10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਦ ਗੁਰੂਕੁਲ ਸਕੂਲ ਦਾ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

Ad Position 21
No active advertisement
ਅਜੀਤ ਡੈਸਕ 16-05-2026
ਜਲੰਧਰ, 15 ਮਈ (ਪਵਨ ਖਰਬੰਦਾ)-ਸੀ.ਬੀ.ਐੱਸ.ਈ. ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਦੇ ਨਤੀਜਿਆਂ ਵਿੱਚ ਦ ਗੁਰੂਕੁਲ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ¢ ਪ੍ਰਬੰਧਕਾਂ ਨੇ ਦੱਸਿਆ ਕਿ ਸਾਇੰਸ ਸਟ੍ਰੀਮ ਦੀ ਵਿਦਿਆਰਥਣ ਰੀਤ ਕੌਰ ਨੇ 93% ਅੰਕਾਂ ਨਾਲ ਸਰਵਉੱਤਮ ਸਥਾਨ ਪ੍ਰਾਪਤ ਕੀਤਾ¢ ਕਾਮਰਸ ਸਟ੍ਰੀਮ 'ਚ ਲਵਜੋਤ ਕੌਰ ਨੇ 92.6% ਅੰਕ ਪ੍ਰਾਪਤ ਕਰਕੇ ਪਹਿਲਾ, ਚੰਨਪ੍ਰੀਤ ਕੌਰ ਅਤੇ ਪ੍ਰਤੀਕ ਸਿੰਘ ਨੇ 92% ਅੰਕ ਪ੍ਰਾਪਤ ਕਰਕੇ ਸਾਂਝੇ ਤੌਰ 'ਤੇ ਦੂਸਰਾ ਅਤੇ ਗੁਰਪ੍ਰੀਤ ਕੌਰ ਨੇ 90.6% ਅੰਕਾਂ ਨਾਲ ਤੀਸਰ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਮਾਨ ਵਧਾਇਆ, ਜਦਕਿ ਸਾਇੰਸ ਸਟ੍ਰੀਮ ਵਿੱਚ ਰੌਣਕ ਨੇ 86.6% ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਅਤੇ ਨਿਹਾਰਿਕਾ ਨੇ 85.8% ਅੰਕ ਹਾਸਲ ਕਰਕੇ ਤੀਸਰਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ¢ ਇਨ੍ਹਾਂ ਦੇ ਨਾਲ ਹੀ ਵਰਸ਼ਾ, ਦਮਨਪ੍ਰੀਤ, ਵੰਸ਼ਿਕਾ ਖੋਸਲਾ, ਦੀਆ ਅਤੇ ਹਰਮਨਪ੍ਰੀਤ ਕੌਰ ਨੇ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ¢ ਸਕੂਲ਼ ਦੇ ਚੇਅਰਮੈਨ ਐਨ.ਕੇ. ਹਾਂਡਾ, ਡਾਇਰੈਕਟਰ ਸ੍ਰੀਮਤੀ ਸੁਸ਼ਮਾ ਹਾਂਡਾ ਅਤੇ ਪਿ੍ੰਸੀਪਲ ਸ੍ਰੀਮਤੀ ਰਾਧਾ ਗੱਖੜ ਨੇ ਹੋਣਹਾਰ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਉਨ੍ਹਾਂ ਦੀ ਇਸ ਪ੍ਰਾਪਤੀ 'ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਪਾਸਲਾ ਤੇ ਜਾਮਾਰਾਏ ਨੇ ਕੀਤੀ ਕਿਸਾਨਾਂ 'ਤੇ ਜਬਰ ਢਾਹੁਣ ਦੀ ਕਰੜੀ ਨਿਖੇਧੀ ਅਗਲੀ ਖ਼ਬਰ ਕਰਤਾਰਪੁਰ ਨਗਰ ਕੌਂਸਲ ਦੇ ਵਾਰਡ ਨੰਬਰ-1 ਤੋਂ ਉਮੀਦਵਾਰ ਪੂਜਾ ਵਲੋਂ ਕਾਗਜ਼ ਦਾਖਲ
Ad Position 24