27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਗੋਬਿੰਦ ਸਰਵਰ ਬੁਲੰਦਪੁਰੀ ਸਾਹਿਬ ਦਾ ਨਤੀਜਾ ਰਿਹਾ 100 ਫ਼ੀਸਦੀ <br/>

Ad Position 21
No active advertisement
ਅਜੀਤ ਡੈਸਕ 15-05-2026
ਮਹਿਤਪੁਰ, 14 ਮਈ (ਲਖਵਿੰਦਰ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਰ੍ਹਵੀਂ ਅਤੇ ਦਸਵੀਂ ਦੇ ਨਤੀਜਿਆਂ ਵਿੱਚੋਂ ਗੋਬਿੰਦ ਸਰਵਰ ਸੀਨੀਅਰ ਸੈਕੰਡਰੀ ਸਕੂਲ ਬੁਲੰਦਪੁਰੀ ਸਾਹਿਬ ਦੇ ਬੱਚਿਆਂ ਦਾ ਨਤੀਜਾ 100% ਰਿਹਾ | ਇਹ ਜਾਣਕਾਰੀ ਸਕੂਲ ਦੇ ਪਿ੍ੰਸੀਪਲ ਮੈਡਮ ਕੁਲਵੰਤ ਕੌਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬਾਰ੍ਹਵੀਂ ਜਮਾਤ ਦੇ ਕੁੱਲ 62 ਬੱਚਿਆਂ ਨੇ ਪ੍ਰੀਖਿਆ ਦਿੱਤੀ, ਜਿਨਾਂ ਵਿੱਚੋਂ 9 ਬੱਚਿਆਂ ਨੇ 90% ਤੋਂ ਜਿਆਦਾ, 33 ਬੱਚਿਆਂ ਨੇ 80% ਤੋਂ ਜਿਆਦਾ, 18 ਬੱਚਿਆਂ ਨੇ 70% ਤੋਂ ਜਿਆਦਾ ਅਤੇ 2 ਬੱਚਿਆਂ ਨੇ 60% ਤੋਂ ਜਿਆਦਾ ਅੰਕ ਹਾਸਿਲ ਕਰਕੇ ਗੋਬਿੰਦ ਸਰਵਰ ਅਤੇ ਆਪਣੇ ਮਾਪਿਆਂ ਦਾ ਨਾਅ ਰੌਸ਼ਨ ਕੀਤਾ | ਉਨਾਂ ਅੱਗੇ ਦੱਸਿਆ ਕਿ ਦਸਵੀਂ ਜਮਾਤ ਦਾ ਨਤੀਜਾ ਵੀ 100% ਰਿਹਾ ਅਤੇ 50 ਬੱਚਿਆਂ ਵਿੱਚੋਂ 9 ਬੱਚਿਆਂ ਨੇ 80% ਤੋਂ ਜਿਆਦਾ, 28 ਬੱਚਿਆਂ ਨੇ 70% ਤੋਂ ਜਿਆਦਾ,13 ਬੱਚਿਆਂ ਨੇ 60% ਤੋਂ ਜਿਆਦਾ ਅੰਕ ਹਾਸਿਲ ਕੀਤੀ | ਇਸ ਮੌਕੇ ਤੇ ਉਹਨਾਂ ਨੇ ਬੱਚਿਆਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਆਖਿਆ ਕਿ ਅਜੋਕੇ ਸਮੇਂ ਵਿੱਚ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਦੀ ਜ਼ਰੂਰਤ ਹੈ ਤੇ ਇਹ ਕੰਮ ਗੋਬਿੰਦ ਸਰਵਰ ਵੱਲੋਂ ਬੱਚਿਆਂ ਲਈ ਬਖੂਬੀ ਕੀਤਾ ਜਾ ਰਿਹਾ ਹੈ |ਬਾਰ੍ਹਵੀਂ ਜਮਾਤ ਵਿੱਚੋਂ ਬਲਰਾਜ ਸਿੰਘ ਨੇ 93.2% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, 92.6% ਅੰਕ ਲੈ ਕੇ ਸਿਮਰਨਜੀਤ ਕੌਰ ਨੇ ਦੂਜਾ ਸਥਾਨ ਅਤੇ 91% ਅੰਕ ਹਾਸਿਲ ਪ੍ਰਾਪਤ ਕਰਕੇ ਮਾਨਵ ਨੇ ਸਕੂਲ ਵਿੱਚੋਂ ਤੀਸਰਾ ਸਥਾਨ ਹਾਸਿਲ ਕੀਤਾ | ਦਸਵੀਂ ਜਮਾਤ ਵਿੱਚੋਂ ਸਿਮਰਨਦੀਪ ਕੌਰ ਨੇ 84.4% ਅੰਕ ਹਾਸਿਲ ਕਰਕੇ ਪਹਿਲਾਂ ਕੋਮਲਪ੍ਰੀਤ ਕੌਰ ਨੇ 83.1 ਅੰਕ ਲੈ ਕੇ ਦੂਸਰਾ ਅਤੇ 82.3% ਅੰਕ ਲੈ ਕੇ ਕੋਮਲਪ੍ਰੀਤ ਕੌਰ ਪੁੱਤਰੀ ਕੁਲਦੀਪ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ |ਇਸ ਮੌਕੇ ਤੇ ਸਕੂਲ ਦੇ ਵਾਈਸ ਪਿ੍ੰਸੀਪਲ ਸ.ਮੰਗਲ ਸਿੰਘ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆਦਮਪੁਰ ਦੀ ਤਜਿੰਦਰ ਕੌਰ 'ਆਈਕੋਨਿਕ ਵੂਮੈਨ ਆਫ ਇੰਡੀਆ ਐਵਾਰਡ' ਨਾਲ ਸਨਮਾਨਿਤ <br/> ਅਗਲੀ ਖ਼ਬਰ ਮਹਾਰਾਜਾ ਰਣਜੀਤ ਸਿੰਘ ਪੁਲਿਸ ਪਬਲਿਕ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ <br/>
Ad Position 24