ਸ਼ਾਹਕੋਟ, 8 ਮਈ (ਦਲਜੀਤ ਸਿੰਘ ਸਚਦੇਵਾ)-ਭਾਜਪਾ ਨੇ ਤਿੰਨ ਸੂਬਿਆਂ 'ਚ ਜਿੱਤ ਹਾਸਲ ਕਰਕੇ ਵਰਕਰਾਂ ਵਿਚ ਇਕ ਨਵੀਂ ਊਰਜਾ ਤੇ ਜੋਸ਼ ਭਰ ਦਿੱਤਾ ਹੈ | ਇਹ ਜਿੱਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ-ਪੱਖੀ ਅਤੇ ਕਲਿਆਣਕਾਰੀ ਨੀਤੀਆਂ 'ਤੇ ਜਨਤਾ ਦੀ ਮੋਹਰ ਹੈ | ਇਹ ਪ੍ਰਗਟਾਵਾ ਭਾਜਪਾ ਦੇ ਸਰਗਰਮ ਆਗੂ ਰਵੀਸ਼ ਗੋਇਲ ਰਾਮ ਤੇ ਅਕਾਸ਼ਦੀਪ ਸਿੰਘ ਉੱਪਲ ਨੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਚਲਾਈਆਂ ਗਈਆਂ ਭਲਾਈ ਸਕੀਮਾਂ ਚਾਹੇ ਉੱਜਵਲਾ ਯੋਜਨਾ ਹੋਵੇ, ਪ੍ਰਧਾਨ ਮੰਤਰੀ ਆਵਾਸ ਯੋਜਨਾ ਜਾਂ ਮੁਫ਼ਤ ਰਾਸ਼ਨ ਸਕੀਮ, ਇਨ੍ਹਾਂ ਸਕੀਮਾਂ ਨੇ ਜ਼ਮੀਨੀ ਪੱਧਰ 'ਤੇ ਆਮ ਲੋਕਾਂ ਦੇ ਜੀਵਨ ਵਿਚ ਵੱਡੀ ਤਬਦੀਲੀ ਲਿਆਂਦੀ ਹੈ | ਤਿੰਨ ਸੂਬਿਆਂ ਦੀ ਜਿੱਤ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਦੇਸ਼ ਦੀ ਜਨਤਾ 'ਮੋਦੀ ਦੀ ਗਾਰੰਟੀ' 'ਤੇ ਵਿਸ਼ਵਾਸ ਕਰਦੀ ਹੈ | ਪੰਜਾਬ ਦੀ ਸਿਆਸੀ ਹਵਾ ਵੀ ਹੁਣ ਬਦਲ ਰਹੀ ਹੈ | ਜਿਸ ਤਰ੍ਹਾਂ ਦਾ ਜੋਸ਼ ਵਰਕਰਾਂ ਵਿਚ ਦੇਖਣ ਨੂੰ ਮਿਲ ਰਿਹਾ ਹੈ, ਉਸ ਤੋਂ ਲੱਗਦਾ ਹੈ ਕਿ 2027 'ਚ ਪੰਜਾਬ ਵਿਚ ਕਮਲ ਖਿੜੇਗਾ ਤੇ ਪੂਰਨ ਬਹੁਮਤ ਵਾਲੀ ਭਾਜਪਾ ਸਰਕਾਰ ਸੂਬੇ ਨੂੰ ਮੁੜ ਖ਼ੁਸ਼ਹਾਲ ਬਣਾਉਣ ਵੱਲ ਕਦਮ ਵਧਾਏਗੀ |