਾ ਬਿਲਕੁਲ ਬੰਦ ਹੋ ਗਿਆ ਹੈ | ਹੇਠਾਂ ਤੋਂ ਜ਼ਿਆਦਾ ਟ੍ਰੈਫਿਕ ਹੁਣ ਇਕਹਿਰੀ ਪੁਲੀ ਵੱਲ ਵੀ ਜਾਣ ਲੱਗ ਪਿਆ ਹੈ | ਲੋਕਾਂ ਦਾ ਕਹਿਣਾ ਸੀ ਕਿ ਇਕਹਿਰੀ ਪੁਲੀ 'ਤੇ ਪਹਿਲਾਂ ਛੋਟੇ ਦੋ ਪਹੀਆ ਵਾਹਨ ਨਿਕਲਦੇ ਸੀ ਪਰ ਜਿਸ ਦਮੋਰੀਆ ਪੁਲ ਦੀ ਮੁਰੰਮਤ ਦੇ ਚਲ ਰਹੇ ਕੰਮ ਕਰਕੇ ਰਸਸਤਾ ਬੰਦ ਹੋਣ ਕਰਕੇ ਹੁਣ ਜ਼ਿਆਦਾਤਰ ਈ-ਰਿਕਸ਼ੇ ਅਤੇ ਵੱਡੀਆਂ ਗੱਡੀਆਂ ਵੀ ਆਉਣ ਲੱਗ ਪਈਆਂ ਹਨ | ਈ-ਰਿਕਸ਼ਿਆਂ ਦੀ ਗਿਣਤੀ ਵੀ ਐਨੀ ਹੋ ਗਈ ਹੈ ਕਿ ਹੁਣ ਉਨ੍ਹਾਂ ਦੇ ਉੱਪਰ ਟ੍ਰੈਫਿਕ ਪੁਲਿਸ ਦਾ ਕੰਟਰੋਲ ਵੀ ਨਹੀਂ ਲੱਗਦਾ ਹੈ | ਬਿਨਾਂ ਡਰਾਈਵਿੰਗ ਲਾਇਸੈਂਸ ਤੋਂ ਈ-ਰਿਕਸ਼ੇ ਚਲਾਉਣ ਵਾਲੇ ਕਈ ਲੋਕ ਤਾਂ ਅਚਾਨਕ ਹੀ ਮੋੜ ਦਿੰਦੇ ਹਨ, ਜਿਸ ਕਰਕੇ ਹਾਦਸਾ ਹੋਣ ਦੀ ਸ਼ੰਕਾ ਬਣੀ ਰਹਿੰਦੀ ਹੈ | ਲੋਕਾਂ ਦਾ ਕਹਿਣਾ ਸੀ ਕਿ ਇਕਹਿਰੀ ਪੁਲੀ ਤੇ ਅੱਡਾ ਹੁਸ਼ਿਆਰਪੁਰ ਵਿਚ ਹੁਣ ਜਾਮ ਲੱਗਣ ਲੱਗ ਪਿਆ ਹੈ, ਜਿਸ ਕਰਕੇ ਟ੍ਰੈਫਿਕ ਪੁਲਿਸ ਵੀ ਇਸ ਪਾਸੇ ਟ੍ਰੈਫਿਕ ਕੰਟਰੋਲ ਕਰਨਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋ ਸਕੇ | ਕਾਫੀ ਸਮੇਂ ਤੱਕ ਬੱਚਿਆਂ ਦੀਆਂ ਸਕੂਲੀ ਬੱਸਾਂ ਵੀ ਫਸੀਆਂ ਰਹਿੰਦੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਵਿਜੀਲੈਂਸ ਬਿਊਰੋ ਵਲੋਂ ਰਿਸ਼ਵਤ ਲੈਂਦਾ ਏ. ਐਸ. ਆਈ. ਗਿ੍ਫ਼ਤਾਰ ਅਗਲੀ ਖ਼ਬਰ 19 ਦੀ ਮਹਾਂਪੰਚਾਇਤ 'ਚ ਦੇਸ਼ ਭਰ ਤੋਂ ਕਿਸਾਨ ਸ਼ਾਮਿਲ ਹੋਣਗੇ-ਡੱਲੇਵਾਲ
Ad Position 24