19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਪੰਜਾਬ ਪੁਲਿਸ ਦੀ ਭਰਤੀ ਲਈ ਗੁਰਾਇਆ ਵਿਖੇ ਸਿਖਲਾਈ ਕੈਂਪ ਪਹਿਲੀ ਤੋਂ

Ad Position 21
No active advertisement
ਅਜੀਤ ਡੈਸਕ 10-04-2026
ਫਿਲੌਰ, 9 ਅਪ੍ਰੈਲ (ਵਿਪਨ ਗੈਰੀ)-ਓਨੈਸਟ ਪੰਜਾਬ ਵੈੱਲਫੇਅਰ ਸੁਸਾਇਟੀ ਵਲੋਂ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਹਿੱਤ ਵਿਸ਼ੇਸ਼ ਯਤਨਾਂ ਦੇ ਤਹਿਤ ਫਿਲੌਰ ਵਿਖੇ ਪੁਲਿਸ ਭਰਤੀ ਲਈ ਵਿਸ਼ੇਸ਼ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ 'ਚ ਪੰਜਾਬ ਪੁਲਿਸ ਵਿਚ ਭਰਤੀ ਦੇ ਚਾਹਵਾਨ ਨੌਜਵਾਨਾਂ ਲਈ ਸਰੀਰਕ ਟੈੱਸਟ ਦੀ ਤਿਆਰੀ ਦਾ ਵਿਸ਼ੇਸ਼ ਕੈਂਪ ਗੁਰਾਇਆ ਵਿਖੇ ਲਗਾਇਆ ਜਾ ਰਿਹਾ ਹੈ, ਜਿਸ ਦਾ ਰਸਮੀ ਉਦਘਾਟਨ ਡੀ. ਐੱਸ. ਪੀ. ਫਿਲੌਰ ਭਰਤ ਮਸੀਹ ਵਲੋਂ ਓਨੈਸਟ ਪੰਜਾਬ ਵੈੱਲਫੇਅਰ ਸੁਸਾਇਟੀ ਦੇ ਸਮੂਹ ਮੈਂਬਰਾਂ ਦੀ ਹਾਜ਼ਰੀ ਦਰਮਿਆਨ ਕੀਤਾ | ਇਸ ਮੌਕੇ ਡੀ. ਐੱਸ. ਪੀ. ਫਿਲੌਰ ਨੇ ਕਿਹਾ ਕਿ ਓਨੈਸਟ ਪੰਜਾਬ ਵੈੱਲਫੇਅਰ ਸੁਸਾਇਟੀ ਦਾ ਇਹ ਬਹੁਤ ਹੀ ਚੰਗਾ ਉਪਰਾਲਾ ਹੈ, ਜਿਸ 'ਚ ਪੰਜਾਬ ਪੁਲਿਸ ਵਿਚ ਭਰਤੀ ਦੇ ਚਾਹਵਾਨ ਨੌਜਵਾਨਾਂ ਨੂੰ ਬਹੁਤ ਸਹਿਯੋਗ ਮਿਲੇਗਾ | ਇਸ ਮੌਕੇ ਸੁਸਾਇਟੀ ਦੇ ਫਾਊਾਡਰ ਪ੍ਰੈਜ਼ੀਡੈਂਟ ਬਲਵਿੰਦਰ ਸਿੰਘ ਗੋਲਫ ਕੋਚ ਨੇ ਦੱਸਿਆ ਕਿ ਸੰਸਥਾ ਵਲੋਂ ਨੌਜਵਾਨਾਂ ਨੂੰ ਮੁੱਢਲੀਆਂ ਕਰਦਾਂ ਕੀਮਤਾਂ ਨਾਲ ਜੋੜਣ ਦੇ ਨਾਲ ਨਾਲ ਰੋਜ਼ਗਾਰ ਪ੍ਰਤੀ ਉਤਸ਼ਾਹਿਤ ਕਰਨ ਹਿੱਤ ਤੇ ਉਨ੍ਹਾਂ ਨੂੰ ਸਹਾਇਤਾ ਦੇਣ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ | ਜਿਸ 'ਚ ਸਰੀਰਕ ਫਿਟਨੈੱਸ ਟੈੱਸਟ ਦੀ ਤਿਆਰੀ ਕਰਵਾਈ ਜਾਵੇਗੀ, ਜਿਸ 'ਚ ਕੌਮਾਂਤਰੀ ਪੱਧਰ ਦੀਆਂ ਸਹੂਲਤਾਂ ਤੇ ਕੋਚਿੰਗ ਸ਼ਾਮਿਲ ਹੋਵੇਗੀ | ਉਨ੍ਹਾਂ ਨੇ ਕਿਹਾ ਕਿ ਜੇਕਰ ਗੁਰਾਇਆ ਫਿਲੌਰ 'ਚ 200 ਦੇ ਕਰੀਬ ਨੌਜਵਾਨਾਂ ਇਸ ਕੈਂਪ ਵਿਚ ਰਜਿਸਟ੍ਰੇਸ਼ਨ ਕਰਵਾਉਂਦੇ ਹਨ ਤਾਂ ਇਥੇ ਲਿਖਤੀ ਟੈੱਸਟ ਦੀ ਤਿਆਰੀ ਦੀ ਸੁਵਿਧਾ ਵੀ ਸ਼ੁਰੂ ਕਰ ਦਿੱਤੀ ਜਾਵੇਗੀ | ਉਨ੍ਹਾਂ ਨੇ ਕਿਹਾ ਕਿ ਉਹ ਨੌਜਵਾਨਾਂ ਲਈ ਹਰ ਪ੍ਰਕਾਰ ਦੀ ਸਹਾਇਤਾ ਲਈ ਤਤਪਰ ਹਨ, ਇਸ ਕਰਕੇ ਵੱਧ ਤੋਂ ਵੱਧ ਨੌਜਵਾਨ ਜਿਨ੍ਹਾਂ ਨੇ ਪੁਲਿਸ 'ਚ ਭਰਤੀ ਲਈ ਅਪਲਾਈ ਕੀਤਾ ਹੋਇਆ ਹੈ, ਉਹ ਜਲਦੀ ਆਪਣੀ ਰਜਿਸਟ੍ਰੇਸ਼ਨ ਸੰਸਥਾ ਪਾਸ ਕਰਵਾਉਣ | ਇਸ ਮੌਕੇ ਪ੍ਰਧਾਨ ਪਰਮਜੀਤ ਸਿੰਘ ਭੋਡੀਪੁਰ, ਮੀਤ ਪ੍ਰਧਾਨ ਹਰਨੇਕ ਸਿੰਘ, ਯੂਥ ਪ੍ਰੈਜ਼ੀਡੈਂਟ ਜਸਕਰਨ ਸਿੰਘ, ਸਪੋਰਟਸ ਪ੍ਰੈਜ਼ੀਡੈਂਟ ਸਤਿੰਦਰ ਸਿੰਘ ਬੰਡਾਲਾ, ਸੈਕਟਰੀ ਮੰਗੀ ਸੁਆਮੀ, ਟਰੇਡ ਯੂਨੀਅਨ ਕੋਹਲੀ ਗੁਰਾਇਆ, ਨੀਟਾ ਗੁਹਾਵਰ ਇੰਚਾਰਜ ਕੈਂਪ, ਕਮਲਜੀਤ ਸਿੰਘ ਦਸੂਹਾ, ਡਾ. ਵਿਸ਼ਾਲ ਵਨੋਟ ਮੈਡੀਕਲ ਸੈੱਲ ਇੰਚਾਰਜ, ਐਡਵੋਕੇਟ ਕੁਲਦੀਪ ਭੱਟੀ ਲੀਗਲ ਸੈੱਲ ਇੰਚਾਰਜ, ਜਰਨਲਿਸਟ ਦਵਿੰਦਰ ਸਿੰਘ ਖ਼ਾਲਸਾ ਤੋਂ ਇਲਾਵਾ ਥਾਣਾ ਮੁਖੀ ਬਿਲਗਾ ਗੁਰਸ਼ਰਨ ਸਿੰਘ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਾਹਕੋਟ ਵਿਖੇ ਬਾਬਾ ਬਾਲਕ ਨਾਥ ਦੀ ਸਾਲਾਨਾ ਚੌਂਕੀ ਭਲਕੇ-ਸਾਹਬੀ ਦਾਸੀਕੇ ਅਗਲੀ ਖ਼ਬਰ ਕਲਸੀ ਨਗਰ ਦੇ ਲੋਕਾਂ ਨੇ ਮੋਦੀ ਤੇ ਗਡਕਰੀ ਦੇ ਨਾਂਅ ਲਿਖਿਆ ਮੰਗ-ਪੱਤਰ ਅਵਿਨਾਸ਼ ਚੰਦਰ ਕਲੇਰ ਨੂੰ ਸੌਪਿਆ
Ad Position 24