27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਅਮਨ ਪਨੇਸਰ ਨੇ ਕਾਂਗਰਸ ਦਾ 'ਹੱਥ' ਛੱਡ 'ਆਪ' ਦਾ ਫੜਿਆ 'ਝਾੜੂ'

Ad Position 21
No active advertisement
ਲੋਹੀਆਂ ਦੇ ਵਾਰਡ ਨੰ: 6 ਤੋਂ ਉਮੀਦਵਾਰ ਠੇਕੇਦਾਰ ਮੱਖਣ ਸਿੰਘ ਦੇ ਹੱਕ 'ਚ ਸਮਰਥਨ ਦਿੰਦੇ ਹੋਏ ਕਾਂਗਰਸ ਛੱਡ 'ਆਪ' 'ਚ ਸ਼ਾਮਿਲ ਹੋਏ ਨੌਜਵਾਨ ਆਗੂ ਅਮਨ ਪਨੇਸਰ ਨੂੰ ਪਾਰਟੀ 'ਚ ਸ਼ਾਮਿਲ ਕਰਦੇ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਅਤੇ ਚੇਅਰਮੈਨ ਸਰਬਜੀਤ ਸਿੰਘ ਸਾਬ ਚਤਰੱਥ, ਸ਼ਹਿਰੀ ਪ੍ਰਧਾਨ ਸਾਹਿਬ ਸਿੰਘ ਕੰਗ, ਸਾ. ਪ੍ਰਧਾਨ ਬਲਵਿੰਦਰ ਸਿੰਘ ਟਿੱਡੂ, ਮਾ. ਕਰਮ ਚੰਦ ਸ਼ਰਮਾ, ਪ੍ਰਧਾਨ ਲਹਿੰਬਰ ਭੱਟੀ ਅਤੇ ਹੋਰ | ਤਸਵੀਰਾਂ : ਗੁਰਪਾਲ ਸਿੰਘ ਸ਼ਤਾਬਗੜ੍ਹ <br/> 15-05-2026
ਲੋਹੀਆਂ ਖਾਸ, 14 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਨਗਰ ਪੰਚਾਇਤ ਲੋਹੀਆਂ ਦੀਆਂ ਆਮ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੂੰ ਸ਼ਹਿਰ ਵਿੱਚ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਪਿੱਛਲੇ ਲੰਬੇ ਸਮੇਂ ਤੋਂ ਕਾਂਗਰਸ ਲਈ ਕੰਮ ਕਰਦੇ ਆ ਰਹੇ ਨੌਜਵਾਨ ਆਗੂ ਅਮਨ ਪਨੇਸਰ ਨੇ ਆਪਣੇ ਸਾਥੀਆਂ ਸਮੇਤ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲ੍ਹਾ ਫੜ ਲਿਆ ਹੈ | ਇਸ ਮੌਕੇ 'ਅਜੀਤ' ਨਾਲ ਗੱਲਬਾਤ ਕਰਦਿਆਂ ਹਲਕਾ ਸ਼ਾਹਕੋਟ ਦੇ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਅਤੇ ਮਾਰਕੀਟ ਕਮੇਟੀ ਲੋਹੀਆਂ ਖਾਸ ਦੇ ਚੇਅਰਮੈਨ ਸਰਬਜੀਤ ਸਿੰਘ ਸਾਬ ਚਤਰੱਥ ਨੇ ਕਿਹਾ ਕਿ ਨੌਜਵਾਨ ਤੇ ਸਰਗਰਮ ਆਗੂ ਅਮਨ ਪਨੇਸਰ ਅਤੇ ਉਨ੍ਹਾਂ ਦੇ ਸਾਥੀਆਂ ਦੇ ਆਉਣ ਨਾਲ ਆਪ ਪਾਰਟੀ ਦੇ ਵਾਰਡ ਨੰ: 6 ਤੋਂ ਉਮੀਦਵਾਰ ਠੇਕੇਦਾਰ ਮੱਖਣ ਸਿੰਘ ਦੀ ਸਥਿਤੀ ਬਹੁਤ ਮਜ਼ਬੂਤ ਹੋ ਗਈ ਹੈ | ਇਥੇ ਦੱਸਣਯੋਗ ਹੈ ਕਿ ਖੇਡ ਪ੍ਰਮੋਟਰ ਅਮਨ ਪਨੇਸਰ ਜਿਥੇ ਹਰ ਵਰਗ ਦੇ ਨੌਜਵਾਨਾਂ 'ਚ ਹਰਮਨ ਪਿਆਰੇ ਹਨ, ਉਥੇ ਆਪਣੇ ਰਾਮਗੜ੍ਹੀਆ ਭਾਈਚਾਰੇ ਅੰਦਰ ਵੀ ਵਧੀਆ ਅਧਾਰ ਰੱਖਦੇ ਹਨ | ਇਸ ਮੌਕੇ ਚੇਅਰਮੈਨ ਸਰਬਜੀਤ ਸਿੰਘ ਸਾਬ ਚਤਰੱਥ, ਸ਼ਹਿਰੀ ਪ੍ਰਧਾਨ ਸਾਹਿਬ ਸਿੰਘ ਕੰਗ, ਸਾ. ਪ੍ਰਧਾਨ ਬਲਵਿੰਦਰ ਸਿੰਘ ਟਿੱਡੂ, ਉਮੀਦਵਾਰ ਠੇਕੇਦਾਰ ਮੱਖਣ ਸਿੰਘ, ਪ੍ਰਧਾਨ ਲਹਿੰਬਰ ਭੱਟੀ, ਸਾ. ਕੌਂਸਲਰ ਆਗੂ ਸੁਖਵਿੰਦਰ ਸਿੰਘ ਥਿੰਦ, ਮੀਤ ਪ੍ਰਧਾਨ ਸੋਮ ਨਾਥ, ਸੁਖਵਿੰਦਰ ਸਿੰਘ ਹਲਵਾਈ, ਮੋਤੀ ਲਾਲ ਕਾਲੀਆ, ਤਾਰੀ, ਕੁਲਦੀਪ ਸਿੰਘ ਬਾਗਵਾਲੇ, ਮਾ. ਕਰਮ ਚੰਦ ਸ਼ਰਮਾ, ਰਾਗੀ ਜਸਵਿੰਦਰ ਸਿੰਘ ਫੋਰਮੈਨ, ਮਲਕੀਤ ਸਿੰਘ ਸਮੇਤ ਹੋਰ ਆਪ ਵਰਕਰ ਤੇ ਵੋਟਰ ਸਪੋਰਟਰ ਵੀ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਸੋਨੂੰ ਕੰਗ ਪੀ.ਏ ਵਲੋਂ ਚੱਕ ਬਾਹਮਣੀਆਂ 'ਚ ਤਿੰਨ ਰੋਜ਼ਾ ਕਿ੍ਕਟ ਟੂਰਨਾਮੈਂਟ ਦਾ ਉਦਘਾਟਨ ਅਗਲੀ ਖ਼ਬਰ ਪੈਦਲ ਆਏ ਲੁਟੇਰਿਆਂ ਵਲੋਂ ਦੇਸੀ ਕੱਟਾ ਦਿਖਾ ਕੇ ਕਰਿਆਨਾ ਸਟੋਰ ਤੋਂ 35 ਹਜ਼ਾਰ ਦੀ ਲੁੱਟ
Ad Position 24