21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਨਿੱਜੀ ਕੰਪਨੀ ਕੋਲੋਂ ਨਿਗਮ ਕਰਵਾਏਗੀ ਸੜਕਾਂ 'ਤੇ ਖੜ੍ਹੀਆਂ ਰੇਹੜੀਆਂ ਦੀ ਗਿਣਤੀ

Ad Position 21
No active advertisement
ਅਜੀਤ ਡੈਸਕ 17-04-2026
ਜਲੰਧਰ, 16 ਅਪ੍ਰੈਲ (ਸ਼ਿਵ)-ਨਿਗਮ ਪ੍ਰਸ਼ਾਸਨ ਵਲੋਂ ਬਾਰ-ਬਾਰ ਹਦਾਇਤਾਂ ਦੇਣ ਦੇ ਬਾਵਜੂਦ ਸ਼ਹਿਰ 'ਚ ਰੇਹੜੀਆਂ ਤੋਂ ਪੂਰੀ ਆਮਦਨ ਨਾ ਆਉਣ ਕਰਕੇ ਹੁਣ ਇਸ ਬਾਰੇ ਦੁਬਾਰਾ ਗਿਣਤੀ ਕਰਵਾਈ ਜਾ ਰਹੀ ਹੈ | ਮੇਅਰ ਵਨੀਤ ਧੀਰ ਦੀ ਪ੍ਰਧਾਨਗੀ 'ਚ ਇਕ ਹੋਈ ਮੀਟਿੰਗ ਵਿਚ ਇਸ ਬਾਰੇ ਫ਼ੈਸਲਾ ਕੀਤਾ ਗਿਆ ਹੈ ਕਿ ਸ਼ਹਿਰ ਦੀਆਂ ਸੜਕਾਂ 'ਤੇ ਜਿਹੜੀਆਂ ਰੇਹੜੀਆਂ ਖੜ੍ਹੀਆਂ ਹਨ, ਉਨ੍ਹਾਂ ਦੀ ਗਿਣਤੀ ਕਰਨ ਦਾ ਕੰਮ ਨਿੱਜੀ ਕੰਪਨੀ ਨੂੰ ਦਿੱਤਾ ਜਾਵੇਗਾ | ਇਹ ਕੰਮ ਕੁੱਝ ਮਹੀਨੇ 'ਚ ਮੁਕੰਮਲ ਕੀਤਾ ਜਾਵੇਗਾ | ਜਿਹੜੀ ਨਿੱਜੀ ਕੰਪਨੀ ਦੀ ਇਸ ਕੰਮ ਲਈ ਨਿਗਮ ਵਲੋਂ ਸਹਾਇਤਾ ਲਈ ਜਾਵੇਗੀ | ਉਹ ਨਿਗਮ ਨੂੰ ਇਸ ਬਾਰੇ ਨਾਲੋ-ਨਾਲ ਹੀ ਰਿਪੋਰਟ ਦੇਵੇਗੀ | ਇਸ ਰਿਪੋਰਟ 'ਤੇ ਤਹਿਬਾਜ਼ਾਰੀ ਵਿਭਾਗ ਵਲੋਂ ਕਰਵਾਈ ਕਰਦੇ ਹੋਏ ਰੇਹੜੀਆਂ ਵਾਲਿਆਂ ਤੋਂ ਆਨਲਾਈਨ ਫ਼ੀਸ ਭਰਵਾਈ ਜਾਵੇਗੀ ਤੇ ਜੇਕਰ ਇਸ ਫ਼ੀਸ ਦੀ ਅਦਾਇਗੀ ਨਹੀਂ ਹੋਵੇਗੀ ਤਾਂ ਨਿਗਮ ਵਲੋਂ ਇਨ੍ਹਾਂ ਰੇਹੜੀਆਂ ਨੂੰ ਜ਼ਬਤ ਕਰ ਲਿਆ ਜਾਵੇਗਾ | ਜਲੰਧਰ 'ਚ ਇਸ ਤੋਂ ਪਹਿਲਾਂ ਕਈ ਸਾਲ ਪਹਿਲਾਂ ਦਾਰਾ ਸ਼ਾਹ ਐਂਡ ਕੰਪਨੀ ਵਲੋਂ ਰੇਹੜੀਆਂ ਬਾਰੇ ਸਰਵੇਖਣ ਕੀਤਾ ਗਿਆ ਸੀ ਜਦੋਂ ਜਲੰਧਰ 'ਚ ਟ੍ਰੈਫਿਕ ਸਮੱਸਿਆ ਵਧ ਗਈ ਸੀ ਤਾਂ ਇਸ ਲਈ ਸਟਰੀਟ ਵੈਂਡਿੰਗ ਜੋਨ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਸੀ | ਲੱਖਾਂ ਰੁਪਏ ਖ਼ਰਚ ਕੇ ਨਾ ਤਾਂ ਸਟਰੀਟ ਵੈਂਡਿੰਗ ਜੋਨ ਬਣ ਸਕੇ ਨਾ ਹੀ ਕੰਪਨੀ ਵਲੋਂ ਰੇਹੜੀਆਂ ਬਾਰੇ ਕਰਵਾਏ ਗਏ ਸਰਵੇਖਣ ਦਾ ਕੋਈ ਫ਼ਾਇਦਾ ਲਿਆ ਜਾ ਸਕਿਆ ਹੈ | ਸ਼ਹਿਰ 'ਚ ਰੇਹੜੀਆਂ ਦੀ ਗਿਣਤੀ ਕਈ ਗੁਣਾ ਵਧ ਗਈ ਹੈ ਪਰ ਚਰਚਾ ਤਾਂ ਇਸ ਤਰ੍ਹਾਂ ਦੀ ਵੀ ਹੈ ਕਿ ਪਹਿਲੇ ਸਰਵੇਖਣ ਮੁਤਾਬਕ ਹੀ ਸਾਰੀਆਂ ਰੇਹੜੀਆਂ ਦੀ ਆਮਦਨ ਨਹੀਂ ਆ ਰਹੀ ਹੈ | ਰੇਹੜੀਆਂ ਤੋਂ ਪੂਰੀ ਆਮਦਨ ਨਾ ਆਉਣ ਤੋਂ ਨਾਰਾਜ਼ ਕੁਝ ਦਿਨ ਪਹਿਲਾਂ ਤਹਿਬਾਜ਼ਾਰੀ ਵਿਭਾਗ ਦੀ ਮੀਟਿੰਗ 'ਚ ਨਾਰਾਜ਼ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਦਾ ਕਹਿਣਾ ਸੀ ਕਿ ਜੇਕਰ ਆਮਦਨ ਪੂਰੀ ਨਹੀਂ ਆ ਰਹੀ ਹੈ ਤਾਂ ਵਿਭਾਗ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਕਿਉਂਕਿ ਜਿੰਨੀ ਆਮਦਨ ਆਉਂਦੀ ਹੈ | ਉਸ ਤੋਂ ਜ਼ਿਆਦਾ ਖਰਚਾ ਤਾਂ ਤਨਖ਼ਾਹਾਂ 'ਤੇ ਹੋ ਰਿਹਾ ਹੈ | ਨਿਗਮ ਵਲੋਂ ਕੁਝ ਦਿਨਾਂ 'ਚ ਨਵਾਂ ਸਰਵੇਖਣ ਸ਼ੁਰੂ ਕਰਵਾਇਆ ਜਾ ਸਕਦਾ ਹੈ |
Ad Position 22
No active advertisement
ਪਿਛਲੀ ਖ਼ਬਰ ਦੇਸ਼ ਭਗਤ ਯਾਦਗਾਰ ਹਾਲ 'ਚ ਲਿਫ਼ਟ ਲਗਾਉਣ ਲਈ ਨੀਂਹ ਪੱਥਰ ਰੱਖਿਆ ਅਗਲੀ ਖ਼ਬਰ ਘਰੇਲੂ ਗੈਸ ਸਪਲਾਈ ਸੁਚਾਰੂ ਢੰਗ ਨਾਲ ਯਕੀਨੀ ਬਣਾਉਣ 'ਤੇ ਦਿੱਤਾ ਜ਼ੋਰ
Ad Position 24