15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਸ਼ਹਿਰ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਧਾਰਮਿਕ ਜਥੇਬੰਦੀਆਂ, ਸੇਵਾ ਸੁਸਾਇਟੀਆਂ ਤੇ ਸਿੱਖ ਤਾਲਮੇਲ ਕਮੇਟੀ ਵਲੋਂ ਸਾਂਝੀ ਅਪੀਲ

Ad Position 21
repet_subhas-goyals [Copy P29]
ਅਜੀਤ ਡੈਸਕ 12-04-2026
ਜਲੰਧਰ, 11 ਅਪ੍ਰੈਲ (ਐੱਮ. ਐੱਸ. ਲੋਹੀਆ)-ਗੁਰਦੁਆਰਾ ਨੌਵੀਂ ਪਾਤਿਸ਼ਾਹੀ ਦੂਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦੁਰ ਨਗਰ ਜਲੰਧਰ ਤੋਂ 13 ਅਪ੍ਰੈਲ ਨੂੰ ਦੁਪਹਿਰ 2 ਵਜੇ ਤੋਂ ਸਜਾਏ ਜਾ ਰਹੇ ਵਿਸ਼ਾਲ ਖ਼ਾਲਸਾ ਮਾਰਚ ਦੀ ਚੜ੍ਹਦੀਕਲਾ ਲਈ ਸ਼ਹਿਰ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਧਾਰਮਿਕ ਜਥੇਬੰਦੀਆਂ, ਸੇਵਾ ਸੁਸਾਇਟੀਆਂ ਤੇ ਸਿੱਖ ਤਾਲਮੇਲ ਕਮੇਟੀ ਦੇ ਅਹੁਦੇਦਾਰਾਂ ਦੀ ਇਕ ਭਰਵੀਂ ਬੈਠਕ ਹੋਈ | ਪ੍ਰਬੰਧਕਾਂ ਨੇ ਜਾਣਕਾਰੀ ਦਿੱਤੀ ਕਿ ਸਜਾਏ ਜਾ ਰਹੇ ਇਸ ਖ਼ਾਲਸਾ ਮਾਰਚ 'ਚ ਸਭ ਤੋਂ ਅੱਗੇ ਰਣਜੀਤ ਨਗਾਰਾ, ਬੈਂਡ ਆਦਿ ਹੋਣਗੇ | ਸਾਰੀਆਂ ਪ੍ਰਬੰਧਕ ਕਮੇਟੀਆਂ ਅਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸੰਗਤ ਨੂੰ ਸਾਂਝੇ ਤੌਰ 'ਤੇ ਅਪੀਲ ਕੀਤੀ ਕਿ ਸਜਾਏ ਜਾ ਰਹੇ ਇਸ ਖ਼ਾਲਸਾ ਮਾਰਚ 'ਚ ਸੰਗਤ ਕੇਸਰੀ ਦਸਤਾਰਾਂ, ਕੇਸਰੀ ਦੁਪੱਟੇ, ਸਫ਼ੈਦ ਕੁੜਤੇ ਪਜਾਮੇ, ਇਸੇ ਤਰ੍ਹਾਂ ਬੀਬੀਆਂ ਕੇਸਰੀ ਚੁੰਨੀਆਂ ਤੇ ਸਫ਼ੈਦ ਸੂਟ ਪਾ ਕੇ ਸ਼ਾਮਿਲ ਹੋਵੇ | ਉਨ੍ਹਾਂ ਕਿਹਾ ਕਿ ਗੁਰੂ ਨਾਨਕ ਨਾਮ ਲੇਵਾ ਆਪੋ-ਆਪਣੇ ਵਾਹਨਾਂ ਕਾਰ, ਜੀਪ, ਮੋਟਰਸਾਈਕਲ, ਸਕੂਟਰ ਆਦਿ ਲੈ ਕੇ ਪਰਿਵਾਰਾਂ ਸਹਿਤ ਸ਼ਾਮਿਲ ਹੋਣ | ਸਾਰੇ ਵਾਹਨ ਚਾਲਕ ਦੁਪਹਿਰ ਇਕ ਵਜੇ ਗੁਰਦੁਆਰਾ ਸਾਹਿਬ ਪਹੁੰਚਣ ਅਤੇ ਆਪਣੇ ਵਾਹਨਾਂ 'ਤੇ ਨਿਸ਼ਾਨ ਸਾਹਿਬ ਲਗਾ ਲਏ ਜਾਣ | ਵਾਹਨਾਂ ਦਾ ਕਾਫ਼ਲਾ ਪਾਲਕੀ ਸਾਹਿਬ ਦੇ ਪਿੱਛੇ ਹੀ ਹੋਵੇਗਾ | ਗੁਰੂ ਤੇਗ ਬਹਾਦੁਰ ਖ਼ਾਲਸਾ ਨੌਜਵਾਨ ਸਭਾ ਵਲੋਂ ਦਸਤਾਰਾਂ ਸਜਾਉਣ ਦਾ ਪ੍ਰਬੰਧ ਹੋਵੇਗਾ ਤੇ ਲੋੜਵੰਦ ਸਿੱਖ ਪਰਿਵਾਰਾਂ ਨੂੰ ਦਸਤਾਰ ਦਿੱਤੀ ਜਾਵੇਗੀ | 'ਸਰਦਾਰੀ ਟਰੱਸਟ ਪੰਜਾਬ' ਅਤੇ 'ਸਿੱਖ ਯੂਥ ਕਲੱਬ' ਸੰਗਤ ਦੇ ਦਸਤਾਰਾਂ ਸਜਾਉਣ ਦੀ ਸੇਵਾ ਕਰਨਗੇ | ਇਸ ਮੀਟਿੰਗ 'ਚ ਜਸਵਿੰਦਰ ਸਿੰਘ ਮੱਕੜ (ਸਰਪਰਸਤ), ਕੰਵਲਜੀਤ ਸਿੰਘ ਉਬਾਰਏ (ਪ੍ਰਧਾਨ), ਮਨਜੀਤ ਸਿੰਘ ਠੁਕਰਾਲ, ਗੁਰਕਿ੍ਪਾਲ ਸਿੰਘ (ਪ੍ਰਧਾਨ, ਗੁਰਦੁਆਰਾ ਛੇਵੀਂ ਪਾਤਿਸ਼ਾਹੀ), ਗੁਰਬਖ਼ਸ਼ ਸਿੰਘ ਜੁਨੇਜਾ (ਪ੍ਰਧਾਨ ਗੁਰਦੁਆਰਾ ਗੁਰੂ ਨਾਨਕ ਮਿਸ਼ਨ), ਹਰਪਾਲ ਸਿੰਘ ਚੱਢਾ (ਸਿੱਖ ਤਾਲਮੇਲ ਕਮੇਟੀ), ਕੰਵਲਜੀਤ ਸਿੰਘ (ਜਨਰਲ ਸਕੱਤਰ), ਹਰਜੋਤ ਸਿੰਘ ਲੱਕੀ (ਪ੍ਰਧਾਨ ਗੁਰਦੁਆਰਾ ਅਜੀਤ ਨਗਰ), ਗੁਰਿੰਦਰ ਸਿੰਘ ਮਝੈਲ, ਸਰਬਜੀਤ ਸਿੰਘ ਰਾਜਪਾਲ (ਪ੍ਰਧਾਨ ਗੁਰਦੁਆਰਾ ਆਦਰਸ਼ ਨਗਰ), ਪਰਮਜੀਤ ਸਿੰਘ (ਮਾਡਲ ਟਾਊਨ), ਹਰਜਿੰਦਰ ਸਿੰਘ (ਲੈਂਡ ਲਾਰਡ), ਹਰਜਿੰਦਰ ਸਿੰਘ ਸਚਦੇਵਾ, ਭੁਪਿੰਦਰ ਸਿੰਘ ਭਿੰਦਾ, ਕੁਲਵਿੰਦਰ ਸਿੰਘ ਮੱਲੀ, ਸਤਨਾਮ ਸਿੰਘ ਬੇਦੀ, ਮੁਲਤਾਨੀ, ਮਲਕੀਤ ਸਿੰਘ, ਗੁਰਿੰਦਰ ਸਿੰਘ, ਸੁਰਜੀਤ ਸਿੰਘ ਸੇਤੀਆ, ਪਰਮਜੀਤ ਸਿੰਘ ਕਾਨਪੂਰੀ, ਟੀ. ਪੀ. ਐੱਸ. ਭਾਟੀਆ, ਬੀਬੀਆਂ ਵਲੋਂ ਬੀਬੀ ਪ੍ਰੀਤਮ ਕੌਰ, ਕੁਲਵਿੰਦਰ ਕੌਰ, ਰਜਿੰਦਰ ਕੌਰ, ਕੁਲਵੰਤ ਕੌਰ, ਬੀਬੀ ਗੁਰਚਰਨ ਕੌਰ ਮੱਲੀ, ਬਲਜੀਤ ਕੌਰ, ਕੰਵਲਜੀਤ ਕੌਰ ਬਵੇਜਾ ਇਸਤਰੀ ਸਤਿਸੰਗ ਸਭਾ ਗੁਰੂ ਤੇਗ ਬਹਾਦੁਰ ਨਗਰ, ਪਰਮਜੀਤ ਸਿੰਘ ਭਲਵਾਨ, ਪਰਵਿੰਦਰ ਸਿੰਘ ਉਬਰਾਏ, ਮਨਜੀਤ ਸਿੰਘ (ਗਾਰਡਨ ਕਾਲੋਨੀ), ਹਰਜੀਤ ਸਿੰਘ ਕੋਹਲੀ, ਸਤਪਾਲ ਸਿੰਘ ਸਿਦਕੀ, ਗਗਨਦੀਪ ਸਿੰਘ ਗੱਗੀ, ਗੁਰਨਦਰਿ ਸਿੰਘ, ਮਨਪ੍ਰੀਤ ਸਿੰਘ ਮੋਲਾ, ਹਰਪ੍ਰੀਤ ਸਿੰਘ ਰਿਸ਼ੂ, ਅਨਿਤ ਸਿੰਘ ਵਾਲੀਆ, ਹਰਕਿਰਨ ਦੀਪ ਸਿੰਘ, ਹਰਪ੍ਰੀਤ ਸਿੰਘ ਗੋਲਡੀ, ਅਮਨਦੀਪ ਸਿੰਘ, ਜਤਿੰਦਰ ਸਿੰਘ ਮੌਂਟੀ, ਹਰਪ੍ਰੀਤ ਸਿੰਘ ਮਝੈਲ, ਜਗੀਜਤ ਸਿੰਘ (ਵਰਾਇਟੀ ਹਾਊਸ), ਰਵਿੰਦਰ ਜੀਤ ਸਿੰਘ ਖੁਰਾਣਾ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਐੱਸ. ਪੀ. ਪ੍ਰਾਈਮ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਸੇਂਟ ਸੋਲਜਰ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਮਨਾਇਆ ਵਿਸਾਖੀ ਦਾ ਤਿਉਹਾਰ
Ad Position 24