ਜਲੰਧਰ, 8 ਮਈ (ਡਾ.ਜਤਿੰਦਰ ਸਾਬੀ)-ਆਰਐਮਬੀ ਜਲੰਧਰ ਚੈਪਟਰ ਦਾ ਇੰਸਟਾਲੇਸ਼ਨ ਸਮਾਰੋਹ ਸਾਬਕਾ ਚੇਅਰਮੈਨ ਆਰਕੀਟੈਕਟ ਜਸਕੀਰਤ ਸਿੰਘ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ¢ ਇਸ ਸਮਾਗਮ 'ਚ ਮੁੱਖ ਮਹਿਮਾਨ ਸੰਜੇ ਸਰੀਨ ਅਤੇ ਸੰਜੀਵ ਸੇਠੀ ਹਾਜਰ ਹੋਏ¢ ਸਮਾਰੋਹ ਦੀ ਸ਼ੁਰੂਆਤ ਸਫਲਤਾ ਦੇ ਚਾਰ ਰਾਹਾਂ 'ਤੇ ਵਿਚਾਰ-ਵਟਾਂਦਰੇ ਨਾਲ ਕੀਤੀ ਗਈ¢ ਇਸ ਦÏਰਾਨ ਰਾਜੇਸ਼ ਬਾਹਰੀ ਨੂੰ ਚੇਅਰਮੈਨ ਦੇ ਅਹੁਦੇ 'ਤੇ ਤਾਜਪੋਸ਼ੀ ਕਰਦੇ ਹੋਏ ਜਿੰਮੇਵਾਰੀ ਸÏਪੀ ਗਈ¢ ਉਨ੍ਹਾਂ ਦੀ ਟੀਮ ਦੇ ਹੋਰ ਅਹੁਦੇਦਾਰੀਆਂ ਵਿੱਚ ਸੈਕਟਰੀ ਵਜੋਂ ਐਡਵੋਕੇਟ ਅਮਨਦੀਪ ਕÏਰ, ਖਜਾਨਚੀ ਪੁਨੀਤ ਜਿੰਦਲ, ਚੈਪਟਰ ਮੈਨਟਰ ਧਨਿਆ ਨਾਇਰ, ਉਪ ਚੇਅਰਮੈਨ ਸੀਮਾ ਅਬਰੋਲ ਅਤੇ ਚੈਪਟਰ ਟ੍ਰੇਨਰ ਵਜੋਂ ਆਰਕੀਟੈਕਟ ਜਸਕੀਰਤ ਸਿੰਘ ਸ਼ਾਮਿਲ ਹਨ¢ ਇਸ ਤੋਂ ਇਲਾਵਾ ਗੁਰਿੰਦਰ ਜÏਲੀ, ਪੁਨੀਤ ਚੱਢਾ, ਰੱਜਤ ਸੇਠੀ, ਮੋਹਿਤ ਸਰੀਨ, ਲਕਸ਼ ਅੱਗਰਵਾਲ ਆਦਿ ਨੂੰ ਵੀ ਵੱਖ-ਵੱਖ ਜਿੰਮੇਵਾਰੀਆਂ ਸÏਾਪੀਆਂ ਗਈਆਂ¢ ਨਵ-ਨਿਯੁਕਤ ਚੇਅਰਮੈਨ ਰਾਜੇਸ਼ ਬਾਹਰੀ ਨੇ ਦੱਸਿਆ ਕਿ ਇਸ ਆਰਐਮਬੀ ਚੈਪਟਰ ਦਾ ਮੁੱਖ ਉਦੇਸ਼ ਆਪਣੇ ਕਾਰੋਬਾਰ ਦਾ ਵਿਕਾਸ ਕਰਨਾ ਅਤੇ ਚੈਪਟਰ ਵਿੱਚ ਅਨੁਸ਼ਾਸਨ ਬਣਾਈ ਰੱਖਣਾ ਹੈ¢ਸਮਾਰੋਹ ਵਿੱਚ ਸ਼ਾਮਲ ਹੋਏ ਮਹਿਮਾਨਾਂ ਨੇ ਨਵੀਂ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ¢ ਇਸ ਮÏਕੇ 'ਤੇ ਸਾਰੇ ਮੈਂਬਰਾਂ ਨੇ ਨਵੇਂ ਚੁਣੇ ਚੇਅਰਮੈਨ ਅਤੇ ਸੈਕਟਰੀ ਨੂੰ ਵਧਾਈ ਦਿੱਤੀ ਅਤੇ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿਵਾਇਆ¢ਇਸ ਸਮਾਰੋਹ ਵਿੱਚ ਡਾ. ਰਮਨਦੀਪ ਓਬਰਾਇ, ਡਾ. ਪਿਊਸ਼ ਸੂਦ, ਡਾ. ਜੇਪੀ ਸਿੰਘ, ਹਰਸਿਮਰਨ ਜੋਤ ਸਿੰਘ, ਰਾਜਾ ਸਿੰਘ, ਗੁਨੀਤ ਕÏਰ, ਰਾਜੂ ਧੀਰ, ਕੁਲਵੰਤ ਸਿੰਘ, ਸ਼ੀਤਲ ਸ਼ਰਮਾ, ਡਾ. ਅਮਨਪ੍ਰੀਤ ਸਿੰਘ, ਡਾ. ਹਰਪ੍ਰੀਤ ਸਿੰਘ, ਕੰਵਲਨੈਨ ਸੈਣੀ, ਸਵੀਟੀ ਸੈਣੀ ਆਦਿ ਸਮੇਤ ਹੋਰ ਸਦੱਸ ਮÏਜੂਦ ਰਹੇ¢