ਜਲੰਧਰ, 8 ਮਈ (ਜਤਿੰਦਰ ਪੰਮੀ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਤੇ ਲੀਗਲ ਅਵੇਅਰਨੈਸ ਮੰਚ ਵਲੋਂ ਬੁੱਧ ਜੈਅੰਤੀ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਈ ਗਈ | ਐਡਵੋਕੇਟ ਹਰਭਜਨ ਸਾਂਪਲਾ ਨੇ ਬੁੱਧ ਵੰਦਨਾ , ਤ੍ਰੀਸਰਨ ਅਤੇ ਪੰਚਸ਼ੀਲ ਦਾ ਪਾਠ ਕੀਤਾ | ਉਨ੍ਹਾਂ ਕਿਹਾ ਕਿ ਤਥਾਗਤ ਬੁੱਧ ਨੇ ਵਿਸ਼ਵ ਵਿੱਚ ਸ਼ਾਂਤੀ, ਭਾਈਚਾਰੇ, ਬਰਾਬਰੀ ਅਤੇ ਪ੍ਰੇਮ ਕਰਨ ਦੀ ਪ੍ਰੇਰਨਾ ਦਿੱਤੀ | ਬਾਰ ਐਸੋਸੀਏਸਨ ਦੇ ਕਾਰਜਕਾਰੀ ਪ੍ਰਧਾਨ ਰਾਮ ਛਾਬੜਾ ਨੇ ਬੁੱਧ ਪੂਰਨਿਮਾ 'ਤੇ ਵਧਾਈ ਦਿੰਦਿਆ ਕਿਹਾ ਕਿ ਆਧੁਨਿਕ ਸਮੇਂ 'ਚ ਮਨੁੱਖ ਨੂੰ ਤਥਾਗਤ ਬੁੱਧ ਦੁਆਰਾ ਦਿੱਤੇ ਗਏ ਪੰਚਸ਼ੀਲ 'ਤੇ ਚੱਲਣ ਦੀ ਜ਼ਰੂਰਤ ਹੈ | ਸਮਾਗਮ ਦੌਰਾਨ ਨਰਿੰਦਰ ਸਿੰਘ ਸਾਬਕਾ ਪ੍ਰਧਾਨ, ਅਮਰਜੀਤ ਮਹੇ, ਰਾਜ ਕੁਮਾਰ ਬੈਂਸ, ਰਜਿੰਦਰ ਕੁਮਾਰ ਆਜ਼ਾਦ ਆਦਿ ਨੇ ਤਥਾਗਤ ਬੁੱਧ ਬਾਰੇ ਵਿਚਾਰ ਪੇਸ਼ ਕੀਤੇ | ਇਸ ਮੌਕੇ ਦੀਪਕ ਕੁਮਾਰ, ਮੰਗਲ ਦਾਸ ਸ਼ਰਮਾ, ਰੌਸ਼ਨ ਲਾਲ ਦੁੱਗ, ਰਾਕੇਸ਼ ਧੀਰ, ਗੁਰਮੇਲ ਸਿੰਘ ਲਿੱਧੜ, ਆਰ. ਕੇ. ਭੱਲਾ, ਅਦਿੱਤਿਆ ਜੈਨ, ਆਰ. ਕੇ. ਮਹਿਮੀ, ਕੇ.ਐੱਲ. ਦੂਆ, ਅਮਰਿੰਦਰ ਸਿੰਘ ਤੇ ਹੋਰ ਬਹੁਤ ਸਾਰੇ ਵਕੀਲ ਹਾਜ਼ਰ ਸਨ | ਇਸ ਮੌਕੇ ਖੀਰ ਦਾ ਲੰਗਰ ਵੀ ਲਾਇਆ ਗਿਆ |