ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਥਾਣਾ ਸਦਰ ਦੇ ਪੁਲਿਸ ਮੁਲਾਜ਼ਮ ਚਲਾਨ ਕੱਟਣ ਵਿੱਚ ਮਸ਼ਰੂਫ, ਛੁੱਟੀ ਸਮੇਂ ਸਕੂਲਾਂ ਦੇ ਬੱਚਿਆਂ ਲਈ ਟਰੈਫਿਕ ਬਣਦਾ ਜਾਨ ਦਾ ਖÏਅ <br/>

Ad Position 21
No active advertisement
ਅਜੀਤ ਡੈਸਕ 09-05-2026
ਜਮਸ਼ੇਰ ਖਾਸ, 8 ਮਈ (ਹਰਵਿੰਦਰ ਕੁਮਾਰ)-ਵਿਧਾਨ ਸਭਾ ਹਲਕਾ ਜਲੰਧਰ ਛਾਉਣੀ ਅਧੀਨ ਆਉਂਦੇ ਪਿੰਡ ਜਮਸ਼ੇਰ ਖਾਸ ਵਿਖੇ ਬਣਾਇਆ ਚਾਰ ਮਾਰਗੀ ਬਾਈਪਾਸ ਜਮਸ਼ੇਰ ਖੇੜਾ ਦੇ ਸਕੂਲਾ ਵਿਚ ਪੜ੍ਹਦੇ ਬੱਚਿਆਂ ਲਈ ਜਾਨ ਦਾ ਖੋਅ ਬਣਿਆ ਹੋਇਆ ਹੈ¢ ਨੈਸ਼ਨਲ ਹਾਈਵੇਜ਼ ਤੋਂ ਨਕੋਦਰ-ਜਲੰਧਰ ਸੜਕ ਨੂੰ ਵਾਇਆ ਜਮਸ਼ੇਰ ਖਾਸ ਜੋੜਨ ਵਾਲੇ ਇਸ ਚਾਰ ਮਾਰਗੀ ਬਾਈਪਾਸ 'ਤੇ ਓਵਰ ਸਪੀਡ ਭੱਜਦੇ ਟਰੱਕ, ਟਰਾਲੇ, ਟਿੱਪਰ ਅਤੇ ਹੋਰ ਭਾਰੀ ਵਾਹਨ ਜੰਡਿਆਲਾ-ਜਲੰਧਰ ਮੁੱਖ ਮਾਰਗ 'ਤੇ ਪੈਂਦੇ ਤਿੰਨ ਸਰਕਾਰੀ ਸਕੂਲਾਂ ਦੇ ਤਿੰਨ ਸਾਲ ਤੇ 11 ਸਾਲ ਤੱਕ ਦੇ ਬੱਚਿਆਂ ਦੇ ਛੁੱਟੀ ਸਮੇਂ 'ਤੇ ਵੀ ਪੂਰੀ ਸਪੀਡ ਨਾਲ ਲੰਘਦੇ ਹਨ¢ ਨੰਨ੍ਹੇ-ਮੁੰਨੇ ਬੱਚਿਆਂ ਦੀ ਬੇਧਿਆਨੀ ਅਤੇ ਵਾਹਨ ਚਾਲਕਾਂ ਦੀ ਲਾਪਰਵਾਹੀ ਕਿਸੇ ਅਣਹੋਣੀ ਨੂੰ ਸੱਦਾ ਦਿੰਦੀ ਜਾਪਦੀ ਹੈ, ਇਹ ਵੀ ਇਕ ਤ੍ਰਾਸਦੀ ਹੈ ਕਿ ਜਿੱਥੇ ਸਕੂਲਾਂ ਦੇ ਕਰਮਚਾਰੀ ਇਸ ਪੱਖੋਂ ਅਵੇਸਲੇ ਹਨ ਉੱਥੇ ਥਾਣਾ ਸਦਰ ਜਲੰਧਰ ਦੀ ਪੁਲਿਸ ਜਮਸ਼ੇਰ ਖਾਸ 'ਚ ਮÏਜੂਦ ਹੋਣ ਦੇ ਬਾਵਜੂਦ ਕਈ ਟ੍ਰੈਫ਼ਿਕ ਪੁਲਿਸ ਦਾ ਜਾਂ ਹੋਰ ਪੁਲਿਸ ਕਰਮਚਾਰੀ ਸਕੂਲਾਂ ਸਾਹਮਣੇ ਤਾਇਨਾਤ ਨਹੀਂ ਕੀਤਾ ਜਾਂਦਾ¢ ਸਵੇਰੇ ਅੱਠ ਵਜੇ ਤੋ ਦੋ ਵਜੇ ਤੱਕ ਲੱਗਦੇ ਸਕੂਲਾਂ ਵਿਚ ਛੁੱਟੀ ਦÏਰਾਨ ਬੱਚੇ ਇਕਦਮ ਗੇਟ ਤੋਂ ਬਾਹਰ ਵਲ ਦÏੜਦੇ ਹਨ ਜਿਸ ਕਾਰਨ ਕਿਸੇ ਸਮੇਂ ਵੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ¢ ਜ਼ਿਕਰਯੋਗ ਹੈ ਕਿ ਪ੍ਰਾਇਮਰੀ ਸਕੂਲਾਂ ਵਿਚ ਹੁਣ ਪ੍ਰੀ-ਪ੍ਰਾਇਮਰੀ ਜਮਾਤਾਂ ਵੀ ਸ਼ੁਰੂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਤਿੰਨ ਸਾਲ ਦੇ ਬੱਚੇ ਪੜ੍ਹਨ ਲਈ ਜਾਂਦੇ ਹਨ¢ ਚਾਰਮਾਰਗੀ ਬਾਈਪਾਸ ਜੋ ਕਿ ਜੰਡਿਆਲਾ-ਜਲੰਧਰ ਵਾਇਆ ਜਮਸ਼ੇਰ ਖਾਸ ਸੜਕ ਨਾਲ ਜੁੜਦਾ ਹੈ ਉੱਪਰ ਸਰਕਾਰੀ ਸੀ: ਸੈਕੰਡਰੀ ਸਕੂਲ ਜਮਸ਼ੇਰ ਖੇੜਾ, ਸਰਕਾਰੀ ਪ੍ਰਾਇਮਰੀ ਸਕੂਲ ਜਮਸ਼ੇਰ,ਸਰਕਾਰੀ ਕੰਨਿਆ ਸੀ. ਸੈ. ਸਕੂਲ ਜਮਸ਼ੇਰ ਪੈਂਦੇ ਹਨ¢ ਜ਼ਿਕਰਯੋਗ ਹੈ ਕਿ ਕਿਸੇ ਵੀ ਸਕੂਲ ਅੱਗੇ ਜੈਬਰਾ ਕਰਾਸਿੰਗ ਨਹੀਂ ਹਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਅੱਗੇ ਟੀ-ਪੁਆਇੰਟ ਹੋਣ ਦੇ ਬਾਵਜੂਦ ਕੋਈ ਵੀ ਸਾਈਨ ਬੋਰਡ ਨਹੀਂ ਹੈ¢ ਆਵਾਜਾਈ ਭਰਪੂਰ ਇਸ ਸੜਕ 'ਤੇ ਸਕੂਲਾਂ ਅੱਗੇ ਕੋਈ ਵੀ ਚਿਤਾਵਨੀ ਬੋਰਡ 'ਅੱਗੇ ਸਕੂਲ ਹੈ' ਜਾਂ ਸਪੀਡ ਲਿਮਟ ਨਹੀਂ ਲਿਖੀ ਗਈ¢ ਛੁੱਟੀ ਦÏਰਾਨ ਇਕਦਮ ਸਕੂਲੋਂ ਨਿਕਲਦੇ ਬੱਚਿਆਂ ਦੀ ਸੁਰੱਖਿਆ ਲਈ ਧਿਆਨ ਮੰਗ ਦੀ ਇਸ ਸੜਕ ਤੇ ਸਮਾਜ ਸੇਵੀਆਂ, ਪ੍ਰਸ਼ਾਸਨਿਕ ਅਧਿਕਾਰੀਆਂ ਦੀ ਚੁੱਪ ਸੁਆਲੀਆ ਨਿਸ਼ਾਨ ਖੜ੍ਹੇ ਕਰਦੀ ਹੈ¢ ਗੱਲਬਾਤ ਕਰਦਿਆ ਪਿ੍ੰਸੀਪਲ ਅਸ਼ੋਕ ਕੁਮਾਰ ਬਸਰਾ ਨੇ ਦੱਸਿਆ ਕੀ ਉਹਨਾਂ ਵੱਲੋਂ ਸਕੂਲ ਦੇ ਵਿਦਿਆਰਥੀਆਂ ਦੀ ਸੁਰੱਖਿਆ ਲਈ ਦੋ ਨਿੱਜੀ ਮੁਲਾਜ਼ਮ ਰੱਖੇ ਗਏ ਹਨ ਜੋ ਕਿ ਬੱਚਿਆਂ ਨੂੰ ਸਵੇਰੇ ਸਕੂਲ ਲੱਗਣ ਸਮੇਂ ਅਤੇ ਛੁੱਟੀ ਸਮੇਂ ਸੜਕ ਪਾਰ ਕਰਾਉਂਦੇ ਹਨ ਇਸੇ ਤਰ੍ਹਾਂ ਪਿ੍ੰਸੀਪਲ ਜਸਵਿੰਦਰ ਕÏਰ ਨੇ ਦੱਸਿਆ ਕੀ ਪੁਲਿਸ ਪ੍ਰਸ਼ਾਸਨ ਵੱਲੋਂ ਸਕੂਲ ਲੱਗਣ ਸਮੇਂ ਅਤੇ ਛੁੱਟੀ ਸਮੇਂ ਕੋਈ ਵੀ ਪੱਕਾ ਪੁਲਿਸ ਮੁਲਾਜ਼ਮ ਤੈਨਾਤ ਨਾ ਹੋਣ ਕਾਰਨ ਵਿਦਿਆਰਥੀਆਂ ਨੂੰ ਰੋਜ਼ਾਨਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ¢

Ad Position 22
No active advertisement
ਪਿਛਲੀ ਖ਼ਬਰ ਬਸਤੀ ਬਾਵਾ ਖੇਲ੍ਹ ਸਬਜ਼ੀ ਮੰਡੀ ਕੋਲ ਲਾਈਟਾਂ ਬੰਦ ਹੋਣ ਕਰਕੇ ਲੋਕਾਂ ਵਿਚ ਡਰ ਦਾ ਮਾਹੌਲ <br/> ਅਗਲੀ ਖ਼ਬਰ ਨਿਗਮ ਕਮਿਸ਼ਨਰ ਨੇ ਫੜਿਆ ਬਿਨਾਂ ਤਰਪਾਲ ਢਕੇ ਕੂੜਾ ਲੈ ਜਾਂਦਾ ਸਰਕਾਰੀ ਟਿੱਪਰ <br/>
Ad Position 24
No active advertisement