14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਭਾਜਪਾ ਦੇ ਸਿਖਲਾਈ ਕੈਂਪ ਦਾ ਸੁਨੀਲ ਜਾਖੜ ਵਲੋਂ ਉਦਘਾਟਨ

Ad Position 21
repet_subhas-goyals [Copy P29]
ਅਜੀਤ ਡੈਸਕ 12-04-2026
ਜਲੰਧਰ, 11 ਅਪ੍ਰੈਲ (ਸ਼ਿਵ)-ਭਾਰਤੀ ਜਨਤਾ ਪਾਰਟੀ ਵਲੋਂ ਦੇਸ਼ ਭਰ 'ਚ ਚਲਾਏ ਜਾ ਰਹੇ ਪੰਡਿਤ ਦੀਨਦਿਆਲ ਉਪਾਧਿਆਏ ਸਿਖਲਾਈ ਕੈਂਪਾਂ ਦੀ ਲੜੀ ਤਹਿਤ, ਭਾਜਪਾ ਜਲੰਧਰ ਸ਼ਹਿਰੀ ਵਲੋਂ ਪੱਛਮੀ, ਕੈਂਟ ਤੇ ਕੇਂਦਰੀ ਵਿਧਾਨ ਸਭਾ ਹਲਕਿਆਂ ਵਿਚ ਸਿਖਲਾਈ ਕੈਂਪ ਲਗਾਏ ਗਏ | ਕੇਂਦਰੀ ਵਿਧਾਨ ਸਭਾ ਲਈ ਸਿਖਲਾਈ ਕੈਂਪ, ਸਥਾਨਕ ਕੈਂਟ ਵਿਧਾਨ ਸਭਾ ਲਈ ਸਿਖਲਾਈ ਕੈਂਪ ਪ੍ਰਕਾਸ਼ਵਤੀ ਸਰਵਹਿਤਕਾਰੀ ਸਕੂਲ ਮਿੱਠਾਪੁਰ ਵਿਖੇ ਤੇ ਪੱਛਮੀ ਵਿਧਾਨ ਸਭਾ ਹਲਕੇ ਲਈ ਸਿਖਲਾਈ ਕੈਂਪ ਸ਼ਿਵ ਗੈਸਟ ਹਾਊਸ ਰਾਜਾ ਗਾਰਡਨ, ਸਾਈਾ ਦਾਸ ਸਕੂਲ ਪਟੇਲ ਚੌਕ ਵਿਖੇ ਆਯੋਜਿਤ ਕੀਤਾ | ਇਸ ਮੌਕੇ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਸਾਬਕਾ ਸੰਸਦੀ ਸਕੱਤਰ ਤੇ ਸੂਬਾ ਉਪ ਪ੍ਰਧਾਨ ਕਿ੍ਸ਼ਨ ਦੇਵ ਭੰਡਾਰੀ, ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ਸਰਬਜੀਤ ਸਿੰਘ, ਜਗਬੀਰ ਸਿੰਘ ਬਰਾੜ, ਮੱਕੜ, ਸੂਬਾ ਸਕੱਤਰ ਮੀਨੂ ਸੇਠੀ, ਛਾਉਣੀ ਬੋਰਡ ਆਦਿ ਪ੍ਰਮੁੱਖ ਤੌਰ 'ਤੇ ਮੌਜੂਦ ਸਨ | ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਡਿਤ ਦੀਨਦਿਆਲ ਉਪਾਧਿਆਏ ਸਿਖਲਾਈ ਕੈਂਪ ਵਰਕਰਾਂ ਲਈ ਮਾਰਗਦਰਸ਼ਕ ਰੌਸ਼ਨੀ ਦਾ ਕੰਮ ਕਰਨਗੇ | ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਸਿਖਲਾਈ ਕੈਂਪਾਂ ਰਾਹੀਂ ਵਰਕਰਾਂ ਨੂੰ ਸੰਗਠਨ ਦੀਆਂ ਨੀਤੀਆਂ, ਰਾਸ਼ਟਰੀ ਹਿੱਤਾਂ ਨੂੰ ਤਰਜੀਹ ਦੇਣ ਦੀ ਭਾਵਨਾ ਤੇ ਜਨਤਕ ਸੇਵਾ ਪ੍ਰਤੀ ਸਮਰਪਣ ਦੀ ਸਿਖਲਾਈ ਦਿੱਤੀ ਜਾਵੇਗੀ | ਉਨ੍ਹਾਂ ਅੱਗੇ ਕਿਹਾ ਕਿ ਇਹ ਸਿਖਲਾਈ ਕੈਂਪ ਭਾਜਪਾ ਵਰਕਰਾਂ ਦੇ ਭਵਿੱਖ ਤੇ ਉਨ੍ਹਾਂ ਦੇ ਰਾਜਨੀਤਿਕ ਕਰੀਅਰ ਦੀ ਸਫਲਤਾ ਲਈ ਇਕ ਮਜ਼ਬੂਤ ਨੀਂਹ ਬਣਨਗੇ |
Ad Position 22
No active advertisement
ਪਿਛਲੀ ਖ਼ਬਰ ਐਸ. ਡੀ. ਕਾਲਜ ਵਿਖੇ 'ਫੋਨ ਦੀ ਆਦਤ' ਸੰਬੰਧੀ ਕੌਮਾਂਤਰੀ ਵੈਬੀਨਾਰ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ 14 ਨੂੰ ਮਨਾਇਆ ਜਾਵੇਗਾ ਖ਼ਾਲਸਾ ਸਾਜਨਾ ਦਿਵਸ
Ad Position 24