ਕਰਤਾਰਪੁਰ, 8 ਮਈ (ਜਨਕ ਰਾਜ ਗਿੱਲ)-ਹਲਕਾ ਇੰਚਾਰਜ ਕਾਂਗਰਸ ਰਾਜਿੰਦਰ ਸਿੰਘ ਅਤੇ ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਵਲੋਂ ਆਗਾਮੀ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਹਲਕਾ ਕਰਤਾਰਪੁਰ ਸ਼ਹਿਰੀ ਖੇਤਰ 'ਚ ਪਾਰਟੀ ਨੂੰ ਹੋਰ ਵੀ ਮਜ਼ਬੂਤ ਕਰਨ 'ਤੇ ਚੋਣ ਰਣਨੀਤੀ ਉਲੀਕਣ ਲਈ ਖੇਤਰੀ ਲੀਡਰਸ਼ਿਪ ਵਲੋਂ ਇੱਕ ਪ੍ਰਭਾਵਸ਼ਾਲੀ ਮੀਟਿੰਗ ਸੀਨੀਅਰ ਕਾਂਗਰਸੀ ਆਗੂ ਅਤੇ ਆਬਜ਼ਰਵਰ ਸਰਦਾਰ ਪਿ੍ਥਵੀ ਪਾਲ ਸਿੰਘ ਖਹਿਰਾ ਦੀ ਦੇਖ ਰੇਖ ਹੇਠ ਕਾਂਗਰਸੀ ਆਗੂਆਂ 'ਤੇ ਵਰਕਰਾਂ ਵਲੋਂ ਕੀਤੀ ਗਈ | ਇਸ ਮੌਕੇ ਸੰਬੋਧਨ ਕਰਦਿਆਂ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਆਗੂ ਅਤੇ ਆਬਜ਼ਰਵਰ ਸਰਦਾਰ ਪਿ੍ਥਵੀ ਪਾਲ ਸਿੰਘ ਖਹਿਰਾ ਨੇ ਆਖਿਆ ਕਿ ਸੂਬੇ ਅਤੇ ਹਲਕਾ ਕਰਤਾਰਪੁਰ ਦੇ ਮੌਜੂਦਾ ਸਿਆਸੀ ਹਾਲਾਤਾਂ ਨੂੰ ਦੇਖਦੇ ਹੋਏ ਪਾਰਟੀ ਵਲੋਂ ਨਗਰ ਕੌਂਸਲ ਚੋਣਾਂ 'ਚ ਮਿਹਨਤੀ ਅਤੇ ਲੋਕ ਹਿੱਤਾਂ ਨਾਲ ਜੁੜੇ ਕਾਂਗਰਸੀ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾਵੇਗਾ |ਇਸ ਮੌਕੇ ਤੇ ਹਲਕਾ ਇੰਚਾਰਜ਼ ਸੇਵਾ ਮੁਕਤ ਐੱਸ.ਐੱਸ.ਪੀ ਰਾਜਿੰਦਰ ਸਿੰਘ ਅਤੇ ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਵਲੋਂ ਵਰਕਰਾਂ ਅਤੇ ਆਗੂਆਂ ਨੂੰ ਅੱਜ ਤੋਂ ਹੀ ਕੌਂਸਲ ਚੋਣਾਂ ਲਈ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕਰਦੇ ਹੋਏ ਪਾਰਟੀ ਨੂੰ ਖੇਤਰ 'ਚ ਹੋਰ ਚੜ੍ਹਤ ਤੇ ਮਜਬੂਤੀ ਪ੍ਰਦਾਨ ਕਰਨ ਦਾ ਟੀਚਾ ਵੀ ਦਿੱਤਾ | ਇਸ ਮੌਕੇ ਤੇ ਮਹਿਲਾ ਸ਼ਕਤੀ ਦੀ ਨੁਮਾਇੰਦਗੀ ਕਰਦਿਆਂ ਪ੍ਰਧਾਨ ਮਹਿਲਾ ਕਾਂਗਰਸ ਜਲੰਧਰ ਦਿਹਾਤੀ ਰੇਣੂ ਸੇਠ ਨੇ ਵੀ ਪਾਰਟੀ ਦੀ ਜਿੱਤ ਲਈ ਅਹਿਮ ਸੁਝਾਅ ਸਾਂਝੇ ਕੀਤੇ | ਇਸ ਮੌਕੇ ਪ੍ਰਧਾਨ ਗੋਪਾਲ ਸੂਦ, ਸੀਨੀਅਰ ਕਾਂਗਰਸੀ ਆਗੂ ਜੱਸੀ ਭੁੱਲਰ, ਅਮਰਜੀਤ ਸਿੰਘ ਕੰਗ ਬਲਾਕ ਪ੍ਰਧਾਨ, ਅਰਵਿੰਦ ਢੰਡਾ, ਜਗਰੂਪ ਸਿੰਘ ਫੌਜੀ ਅੰਬੀਆਂ ਤੋਹਫਾ, ਸ੍ਰੀ ਕਾਂਸ਼ੀ ਰਾਮ ਜੀ ਕੌਂਸਲਰ ਬਾਲ ਕਿਸ਼ਨ ਬਾਲੀ, ਅਰਵਿੰਦ ਢੰਡਾ ਚੇਅਰਮੈਨ, ਰਜੀਵ ਢੰਡਾ ਵਾਈਸ ਪ੍ਰੈਸੀਡੈਂਟ ਸਿਟੀ ਕਾਂਗਰਸ, ਨਰੇਸ਼ ਗੋਰਾ ਪ੍ਰਧਾਨ ਸੇਵਾ ਦਲ, ਹੀਰਾ ਲਾਲ ਖੋਸਲਾ ਚੇਅਰਮੈਨ, ਸ਼ਕਤੀ ਕੁਮਾਰ ਵਾਈਸ ਪ੍ਰਧਾਨ, ਮਨੋਜ ਫੌਜੀ, ਸੰਸਾਰ ਚੰਦ, ਰਾਮਪਾਲ ਦੁਬਈ ਵਾਲੇ, ਧਿਆਨ ਸਿੰਘ ਟਾਲੀ, ਬੂਟਾ ਸਿੰਘ ਬੈਂਸ ਟਕਸਾਲੀ ਕਾਂਗਰਸੀ ਲੀਡਰ,ਦੌਲਤ ਰਾਮ ਜੀ, ਅੰਜੂ ਵਸਿਸਟ, ਅੰਜੂ ਬੈਂਸ, ਨਾਥੀ ਰਾਮ ਜੀ,ਪੱਪੂ ਪਹਿਲਵਾਨ, ਨਰਿੰਦਰ ਸਿੰਘ ਵਲੋਂ ਵੀ ਆਪੋ ਆਪਣੇ ਵਿਚਾਰਾਂ ਦੀ ਸਾਂਝ ਪਾਈ |