ਜਲੰਧਰ, 8 ਮਈ (ਪਵਨ ਖਰਬੰਦਾ)-ਏਪੀਜੇ ਸਕੂਲ ਮਹਾਂਵੀਰ ਮਾਰਗ ਜਲੰਧਰ ਵਿਖੇ ਡਾ. ਜਸਵਿੰਦਰ ਸਿੰਘ, ਡਾ. ਜੋਤੀ ਅਤੇ ਡਾ. ਸ਼ਵੇਤਾ ਦੀ ਟੀਮ ਵੱਲੋਂ ਕਲਾਸ 9ਵੀਂ ਤੋਂ 12ਵੀਂ ਦੇ ਵਿਦਿਆਰਥੀਆਂ ਲਈ ਦੋ ਦਿਨਾਂ ਦਾ ਮੁਫ਼ਤ ਡੈਂਟਲ ਚੈਕਅੱਪ ਕੈਂਪ ਲਗਾਇਆ ਗਿਆ | ਇਸ ਕੈਂਪ ਦਾ ਸਕੂਲ ਦੇ ਪਿ੍ੰਸੀਪਲ ਯਸ਼ਪਾਲ ਸ਼ਰਮਾ, ਵਾਈਸ ਪਿ੍ੰਸੀਪਲ ਆਰਤੀ ਤੇ ਮੈਡੀਕਲ ਅਫਸਰ ਰੇਣੁ ਮਲਹੋਤਰਾ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ | ਕੈਂਪ ਦੌਰਾਨ ਵਿਦਿਆਰਥੀਆਂ ਦਾ ਵਿਸਥਾਰਪੂਰਵਕ ਔਰਲ ਚੈਕਅੱਪ ਕੀਤਾ ਗਿਆ ਤੇ ਹਰ ਵਿਦਿਆਰਥੀ ਨੂੰ ਉਸ ਦੀ ਡੈਂਟਲ ਸਿਹਤ ਸੰਬੰਧੀ ਰਿਪੋਰਟ ਦਿੱਤੀ ਗਈ | ਡਾਕਟਰਾਂ ਵੱਲੋਂ ਬੱਚਿਆਂ ਨੂੰ ਦੰਦਾਂ ਦੀ ਸਹੀ ਸੰਭਾਲ, ਰੋਜ਼ਾਨਾ ਸਾਫ਼-ਸੁਥਰਾਈ ਤੇ ਔਰਲ ਹਾਈਜੀਨ ਬਾਰੇ ਮਹੱਤਵਪੂਰਨ ਜਾਣਕਾਰੀ ਵੀ ਦਿੱਤੀ ਗਈ | ਇਸ ਮੌਕੇ ਸਕੂਲ ਪ੍ਰਬੰਧਕਾਂ ਨੇ ਡਾਕਟਰੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਵਿਦਿਆਰਥੀਆਂ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਵਿੱਚ ਬਹੁਤ ਮਦਦਗਾਰ ਸਾਬਤ ਹੁੰਦੇ ਹਨ | ਵਿਦਿਆਰਥੀਆਂ ਨੇ ਵੀ ਇਸ ਕੈਂਪ ਤੋਂ ਲਾਭ ਪ੍ਰਾਪਤ ਕਰਦੇ ਹੋਏ ਡਾਕਟਰਾਂ ਵੱਲੋਂ ਦਿੱਤੀ ਸਲਾਹ ਨੂੰ ਅਪਣਾਉਣ ਦਾ ਸੰਕਲਪ ਲਿਆ |