12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਕਿਸ਼ਨਪੁਰਾ ਚੌਕ ਨੇੜੇ ਬਾਰ 'ਚ ਨਸ਼ੇ ਵਿੱਚ ਧੁੱਤ ਨੌਜਵਾਨਾਂ ਦਾ ਹੰਗਾਮਾ, ਭੰਨਤੋੜ ਕਰ ਕੇ ਫਰਾਰ <br/>

Ad Position 21
No active advertisement
ਅਜੀਤ ਡੈਸਕ 13-05-2026
ਮਕਸੂਦਾਂ, 12 ਮਈ (ਸÏਰਵ ਮਹਿਤਾ)-ਜਲੰਧਰ ਦੇ ਕਿਸ਼ਨਪੁਰਾ ਚÏਾਕ ਨੇੜੇ ਇਕ ਬਾਰ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਬੀਅਰ ਪੀਣ ਆਏ ਚਾਰ ਨÏਜਵਾਨਾਂ ਨੇ ਨਸ਼ੇ ਦੀ ਹਾਲਤ ਵਿੱਚ ਸਟਾਫ ਨਾਲ ਪਹਿਲਾਂ ਗਾਲੀ-ਗਲÏਚ ਕੀਤੀ ਅਤੇ ਫਿਰ ਮਾਰਕੁੱਟ ਕਰਦੇ ਹੋਏ ਬਾਰ ਅੰਦਰ ਭੰਨਤੋੜ ਕਰ ਦਿੱਤੀ¢ ਦੋਸ਼ੀਆਂ ਨੇ ਕੁਰਸੀਆਂ ਅਤੇ ਗਲਾਸ ਚੁੱਕ ਕੇ ਕੱਚ ਦੇ ਟੇਬਲਾਂ 'ਤੇ ਮਾਰੇ, ਜਿਸ ਕਾਰਨ ਬਾਰ ਦਾ ਕਾਫ਼ੀ ਨੁਕਸਾਨ ਹੋਇਆ¢ ਘਟਨਾ ਤੋਂ ਬਾਅਦ ਸਾਰੇ ਨÏਜਵਾਨ ਮÏਕੇ ਤੋਂ ਫਰਾਰ ਹੋ ਗਏ¢ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਦੋਸ਼ੀਆਂ ਦੀ ਪਛਾਣ ਕਰ ਲਈ ਹੈ ਅਤੇ ਉਨ੍ਹਾਂ ਦੀ ਤਲਾਸ਼ ਜਾਰੀ ਹੈ¢ ਬਾਰ ਦੇ ਮੈਨੇਜਰ ਸੋਮ ਸਿੰਘ ਨੇ ਦੱਸਿਆ ਕਿ ਦੁਪਹਿਰ ਕਰੀਬ ਸਾੜੇ ਤਿੰਨ ਵਜੇ ਚਾਰ ਨÏਜਵਾਨ ਬਾਰ ਵਿੱਚ ਬੀਅਰ ਪੀਣ ਲਈ ਆਏ ਸਨ¢ ਕੁਝ ਸਮੇਂ ਬਾਅਦ ਦੋ ਨÏਜਵਾਨ ਬਾਹਰ ਨਿਕਲ ਗਏ ਜਦਕਿ ਬਾਕੀ ਦੋ ਬਾਥਰੂਮ ਵੱਲ ਚਲੇ ਗਏ¢ ਥੋੜ੍ਹੀ ਦੇਰ ਬਾਅਦ ਉਹ ਸਟਾਫ ਕੋਲ ਆ ਕੇ ਕਹਿਣ ਲੱਗੇ ਕਿ ਬਾਥਰੂਮ ਵਿੱਚ ਕਿਸੇ ਨੇ ਉਲਟੀ ਕੀਤੀ ਹੋਈ ਹੈ ਅਤੇ ਉਸਨੂੰ ਤੁਰੰਤ ਸਾਫ਼ ਕਰਵਾਇਆ ਜਾਵੇ¢ ਮੈਨੇਜਰ ਮੁਤਾਬਿਕ ਉਸ ਵੇਲੇ ਬਾਰ ਵਿੱਚ ਹੋਰ ਕੋਈ ਗਾਹਕ ਮÏਜੂਦ ਨਹੀਂ ਸੀ ਅਤੇ ਇਹ ਚਾਰੇ ਹੀ ਇਕੱਲੇ ਗਾਹਕ ਸਨ¢ ਸਟਾਫ ਨੇ ਸ਼ਾਂਤੀ ਨਾਲ ਉਨ੍ਹਾਂ ਨੂੰ ਕਿਹਾ ਕਿ ਬਾਥਰੂਮ ਸਾਫ਼ ਕਰਵਾ ਦਿੱਤਾ ਜਾਵੇਗਾ, ਪਰ ਉਲਟੀ ਉਨ੍ਹਾਂ ਵਿੱਚੋਂ ਹੀ ਕਿਸੇ ਇੱਕ ਨੇ ਕੀਤੀ ਹੋ ਸਕਦੀ ਹੈ¢ ਇਹ ਸੁਣਦੇ ਹੀ ਨÏਜਵਾਨ ਗੁੱਸੇ ਵਿੱਚ ਆ ਗਏ ਅਤੇ ਨਸ਼ੇ ਦੀ ਹਾਲਤ ਵਿੱਚ ਸਟਾਫ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ¢ ਗੱਲ ਵਧਣ 'ਤੇ ਨÏਜਵਾਨਾਂ ਨੇ ਸਟਾਫ 'ਤੇ ਹੱਥ ਚੁੱਕ ਲਿਆ ਅਤੇ ਬਾਰ ਅੰਦਰ ਜ਼ਬਰਦਸਤ ਹੰਗਾਮਾ ਕਰ ਦਿੱਤਾ¢ ਦੋਸ਼ੀਆਂ ਨੇ ਕੁਰਸੀਆਂ ਚੁੱਕ ਕੇ ਕੱਚ ਦੇ ਟੇਬਲਾਂ 'ਤੇ ਮਾਰੀਆਂ, ਕਈ ਗਲਾਸ ਤੋੜ ਦਿੱਤੇ ਅਤੇ ਬੀਅਰ ਬਣਾਉਣ ਵਾਲੀ ਕੀਮਤੀ ਮਸ਼ੀਨ ਨੂੰ ਵੀ ਨੁਕਸਾਨ ਪਹੁੰਚਾਇਆ¢ ਹੰਗਾਮੇ ਕਾਰਨ ਬਾਰ ਵਿੱਚ ਦਹਿਸ਼ਤ ਦਾ ਮਾਹÏਲ ਬਣ ਗਿਆ¢ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ 8 ਦੇ ਮੁਖੀ ਸਾਹਿਲ ਚÏਧਰੀ ਪੁਲਿਸ ਟੀਮ ਸਮੇਤ ਮÏਕੇ 'ਤੇ ਪਹੁੰਚੇ¢ ਪੁਲਿਸ ਨੇ ਬਾਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ, ਜਿਸ ਵਿੱਚ ਦੋਸ਼ੀ ਨÏਜਵਾਨਾਂ ਦੀਆਂ ਹਰਕਤਾਂ ਕੈਦ ਹੋਈਆਂ ਹਨ¢ ਫੁਟੇਜ ਵਿੱਚ ਨਜ਼ਰ ਆ ਰਹੀ ਐਕਟਿਵਾ ਦੇ ਨੰਬਰ ਦੇ ਆਧਾਰ 'ਤੇ ਪੁਲਿਸ ਨੇ ਦੋਸ਼ੀਆਂ ਦੀ ਪਛਾਣ ਕਰ ਲਈ ਹੈ¢ ਪੁਲਿਸ ਮੁਤਾਬਕ ਦੋਸ਼ੀ ਕਰਾਜ਼ ਮੰਡੀ ਇਲਾਕੇ ਦੇ ਰਹਿਣ ਵਾਲੇ ਹਨ¢ ਉਨ੍ਹਾਂ ਦੇ ਘਰਾਂ 'ਤੇ ਛਾਪੇਮਾਰੀ ਕੀਤੀ ਗਈ ਹੈ, ਪਰ ਫਿਲਹਾਲ ਸਾਰੇ ਫਰਾਰ ਦੱਸੇ ਜਾ ਰਹੇ ਹਨ¢ ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦੀ ਗਿ੍ਫ਼ਤਾਰ ਕਰ ਲਿਆ ਜਾਵੇਗਾ¢

Ad Position 22
No active advertisement
ਪਿਛਲੀ ਖ਼ਬਰ ਪੁਲਿਸ ਦੀ ਮÏਜੂਦਗੀ 'ਚ ਚੱਲੀਆਂ ਗੋਲੀਆਂ, ਨਵੀਂ ਮਕਸੂਦਾਂ ਮੰਡੀ ਬਣੀ ਜੰਗ ਮੈਦਾਨ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਜਥੇਦਾਰ ਵਡਾਲਾ ਦੀ ਅਗਵਾਈ ਹੇਠ ਮੀਟਿੰਗ <br/>
Ad Position 24