ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਦੁਆਬੇ ਦੇ ਨੌਜਵਾਨ ਕਾਂਗਰਸੀ ਆਗੂ ਰਵਿੰਦਰ ਸਿੰਘ ਟੁਰਨਾ ਵਲੋਂ ਭੁਪੇਸ਼ ਬਘੇਲ ਨਾਲ ਮੀਟਿੰਗ

Ad Position 21
No active advertisement
ਅਜੀਤ ਡੈਸਕ 11-07-2026
ਸ਼ਾਹਕੋਟ, 10 ਜੁਲਾਈ (ਸੁਖਦੀਪ ਸਿੰਘ)- ਦੁਆਬੇ ਦੇ ਚਰਚਿਤ ਨੌਜਵਾਨ ਕਾਂਗਰਸੀ ਆਗੂ ਰਵਿੰਦਰ ਸਿੰਘ ਟੁਰਨਾ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਦੇ ਸੱਦੇ ’ਤੇ ਉਨ੍ਹਾਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਜਲੰਧਰ ਜ਼ਿਲ੍ਹੇ ’ਚ ਕਾਂਗਰਸ ਦੀ ਸਥਿਤੀ ਬਾਰੇ ਖੁੱਲ੍ਹ ਕੇ ਗੱਲਬਾਤ ਹੋਈ। ਉਨ੍ਹਾਂ ਨੇ ਸ਼ਾਹਕੋਟ, ਨਕੋਦਰ ਤੇ ਜਲੰਧਰ ਦੇ ਹੋਰ ਵਿਧਾਨ ਸਭਾ ਹਲਕਿਆਂ ’ਚ ਕਾਂਗਰਸ ਦੀ ਮੌਜੂਦਾ ਸਥਿਤੀ ਤੋਂ ਹਾਈਕਮਾਂਡ ਨੂੰ ਜਾਣੂ ਕਰਵਾਇਆ। ਸਰਦਾਰ ਟੁਰਨਾ ਨੇ ਪਾਰਟੀ ’ਚ ਅਹੁਦੇਦਾਰੀਆਂ ਨੂੰ ਲੈ ਕੇ ਚੱਲ ਰਹੇ ਵਿਵਾਦ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਹੀ ਵੱਡੀ ਹੁੰਦੀ ਹੈ, ਨਾ ਕਿ ਕੋਈ ਲੀਡਰ ਜਾਂ ਵਿਅਕਤੀ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਪਾਰਟੀ ਅਤੇ ਹਾਈਕਮਾਂਡ ਦੇ ਨਾਲ ਹਨ ਤੇ ਪਾਰਟੀ ਹਾਈਕਮਾਂਡ ਜੋ ਵੀ ਫ਼ੈਸਲਾ ਕਰਦੀ ਹੈ, ਉਹ ਸਾਰਿਆਂ ਨੂੰ ਮੰਨਣਾ ਪਵੇਗਾ। ਜੇ ਕਿਸੇ ਨੂੰ ਪਾਰਟੀ ਹਾਈਕਮਾਂਡ ਦੇ ਕਿਸੇ ਫ਼ੈਸਲੇ ’ਤੇ ਇਤਰਾਜ਼ ਹੈ ਤਾਂ ਪਾਰਟੀ ਪਲੇਟਫਾਰਮ ’ਤੇ ਆਪਣੀ ਗੱਲ ਕਰ ਸਕਦਾ ਹੈ। ਬਾਹਰ ਵਿਖਾਵਾ ਕਰਨਾ ਬੰਦ ਕਰਕੇ ਹਾਈਕਮਾਂਡ ਦੇ ਧਿਆਨ ’ਚ ਲਿਆਉਣਾ ਚਾਹੀਦਾ ਹੈ। ਕਾਂਗਰਸ ਪਾਰਟੀ ਨੇ ਜਿੰਨ੍ਹਾਂ ਨੂੰ ਟਿਕਟਾਂ ਜਾਂ ਹੋਰ ਅਹੁਦੇ ਦੇ ਕੇ ਨਿਵਾਜਿਆ ਹੈ, ਅੱਜ ਉਨ੍ਹਾਂ ਨੂੰ ਪਾਰਟੀ ਦਾ ਹਰ ਫ਼ੈਸਲਾ ਮੰਨਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਜਿਸ ਨੂੰ ਵੀ ਪ੍ਰਧਾਨ ਬਣਾਉਂਦੀ ਹੈ, ਉਹ ਉਸ ਨੂੰ ਮੰਨਣਗੇ ਤੇ ਕਾਂਗਰਸ ਪਾਰਟੀ ਲਈ ਕੰਮ ਕਰਨਗੇ। ਉਨ੍ਹਾਂ ਉਮੀਦ ਕੀਤੀ ਕਿ ਜਲਦੀ ਹੀ ਇਹ ਕਾਟੋ-ਕਲੇਸ਼ ਖ਼ਤਮ ਹੋ ਜਾਵੇਗਾ ਤੇ ਸਾਰੇ ਇਕਜੁੱਟ ਹੋ ਕੇ ਕੰਮ ਕਰਨਗੇ ਤਾਂ ਜੋ ਅਗਲੀਆਂ ਵਿਧਾਨ ਸਭਾ ਚੋਣਾਂ ਜਿੱਤ ਕੇ ਸਰਕਾਰ ਬਣਾਈ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਅਮਰੀਕਾ ’ਚ ਨਸ਼ਾ ਤਸਕਰੀ ਮਾਮਲੇ ’ਚ ਕੈਨੇਡਾ ਦੇ ਪੰਜਾਬੀ ਨੂੰ 20 ਸਾਲ ਦੀ ਸਜ਼ਾ ਅਗਲੀ ਖ਼ਬਰ ‘ਆਪ’ ਸਰਕਾਰ ਦੀ ਮੁਫ਼ਤ ਬਿਜਲੀ ਸਹੂਲਤ ਨਾਲ 80 ਤੋਂ 90 ਫ਼ੀਸਦੀ ਘਰਾਂ ਦੇ ਬਿੱਲ ਜ਼ੀਰੋ ਆ ਰਹੇ-ਪੰਡੋਰੀ
Ad Position 24
No active advertisement