12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਛੋਟੀ ਬਾਰਾਦਰੀ ਵਿਚ ਸੀਵਰੇਜ ਦੀ ਹੌਦੀ ਖੁੱਲ੍ਹੀ ਛੱਡਣ ਨਾਲ ਇਲਾਕੇ ਦੇ ਲੋਕਾਂ ਵਿਚ ਰੋਸ

Ad Position 21
No active advertisement
ਛੋਟੀ ਬਾਰਾਦਰੀ ਵਿਚ 14 ਫੁੱਟ ਡੰੂਘੀ ਹੌਦੀ ਜਿਸ ਦੀ ਸਲੈਬ ਨਾ ਰੱਖਣ ਕਰਕੇ ਆਲ਼ੇ ਦੁਆਲੇ ਦਾ ਵਾਤਾਵਰਨ ਖ਼ਰਾਬ ਹੋ ਰਿਹਾ ਹੈ | 199 ਤੇ 200 ਨੰਬਰ ਕੋਠੀ ਵਿਚਕਾਰ ਬਿਨਾਂ ਸਲੈਬ ਤੋਂ ਨਜ਼ਰ ਆ ਰਹੀ ਸੀਵਰੇਜ ਦੀ ਹੌਦੀ | ਤਸਵੀਰਾਂ : ਜੀ. ਪੀ. ਸਿੰਘ <br/> 13-05-2026
ਜਲੰਧਰ, 12 ਮਈ (ਸ਼ਿਵ)-ਸ਼ਹਿਰ ਵਿਚ ਇਸ ਵੇਲੇ ਸੀਵਰੇਜ ਬੰਦ ਹੋਣ ਅਤੇ ਕੂੜੇ ਦੀਆਂ ਜ਼ਿਆਦਾਤਰ ਸਮੱਸਿਆਵਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ | ਇਕ ਤਾਂ ਲੋਕਾਂ ਦੀ ਸ਼ਿਕਾਇਤਾਂ ਜਲਦੀ ਠੀਕ ਨਹੀਂ ਹੁੰਦੀਆਂ ਤੇ ਜੇਕਰ ਉਹ ਜਲਦੀ ਠੀਕ ਕਰਨ ਦਾ ਯਤਨ ਕੀਤਾ ਜਾਵੇ ਤਾਂ ਕਈ ਬਾਰ ਕੰਮ ਅਧੂਰਾ ਛੱਡ ਦਿੱਤਾ ਜਾਂਦਾ ਹੈ ਜਿਸ ਕਰਕੇ ਲੋਕਾਂ ਲਈ ਪੇ੍ਰਸ਼ਾਨੀ ਬਣ ਜਾਂਦਾ ਹੈ | ਪਿੰਮਜ ਦੇ ਕੋਲ ਛੋਟੀ ਬਾਰਾਦਰੀ ਦੇ ਪਾਰਟ 1 ਵਿਚ ਲੋਕਾਂ ਨੂੰ ਇਸ ਤਰਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕੋਠੀ ਨੰਬਰ 199 ਅਤੇ 200 ਦੇ ਵਿਚਕਾਰ ਕਾਫ਼ੀ ਮਹੀਨੇ ਪਹਿਲਾਂ ਸੀਵਰੇਜ ਦੀ ਹੌਦੀ ਦੀਆਂ ਕੰਧਾਂ ਨੂੰ ਨੁਕਸਾਨ ਪੁੱਜਾ ਸੀ | ਇਸ ਦੀਆਂ ਕੰਧਾਂ ਦੇ ਕਾਫ਼ੀ ਖ਼ਰਾਬ ਹੋਣ ਨਾਲ ਸੀਵਰੇਜ ਦੀ ਸਮੱਸਿਆ ਤੋਂ ਲੋਕਾਂ ਨੂੰ ਉਸ ਵੇਲੇ ਹੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਜਦੋਂ ਕਿ ਨਿਗਮ ਦੇ ਅਮਲੇ ਨੇ ਇਸ 14 ਫੁੱਟੀ ਡੁੰੂਘੀ ਹੌਦੀ ਦੀ ਮੁਰੰਮਤ ਕਰ ਦਿੱਤੀ ਸੀ ਪਰ ਉਸ ਨੂੰ ਸਲੈਬ ਪਾ ਕੇ ਢਕਿਆ ਨਹੀਂ ਗਿਆ ਜਿਸ ਕਰਕੇ ਆਸਪਾਸ ਲੋਕਾਂ ਲਈ ਰਹਿਣਾ ਔਖਾ ਹੋ ਰਿਹਾ ਹੈ ਤੇ ਕਈ ਲੋਕਾਂ ਦੀ ਸਿਹਤ ਵੀ ਖ਼ਰਾਬ ਹੋ ਗਈ ਹੈ | ਜਿਸ ਜਗਾ ਹੌਦੀ ਦੀ ਮੁਰੰਮਤ ਕੀਤੀ ਗਈ ਹੈ, ਉਸ ਦੇ ਨਿਵਾਸੀ ਰਮੇਸ਼ ਵਰਮਾ, ਸੁਰਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਨਿਗਮ ਦਾ ਅਮਲਾ ਆਪਣਾ ਪੂਰਾ ਕੰਮ ਕਰਕੇ ਨਹੀਂ ਗਿਆ ਜਦਕਿ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਉਹ ਕਿਸੇ ਤਰਾਂ ਨਾਲ ਸਲੈਬ ਹੌਦੀ ਦੇ ਉੱਪਰ ਰਖਵਾ ਦੇਣ ਤਾਂ ਜੋ ਲੋਕਾਂ ਨੂੰ ਉਸ ਦੀ ਬਦਬੂ ਤੋਂ ਪ੍ਰੇਸ਼ਾਨ ਨਾ ਹੋਣਾ ਪਵੇ ਪਰ ਸਲੈਬ ਨਾ ਰੱਖਣ ਕਰਕੇ ਲੋਕਾਂ ਦਾ ਰਹਿਣਾ ਔਖਾ ਹੋ ਰਿਹਾ ਹੈ | ਉਨ੍ਹਾਂ ਨੇ ਲੋਕਾਂ ਨੇ ਮੇਅਰ ਵਨੀਤ ਧੀਰ ਤੋਂ ਮੰਗ ਕੀਤੀ ਕਿ ਇਸ ਸਮੱਸਿਆ ਨੂੰ ਜਲਦੀ ਤੋਂ ਜਲਦੀ ਹੱਲ ਕਰਵਾਇਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਆਰਮੀ ਸਕੂਲਾਂ ਵਿੱਚ ਪੰਜਾਬੀ ਨੂੰ ਪਿੱਛੇ ਧੱਕਣ ਦੀ ਸਾਜਿਸ਼, ਭਾਜਪਾ ਦੀ ਸੋਚ ਪੰਜਾਬ ਵਿਰੋਧੀ-ਦੀਪਕ ਬਾਲੀ ਅਗਲੀ ਖ਼ਬਰ ਕਸਬਾ ਲਾਂਬੜਾ ਦੀਆਂ ਸੜਕਾਂ ਦਾ ਬੁਰਾ ਹਾਲ, ਪੀ.ਡਬਲਿਊ.ਡੀ. ਵਿਭਾਗ ਪ੍ਰਤੀ ਜਨਤਾ 'ਚ ਭਾਰੀ ਰੋਸ
Ad Position 24