12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਲਾਸਾਨੀ ਇਨਸਾਨ ਸਨ ਪ੍ਰੋਫ਼ੈਸਰ ਵੜੈਚ : ਇੰਜ. ਕੁਲਵੰਤ ਬੀਰ ਸਿੰਘ ਕਲੇਰ

Ad Position 21
No active advertisement
ਅਜੀਤ ਡੈਸਕ 13-05-2026
ਜਲੰਧਰ, 12 ਮਈ (ਐੱਮ. ਐੱਸ. ਲੋਹੀਆ) - ਆਜ਼ਾਦੀ ਦੇ ਇਨਕਲਾਬੀ ਸੰਘਰਸ਼ ਅਤੇ ਵਿਸ਼ੇਸ਼ ਕਰਕੇ ਗਦਰ ਲਹਿਰ ਦੇ ਸੂਰਮਿਆਂ ਦੀ ਕੁਰਬਾਨੀ ਨੰੂ ਇਤਿਹਾਸ ਦਾ ਮਹੱਤਵਪੂਰਨ ਹਿੱਸਾ ਬਣਾਉਣ ਵਾਲੇ ਇਤਿਹਾਸਕਾਰ ਅਤੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਦੇ ਪ੍ਰੋਫ਼ੈਸਰ ਮਲਵਿੰਦਰਜੀਤ ਸਿੰਘ ਵੜੈਚ ਨੰੂ ਲਾਸਾਨੀ ਇਨਸਾਨ ਦੱਸਦਿਆਂ ਇੰਜ. ਕੁਲਵੰਤ ਬੀਰ ਸਿੰਘ ਕਲੇਰ ਨੇ ਉਨ੍ਹਾਂ ਨੰੂ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ | ਅੱਜ ਪ੍ਰੋਫ਼ੈਸਰ ਵੜੈਚ ਨਿਮਿਤ ਰੱਖੀ ਸ਼ੋਕ ਸਭਾ 'ਚ ਬੋਲਦਿਆਂ ਇੰਜੀਨੀਅਰ ਕਲੇਰ ਨੇ ਉਨ੍ਹਾਂ ਦੇ ਲਾਸਾਨੀ ਜੀਵਨ 'ਤੇ ਰੌਸ਼ਨੀ ਪਾਈ | ਉਨ੍ਹਾਂ ਤੋਂ ਇਲਾਵਾ ਇੰਜ. ਯਾਦਵਿੰਦਰਪਾਲ ਸਿੰਘ ਬਾਠ, ਇੰਜ. ਮਨੋਹਰ ਸਿੰਘ ਖਹਿਰਾ, ਇੰਜ. ਅੰਮਿ੍ਤਪਾਲ ਸਿੰਘ ਅਤੇ ਇੰਜ. ਸੀਤਲ ਸਿੰਘ ਸੰਘਾ ਨੇ ਵੀ ਪ੍ਰੋਫ਼ੈਸਰ ਸਾਹਿਬ ਦੇ ਮਹਾਨ ਯੋਗਦਾਨ ਬਾਰੇ ਆਪਣੇ ਵਿਚਾਰ ਪ੍ਰਗਟਾਉਂਦਿਆ ਉਨ੍ਹਾਂ ਨੰੂ ਖਿਰਾਜ-ਇ-ਅਕੀਦਤ ਭੇਟ ਕੀਤੀ | ਵਰਨਣਯੋਗ ਹੈ ਕਿ ਸਾਹਿਤਕਲਾ ਕੇਂਦਰ ਜਲੰਧਰ ਦੇ ਰੂਹੇ ਰਵਾਂ ਇੰਜ. ਹਰਜਿੰਦਰ ਸਿੰਘ ਮਿਨਹਾਸ (ਸਰੀ), ਇੰਜ. ਤੇਜਾ ਸਿੰਘ ਸੰਧੂ ਤੇ ਇੰਜ. ਰਘੂਬੀਰ ਸਿੰਘ ਸਿੱਧੂ (ਬਰੰਪਟਨ) ਵੀ ਪ੍ਰੋਫ਼ੈਸਰ ਵੜੈਚ ਦੇ ਵਿਦਿਆਰਥੀ ਰਹੇ ਹਨ | ਸਭਾ ਦੇ ਅਖੀਰ 'ਚ ਕੇਂਦਰ ਦੇ ਪ੍ਰਧਾਨ ਪ੍ਰੋਫ਼ੈਸਰ ਡਾ. ਗੋਪਾਲ ਸਿੰਘ ਬੁੱਟਰ ਨੇ ਕਿਹਾ ਕਿ ਪ੍ਰੋਫ਼ੈਸਰ ਮਲਵਿੰਦਰਜੀਤ ਸਿੰਘ ਵੜੈਚ ਸਾਡੇ ਮਾਰਗ ਦਰਸ਼ਕ ਸਨ ਅਤੇ ਉਨ੍ਹਾਂ ਦੀਆਂ ਲਿਖਤਾਂ ਤੇ ਜੀਵਨ ਸਾਨੰੂ ਉਸਾਰੂ ਕੰਮਾਂ 'ਚ ਲੱਗੇ ਰਹਿਣ ਲਈ ਨਿਰੰਤਰ ਪ੍ਰੇਰਿਤ ਕਰਦੇ ਰਹਿਣਗੇ | ਕੇਂਦਰ ਦੇ ਜਨਰਲ ਸਕੱਤਰ ਨਰਿੰਦਰਪਾਲ ਸਿੰਘ ਕੰਗ ਨੇ ਵੜੈਚ ਸਾਹਿਬ ਨੂੰ ਕਾਵਿਕ ਸ਼ਰਧਾਂਜਲੀ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਨਪੁਰ ਢੱਡਾ ਦੀ ਨਵਜੋਤ ਕੌਰ ਜ਼ਿਲ੍ਹੇ 'ਚੋਂ 7ਵੇਂ ਸਥਾਨ 'ਤੇ ਰਹੀ <br/> ਅਗਲੀ ਖ਼ਬਰ ਪੁਲਿਸ ਦੀ ਮÏਜੂਦਗੀ 'ਚ ਚੱਲੀਆਂ ਗੋਲੀਆਂ, ਨਵੀਂ ਮਕਸੂਦਾਂ ਮੰਡੀ ਬਣੀ ਜੰਗ ਮੈਦਾਨ
Ad Position 24