ਜਲੰਧਰ, 8 ਮਈ (ਜਸਪਾਲ ਸਿੰਘ)- ਸ਼੍ਰੋਮਣੀ ਅਕਾਲੀ ਦਲ ਉਦਯੋਗ ਵਿੰਗ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਰੰਧਾਵਾ ਦੇ ਸਨਮਾਨ 'ਚ ਯੁਨਾਈਟਡ ਫੋਰਮ ਆਫ ਇੰਡਸਟਰੀਜ਼ ਤੇ ਟਰੇਡ ਵਲੋਂ ਇਕ ਵਿਸ਼ੇਸ਼ ਸਮਾਗਮ ਇਕ ਹੋਟਲ ਵਿਖੇ ਕਰਵਾਇਆ ਗਿਆ ਜਿਸ ਵਿਚ ਸੰਸਥਾ ਦੇ ਆਗੂਆਂ ਨੇ ਸ. ਗੁਰਪ੍ਰੀਤ ਸਿੰਘ ਰੰਧਾਵਾ ਨੂੰ ਵਿਸ਼ੇਸ਼ ਤੌਰ 'ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਉਦਯੋਗ ਵਿੰਗ ਦੇ ਪ੍ਰਧਾਨ ਐਨ.ਕੇ. ਸ਼ਰਮਾ ਤੇ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ ਦੇ ਪ੍ਰਧਾਨ ਇਕਬਾਲ ਸਿੰਘ ਢੀਂਡਸਾ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਗੁਰਪ੍ਰੀਤ ਸਿੰਘ ਰੰਧਾਵਾ ਨੇ ਯੂਨਾਈਟਡ ਫ਼ੋਰਮ ਆਫ ਇੰਡਸਟਰੀਜ਼ ਦੇ ਆਹੁਦੇਦਾਰਾਂ ਤੇ ਮੈਂਬਰ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਉਦਯੋਗ 'ਚ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਹਰ ਪੱਧਰ 'ਤੇ ਆਵਾਜ਼ ਉਠਾਉਣਗੇ ¢ ਇਸ ਮੌਕੇ ਫੋਕਲ ਪੁਆਇੰਟ ਐਕਸਟੈਨਸ਼ਨ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਸੱਗੂ, ਉਦਯੋਗ ਨਗਰ ਮਨੁਫ਼ੈਕਚਰਿੰਗ ਐਸੋਸੀਏਸ਼ਨ ਦੇ ਪ੍ਰਧਾਨ ਤੇਜਿੰਦਰ ਸਿੰਘ ਭਸੀਨ, ਕ੍ਰਾਂਤੀ ਮੀਟਰਜ਼ ਤੋਂ ਅਸ਼ੋਕ ਸ਼ਰਮਾ, ਐਕਟਿਵ ਟੂਲਸ ਤੋਂ ਗੁਰਨਾਮ ਸਿੰਘ, ਡੀ. ਆਰ. ਪੀ. ਇੰਡਸਟਰੀਜ਼ ਤੋਂ ਸ਼੍ਰੀ ਅਵਿਨਾਸ਼ ਭੱਲਾ, ਅਜੇ ਇੰਟਰਨੈਸ਼ਨਲ ਤੋਂ ਸ਼ਾਮ ਗੋਸਵਾਮੀ, ਬਿਆਸਾ ਫੀਡ ਤੋਂ ਰਾਜੀਵ ਮਿੱਤਲ, ਵਾਈ ਐੱਚ ਇੰਡਸਟਰੀਜ਼ ਤੋਂ ਜਸਦੀਪ ਸਿੰਘ, ਸਿਮਪਲੈਕਸ ਇੰਡਟਰੀਜ਼ ਤੋਂ ਜਗਦੀਪ ਸਾਹਨੀ, ਰਾਜੂ ਸਾਲੇਸ ਇੰਡਟਰੀਜ਼ ਤੋਂ ਰਾਜ ਕੁਮਾਰ ਜੀ, ਡੀ.ਸੀ. ਕਪੂਰ ਇੰਡਸਟਰੀਜ਼ ਤੋਂ ਸੰਦੀਪ ਕਪੂਰ, ਮਹਿਤਾ ਮਨੁਫੈਕਚਰਿੰਗ ਇੰਡਸਟਰੀਜ਼ ਤੋਂ ਸੁਨੀਲ ਮਹਿਤਾ, ਬੋਮਬੇ ਫੋਮ ਕਾਸਟ ਤੋਂ ਵਿਕਾਸ ਕਟਿਆਲ, ਵਿਰਦੀ ਇੰਡਸਟਰੀਜ਼ ਤੋਂ ਅਜੀਤ ਸਿੰਘ ਵਿਰਦੀ, ਬੇਦੀ ਇੰਡਸਟਰੀਜ਼ ਤੋਂ ਜਸਜੀਤ ਬੇਦੀ, ਜਰਨੈਲ ਸਿੰਘ ਰੰਧਾਵਾ ਆਦਿ ਮੌਜੂਦ ਸਨ |