ਜਲੰਧਰ, 11 ਜੁਲਾਈ (ਅ.ਬ.)- ਬਾਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ ਨੇ ਮੋਹਾਲੀ ਸਿਟੀ ਸੈਂਟਰ ਵਿਖੇ ਸਥਿਤ ਵੇਸੈਂਸ ਲਕਸ ਦਾ ਦੌਰਾ ਕੀਤਾ। ਦੁਨੀਆ ਦੀ ਸਭ ਤੋਂ ਵੱਡੀ ਪਰਫਿਊਮ ਵਾਲ ਲਈ ਮਸ਼ਹੂਰ ਇਸ ਲਗਜ਼ਰੀ ਫ੍ਰੈਗਰੈਂਸ ਡੈਸਟਿਨੇਸ਼ਨ ‘ਤੇ ਉਨ੍ਹਾਂ ਨੇ ਇਕ ਵਿਲੱਖਣ ਅਤੇ ਯਾਦਗਾਰ ਤਜਰਬੇ ਦਾ ਆਨੰਦ ਮਾਣਿਆ। ਆਪਣੇ ਦੌਰੇ ਦੌਰਾਨ ਉਨ੍ਹਾਂ ਨੇ ਦੁਨੀਆ ਭਰ ਤੋਂ ਇਕੱਠੇ ਕੀਤੇ 3,000 ਤੋਂ ਵੱਧ ਪਰਫਿਊਮਾਂ ਨਾਲ ਸਜੀ ਪ੍ਰਸਿੱਧ ਪਰਫਿਊਮ ਵਾਲ ਨੂੰ ਦੇਖਿਆ ਅਤੇ ਗਾਹਕਾਂ ਨੂੰ ਖੁਸ਼ਬੂਆਂ ਦੀ ਦੁਨੀਆ ਨਾਲ ਜਾਣੂ ਕਰਵਾਉਣ ਦੇ ਇਸ ਨਵੇਂ ਅਤੇ ਖਾਸ ਸੰਕਲਪ ਦੀ ਸ਼ਲਾਘਾ ਕੀਤੀ। ਭਾਰਤ ਵਿਚ ਪਹਿਲੀ ਵਾਰ ਵੇਸੈਂਸ ਲਕਸ ਨੇ 100 ਐੱਮ.ਐੱਲ. ਪਰਫਿਊਮ ਲਈ ਇਕ ਵਿਲੱਖਣ ਪਰਫਿਊਮ ਰੀਫਿਲ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸ ਯੋਜਨਾ ਅਧੀਨ ਜੋ ਗਾਹਕ 100 ਐੱਮ.ਐੱਲ. ਦੀ ਪਰਫਿਊਮ ਬੋਤਲ ਖਰੀਦਦੇ ਹਨ, ਉਹ ਖਰੀਦ ਦੀ ਮਿਤੀ ਤੋਂ ਅਗਲੇ ਇੱਕ ਸਾਲ ਤੱਕ ਉਸੇ ਬੋਤਲ ਨੂੰ ਅਸਲ ਕੀਮਤ ਦੇ ਸਿਰਫ਼ 50 ਫੀਸਦੀ ਖਰਚ ‘ਤੇ ਜਿੰਨੀ ਵਾਰ ਚਾਹੁਣ ਰੀਫਿਲ ਕਰਵਾ ਸਕਦੇ ਹਨ। ਇਹ ਵਿਸ਼ੇਸ਼ ਸੁਵਿਧਾ ਗਾਹਕਾਂ ਨੂੰ ਵਧੀਆ ਮੁੱਲ ਦੇਣ ਦੇ ਨਾਲ-ਨਾਲ ਪ੍ਰੀਮੀਅਮ ਪਰਫਿਊਮ ਬੋਤਲਾਂ ਦੀ ਮੁੜ ਵਰਤੋਂ ਨੂੰ ਵੀ ਉਤਸ਼ਾਹਿਤ ਕਰਦੀ ਹੈ। ਭਾਰਤੀ ਫ੍ਰੈਗਰੈਂਸ ਉਦਯੋਗ ਵਿਚ ਇਸ ਤਰ੍ਹਾਂ ਦੀ ਪਹਿਲ ਵੇਸੈਂਸ ਲਕਸ ਵਲੋਂ ਪਹਿਲੀ ਵਾਰ ਕੀਤੀ ਗਈ ਹੈ। ਇਸ ਮੌਕੇ ਹੋਪਸਟੋਨ ਐਡਵਾਈਜ਼ਰੀ ਪ੍ਰਾਈਵੇਟ ਲਿਮਿਟੇਡ ਦੇ ਸੰਸਥਾਪਕ ਡਾ. ਵਰੁਣ ਸਿੰਗਲਾ ਨੇ ਕਿਹਾ ਕਿ ਵੈਸੈਂਸ ਲਕਸ ਦੀ ਸਥਾਪਨਾ ਲੋਕਾਂ ਨੂੰ ਪਰਫਿਊਮ ਖਰੀਦਣ ਦੇ ਨਾਲ-ਨਾਲ ਉਸ ਦਾ ਵਿਲੱਖਣ ਅਨੁਭਵ ਕਰਵਾਉਣ ਦੇ ਮਕਸਦ ਨਾਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਰਿਟੇਲ ਸਟੋਰ ਨਹੀਂ, ਸਗੋਂ ਇੱਕ ਪ੍ਰੀਮੀਅਮ ਪਰਫਿਊਮ ਡੈਸਟੀਨੇਸ਼ਨ ਹੈ, ਜਿੱਥੇ ਗਾਹਕ ਦੁਨੀਆ ਭਰ ਦੇ ਬਿਹਤਰੀਨ ਪਰਫਿਊਮ ਇੱਕੋ ਥਾਂ ‘ਤੇ ਦੇਖਣ, ਅਜ਼ਮਾਉਣ ਅਤੇ ਆਪਣੀ ਪਸੰਦ ਅਨੁਸਾਰ ਫ੍ਰੇਗਰੈਂਸ ਚੁਣਨ ਦਾ ਮੌਕਾ ਪ੍ਰਾਪਤ ਕਰਦੇ ਹਨ।