ਜਲੰਧਰ, 20 ਜੂਨ (ਸ਼ਿਵ)- ਪਹਿਲੀ ਬਾਰ ਪੰਜਾਬ ਫੇਰੀ ਦੌਰਾਨ ਜਲੰਧਰ ਪੁੱਜੇ ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਨਿਤਿਨ ਨਬੀਨ ਨੇ ਕਿਹਾ ਹੈ ਕਿ ਜਿਸ ਤਰਾਂ ਨਾਲ ਪੱਛਮੀ ਬੰਗਾਲ ਦੇ ਲੋਕਾਂ ਨੇ ਵਿਕਾਸ ਅਤੇ ਮਜ਼ਬੂਤ ਕਾਨੂੰਨ ਵਿਵਸਥਾ ਲਈ ਭਾਜਪਾ ਵਿਚ ਭਰੋਸਾ ਜ਼ਾਹਿਰ ਕਰਦੇ ਹੋਏ ਵੱਡੇ ਬਹੁਮਤ ਨਾਲ ਉੱਥੇ ਸਰਕਾਰ ਬਣਾਈ ਹੈ। ਉਸੇ ਤਰਾਂ ਨਾਲ ਪੰਜਾਬ ਵਿਚ ਵੀ ਲੋਕ ਤਰੱਕੀ ਅਤੇ ਸੂਬੇ ਨੂੰ ਦੁਬਾਰਾ ਨੰਬਰ ਇਕ ਸੂਬਾ ਬਣਾਉਣ ਲਈ ਅਗਲੇ ਸਾਲ ਭਾਜਪਾ ਦੀ ਸਰਕਾਰ ਬਣਾਉਣ ਲਈ ਤਿਆਰ ਹਨ। ਸ੍ਰੀ ਨਿਤਿਨ ਨਬੀਨ ਅੱਜ ਜਲੰਧਰ ਦੇ ਸ੍ਰੀ ਰਾਮ ਚੌਕ ਤੋਂ ਲੈ ਕੇ ਭਗਵਾਨ ਵਾਲਮੀਕੀ ਚੌਕ ਵਿਚ ਕੱਢੇ ਗਏ ਪ੍ਰਭਾਵਸ਼ਾਲੀ ਰੋਡ ਸ਼ੋਅ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਸ੍ਰੀ ਨਿਤਿਨ ਨਬੀਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀਆਂ ਕਲਿਆਣਕਾਰੀ ਅਤੇ ਵਿਕਾਸ ਪੱਖੀ ਨੀਤੀਆਂ ਨਾਲ ਸੂਬੇ ਲਗਾਤਾਰ ਤਰੱਕੀ ਕਰ ਰਹੇ ਹਨ ਤੇ ਹੁਣ ਪੰਜਾਬ ਦੇ ਲੋਕ ਵੀ ਪੰਜਾਬ ਨੂੰ ਵੀ ਖ਼ੁਸ਼ਹਾਲ ਅਤੇ ਸ਼ਾਂਤ ਸੂਬਾ ਬਣਿਆ ਦੇਖਣਾ ਚਾਹੁੰਦੇ ਹਨ ਤੇ ਉਹ ਸ੍ਰੀ ਨਰਿੰਦਰ ਮੋਦੀ ਦੇ ਵਿਕਾਸ ਦੇ ਮਾਡਲ ਨੂੰ ਲਿਆਉਣ ਲਈ ਅਗਲੇ ਸਾਲ ਜ਼ਰੂਰ ਭਾਜਪਾ ਨੂੰ ਬਹੁਮਤ ਨਾਲ ਜਿਤਾਉਣਗੇ। ਸ੍ਰੀ ਨਬੀਨ ਨੇ ਕਿਹਾ ਕਿ ਲੋਕਾਂ ਨੂੰ ਹੁਣ ਭਾਜਪਾ ’ਤੇ ਹੀ ਆਸਾਂ ਹਨ ਤੇ ਭਾਜਪਾ ਹੀ ਇੱਕੋ ਇੱਕ ਪਾਰਟੀ ਹੈ ਜਿਹੜੀ ਪੰਜਾਬ ਦੇ ਲੋਕਾਂ ਦੀਆਂ ਆਸਾਂ ’ਤੇ ਪੂਰਾ ਉਤਰ ਸਕਦੀ ਹੈ। ਉਨਾਂ ਨੇ ਆਪ ਸਰਕਾਰ ’ਤੇ ਵੀ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤ ਕਾਫੀ ਖ਼ਰਾਬ ਹਨ। ਸੂਬੇ ਵਿਚ ਗੈਂਗਸਟਰ ਵਾਦ, ਭਿ੍ਰਸ਼ਟਾਚਾਰ, ਬੇਰੁਜ਼ਗਾਰੀ, ਨਸ਼ਿਆਂ ਨੂੰ ਖ਼ਤਮ ਕਰਨ ਵਿਚ ਸਿਰਫ਼ ਭਾਜਪਾ ਦੀ ਸਮਰੱਥ ਹੈ। ਇਸ ਮੌਕੇ ਭਾਜਪਾ ਦੇ ਰਾਜ-ਸਭਾ ਮੈਂਬਰ ਸ੍ਰੀ ਤਰੁਣ ਚੁੱਘ ਨੇ ਵੀ ਆਪ ਸਰਕਾਰ ’ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਵਿਚ ਜਿਸ ਤਰਾਂ ਨਾਲ ਲੋਕਾਂ ਦਾ ਪਿਆਰ ਮਿਲ ਰਿਹਾ ਹੈ। ਉਸ ਤੋਂ ਹੀ ਸਪੱਸ਼ਟ ਹੈ ਕਿ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਪੰਜਾਬ ਪ੍ਰਦੇਸ਼ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਵਿਚ ਭਾਜਪਾ ਨੂੰ ਵੱਡਾ ਸਮਰਥਨ ਮਿਲ ਰਿਹਾ ਹੈ ਤੇ ਸੂਬੇ ਵਿਚ ਜਲਦੀ ਹੀ ਚੰਗੇ ਦਿਨ ਆਉਣ ਵਾਲੇ ਹਨ। ਸ੍ਰੀ ਨਿਤਿਨ ਨਬੀਨ ਚਾਹੇ ਤੈਅ ਸਮੇਂ ਤੋਂ ਇਕ ਘੰਟੇ ਤੋਂ ਜ਼ਿਆਦਾ ਸਮੇਂ ਤੋਂ ਦੇਰੀ ਨਾਲ ਪੁੱਜੇ ਪਰ ਇਸ ਦੇ ਬਾਵਜੂਦ ਸ੍ਰੀ ਰਾਮ ਚੌਕ ਵਿਚ ਪਾਰਟੀ ਦੇ ਸੀਨੀਅਰ ਆਗੂ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕਾਂ ਨੇ ਉਨਾਂ ਦਾ ਢੋਲ ਨਗਾਰਿਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਤੇ ਆਤਿਸ਼ਬਾਜ਼ੀ ਕੀਤੀ ਗਈ। ਲੋਕਾਂ ਨੇ ਇਸ ਮੌਕੇ ਭਾਰਤ ਮਾਤਾ ਦੇ ਜੈਕਾਰੇ ਵੀ ਛੱਡੇ। ਰੋਡ ਸ਼ੋਅ ਵਿਚ ਲੋਕਾਂ ਨੇ ਉਨਾਂ ’ਤੇ ਫੁੱਲਾਂ ਦੀ ਬਰਖਾ ਕੀਤੀ ਗਈ। ਸ੍ਰੀ ਰਾਮ ਚੌਕ ਵਿਚ ਸ੍ਰੀ ਨਿਤਿਨ ਨਬੀਨ ਦਾ ਅਲੱਗ-ਅਲੱਗ ਸਮਾਜਿਕ ਤੇ ਹੋਰ ਜਥੇਬੰਦੀਆਂ ਨੇ ਸਨਮਾਨਿਤ ਕੀਤਾ। ਇਸ ਮੌਕੇ ਭਾਜਪਾ ਦੀ ਕੌਮੀ ਕਾਰਜਕਾਰਨੀ ਮੈਂਬਰ ਮਨੋਰੰਜਨ ਕਾਲੀਆ, ਤੀਕਸ਼ਣ ਸੂਦ, ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ, ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ, ਸ਼ੀਤਲ ਅੰਗੁਰਾਲ, ਕ੍ਰਿਸ਼ਨ ਦੇਵ ਭੰਡਾਰੀ, ਸਰਬਜੀਤ ਸਿੰਘ ਮੱਕੜ, ਸੁਖਮਿੰਦਰ ਪਾਲ ਸਿੰਘ ਗਰੇਵਾਲ, ਰਾਕੇਸ਼ ਰਾਠੌਰ, ਸੁਸ਼ੀਲ ਸ਼ਰਮਾ, ਅਮਿੱਤ ਤਨੇਜਾ, ਅਸ਼ੋਕ ਸਰੀਨ ਹਿੱਕੀ, ਸਤਨਾਮ ਸਿੰਘ ਬਿੱਟਾ, ਅਮਰਜੀਤ ਸਿੰਘ ਅਮਰੀ, ਮਨੋਜ ਅਗਰਵਾਲ, ਅਸ਼ੋਕ ਸਰੀਨ ਹਿੱਕੀ, ਕੌਂਸਲਰ ਕੰਵਰ ਸਰਤਾਜ ਸਿੰਘ, ਮਨਜੀਤ ਸਿੰਘ ਟੀਟੂ, ਸੁਭਾਸ਼ ਸੂਦ, ਰਮੇਸ਼ ਸ਼ਰਮਾ, ਰਮਨ ਪੱਬੀ, ਭਗਵੰਤ ਪ੍ਰਭਾਕਰ, ਅਜਮੇਰ ਸਿੰਘ ਬਾਦਲ, ਕਿਸ਼ਨ ਲਾਲ ਸ਼ਰਮਾ, ਡਾ. ਵਨੀਤ ਸ਼ਰਮਾ, ਅਮਿੱਤ ਭਾਟੀਆ, ਦੀਵਾਨ ਅਮਿੱਤ ਅਰੋੜਾ, ਸੰਨ੍ਹੀ ਸ਼ਰਮਾ, ਰਾਜੀਵ ਢੀਂਗਰਾ,ਰਾਜੀਵ ਦੁੱਗਲ, ਅਜੇ ਬੱਬਲ, ਰਵਿੰਦਰ ਧੀਰ, ਵਿਪਨ ਪਰਿੰਜਾ, ਗੁਰਦੇਵ ਸਿੰਘ ਗੋਲਡੀ ਭਾਟੀਆ, ਅਸ਼ਵਨੀ ਭੰਡਾਰੀ, ਮੁਨੀਸ਼ ਵਿਜ, ਸਤਪਾਲ ਬਠਲਾ, ਅਰੁਣ ਖੁਰਾਣਾ, ਅਮਿਤ ਸਿੰਘ ਸੰਧਾ, ਅੰਜੂ ਸ਼ਰਮਾ, ਰਵੀ ਮਹਿੰਦਰੂ, ਅਰੁਣ ਬਜਾਜ ਸਮੇਤ ਹੋਰ ਵੀ ਵੱਡੀ ਗਿਣਤੀ ਵਿਚ ਆਗੂ ਤੇ ਵਰਕਰ ਮੌਜੂਦ ਸਨ।